Wednesday, July 3, 2024

ਮੈਕਸ ਹਸਪਤਾਲ ਦੇ ਜਰਨਲ ਕੈਂਪ ‘ਚ 700 ਮਰੀਜਾਂ ‘ਚ ਦਿੱਤੀਆਂ ਮੁਫਤ ਡਾਕਟਰੀ ਸੇਵਾਵਾਂ

PPN1006201607
ਬਠਿੰਡਾ, 10 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਦੇ ਜੀ.ਐਮ ਆਪਰੇਸ਼ਨਸ ਸੁਨੀਲ ਮੇਹਤਾ ਦੀ ਅਗੁਵਾਈ ਅਤੇ ਐਚਓਡੀ ਨਿਤੀਸ਼ ਖੁਰਾਨਾ ਦੀ ਦੇਖਭਾਲ ਵਿੱਚ ਵੱਖਰਾ ਸਥਾਨਾਂ ‘ਤੇ ਹਫ਼ਤਾਵਾਰੀ ਜਰਨਲ ਮੈਡਿਕਲ ਚਂੈਕਅਪ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦੌਰਾਨ ਮਰੀਜਾਂ ਨੂੰ ਈ.ਸੀ.ਜੀ, ਬਲਡ ਸ਼ੂਗਰ, ਪੀਐਫਟੀ ਡਾਕਟਰੀ ਸਲਾਹ ਦੇ ਨਾਲ-ਨਾਲ ਦਵਾਈਆਂ ਵੀ ਮੁਫਤ ਉਪਲੱਬਧ ਕਰਵਾਈਆਂ ਗਈਆਂ। ਹਫ਼ਤਾਵਾਰੀ ਕੈਂਪ ਦੇ ਪਹਿਲੇ ਦਿਨ ਤਲਵੰਡੀ ਰੋੜ ਤੇ ਸਥਿਤ ਸਿੰਗੋ ਪਿੰਡ ਵਾਸੀਆਂ ਲਈ ਕੈਂਪ ਦਾ ਪ੍ਰਬੰਧ ਕੀਤਾ ਗਿਆ। ਜਿੱਥੇ 100 ਤੋਂ ਵੱਧ ਮਰੀਜਾਂ ਨੂੰ ਮੈਡੀਕਲ ਸੁਵਿਧਾਵਾਂ ਦਿੱਤੀਆਂ ਗਈਆਂ। ਮੰਗਲਵਾਰ ਨੂੰ ਤਪਾ ਮੰਡੀ ਦੇ ਨਿਊ ਮਦਨ ਹਸਪਤਾਲ ਵਿੱਚ ਮਿਨੀ ਸਹਾਰਾ ਵੈਲਫੇਅਰ ਦੇ ਸਹਿਯੋਗ ਨਾਲ ਕੈਂਪ ਦਾ ਪ੍ਰਬੰਧ ਕੀਤਾ ਗਿਆ, ਉਥੇ ਹੀ ਬੁੱਧਵਾਰ ਨੂੰ ਮੌੜ ਮੰਡੀ ਦੇ ਸਿਰਸਾ ਨਰਸਿੰਗ ਹੋਮ ਵਿੱਚ ਕੈਂਪ ਲਗਾ ਕੇ ਮਰੀਜਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਗਈਆਂ। ਵੀਰਵਾਰ ਨੂੰ ਜੋਗਾ ਮੰਡੀ, ਬੁੱਧਵਾਰ ਨੂੰ ਰਾਮਾ ਮੰਡੀ, ਸ਼ਨੀਵਾਰ ਨੂੰ ਗੋਨਿਆਣਾ ਮੰਡੀ ਅਤੇ ਐਤਵਾਰ ਨੂੰ ਸੰਨ ਸਿਟੀ ਇੰਕਲੇਵ ਵਿੱਚ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਵਿੱਚ ਮੈਕਸ ਹਸਪਤਾਲ ਦੇ ਐਮ.ਬੀ.ਬੀ.ਐਸ ਡਾਕਟਰ ਬੇਬੀ ਜਿੰਦਲ ਅਤੇ ਡਾ. ਮਲਕੀਤ ਸਿੰਘ ਗਿੱਲ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਤੋਂ ਐਚਓਡੀ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਇੰਟਰਨੈਸ਼ਨਲ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਮੈਕਸ ਹਸਪਤਾਲ ਵੱਲੋਂ ਸਾਰੇ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਹੈਲਥ ਇੰਸ਼ਰੇਂਸ ਸਕੀਮ ਅਤੇ ਸਾਰੇ ਪ੍ਰਾਈਵੇਟ ਟੀਪੀਏ ਅਤੇ ਇੰਸ਼ਰੇਂਸ ਕੰਪਨੀ ਦੇ ਤਹਿਤ ਕੈਸ਼ਲੇਸ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply