
ਬਟਾਲਾ, 11 ਜੂਨ (ਨਰਿੰਦਰ ਬਰਨਾਲ)- ਬਟਾਲਾ ਦੀ ਇਕਲੌਤੀ ਪਾਰਕ ਵਿਚ ਜਿਥੇ ਹਜਾਰਾਂ ਹੀ ਲੋਕ ਸਵੇਰੇ ਸ਼ਾਮ ਇਸ ਵਿਚ ਸੈਰ ਕਰਕੇ ਤਾਜੀ ਹਵਾ ਲੈਂਦੇ ਹਨ, ਉਥੇ ਬਜੁੱਰਗਾਂ ਦੇ ਵਾਸਤੇ ਯੋਗਾ ਕਰਨ ਵਾਲੀ ਇਕ ਵਿਲੱਖਣ ਜਗਾ ਵੀ ਸਾਬਤ ਹੋ ਹੀ ਰਹੀ ਹੈ, ਇਸ ਪਾਰਕ ਵਿਚ ਘੁੰਮਣ ਫਿਰਨ ਆਏ ਬੱਚੇ ਤੇ ਹੋਰ ਲੋਕ ਖਾਣ ਪੀਣ ਦੀਆਂ ਵਸਤਾਂ ਲੈ ਆਊਦੇ ਹਨ ਤੇ ਜਿਸ ਨਾਲ ਪਾਰਕ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਜਾਂਦਾ ਹੈ, ਪਰ ਇਸ ਗ੍ਰਹਿਣ ਨੂੰ ਦੂਰ ਕਰਨ ਵਾਸਤੇ ਸ ਸੰਤੋਖ ਸਿੰਘ ਪੁਲਿਸ ਮੁਲਾਜਮ ਜ਼ੋ ਕਿ ਬੱਚਿਆਂ ਨੂੰ ਖੇਡਾਂ ਦੀ ਕੋੰਿਚੰਗ ਦੇਣ ਦੇ ਨਾਲ ਸਰੀਰਕ ਕਸਰਤ ਕਰਵਾਉਦੇ ਹਨ ਤਾਂ ਜ਼ੋ ਅੱਜ ਦੇ ਬੱਚੇ ਸਰੀਰਕ ਤੌਰ ਤੇ ਫਿਟ ਹੋ ਕੇ ਫੌਜ਼, ਪੰਜਾਬ ਪੁਲਿਸ ਤੇ ਹੋਰਨਾਂ ਰੱਖਿਆ ਸੈਨਾਵਾ ਵਿਚ ਭਰਤੀ ਹੋ ਕੇ ਦੇਸ਼ ਦਾ ਨਾਮ ਰੌਸ਼ਨ ਕਰਨ।ਊਸ ਦੁਆਰਾ ਹਮੇਸ਼ਾਂ ਹੀ ਬੱਚਿਆਂ ਨੂੰ ਸਫਾਈ ਤੇ ਅਨੂਸਾਸ਼ਨ ਵਾਸਤੇ ਪ੍ਰੇਰਤ ਕੀਤਾ ਜਾਦਾ ਹੈ ਕਿ ਹਜੀਰਾ ਪਾਰਕ ਦੀ ਸਾਫ ਸਫਾਈ ਵੱਲ ਧਿਆਨ ਦਿਤਾ ਜਾਵੇ।ਖੁਦ ਸੰਤੋਖ ਸਿੰਘ ਕੋਚਿੰਗ ਦੇ ਨਾਲ ਨਾਲ ਬਿੰਨਾ ਸਵਾਰਥ ਆਪ ਖੁਦ ਵੀ ਹਜ਼ੀਰਾ ਪਾਰਕ ਦੀ ਸਫਾਈ ਵਾਸਤੇ ਜੁੱਟ ਜਾਂਦਾ ਹੈ।ਬੀਤੇ ਦਿਨ ਸਵੇਰੇ ਵੇਲੇ ਆਪਣੇ ਸਿਖਾਂਦਰੂਆਂ ਨਾਲ ਖੁਦ ਪਾਰਕ ਦੀ ਸਾਫ ਸਫਾਈ ਕੀਤੀ ਤੇ ਪਾਰਕ ਵਿਚ ਲਿਫਾਫੇ ਤੇ ਹੋਰ ਗੰਦਗੀ ਨੂੰ ਆਪ ਸਾਫ ਕੀਤਾ।ਪੰਜਾਬ ਪੁਲਿਸ ਵਿਸ ਸੇਵਾ ਕਰ ਰਹੇ ਸੰਤੋਖ ਸਿੰਘ ਦਾ ਕਹਿਣਾ ਹੈ, ਸਵੱਛ ਭਾਂਰਤ ਦਾ ਨਾਮ ਜੱਪਣ ਨਾਲ ਭਾਰਤ ਸਵੱਂਛ ਨਹੀ ਹੋਵੇਗਾ, ਸਾਰੇ ਸਮਾਜ ਨੂੰ ਇਕ ਫੈਸਲਾ ਕਰਨਾ ਚਾਹੀਦਾ ਹੈ ਕਿ ਸਾਡਾ ਆਲਾ ਦੁਆਲਾ ਸਾਫ ਸੁਥਰਾ ਹੋਵੇ। ਜਦ ਹਰ ਇੰਨਸਾਨ ਸਫਾਈ ਪਸੰਦ ਹੋਵੇਗਾ ਤਾਂ ਭਾਰਤ ਆਪ ਹੀ ਸਵੱਛ ਹੋ ਜਾਵੇਗਾ।
Punjab Post Daily Online Newspaper & Print Media