ਦਿੱਲੀ ਦੇ ਅਕਾਲੀਆਂ ਨੇ ਲੱਡੂ ਵੰਡ ਕੇ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ, 16 ਮਈ (ਅੰਮ੍ਰਿਤ ਲਾਲ ਮੰਨਣ) – ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਆਏ ਲੋਕਸਭਾ ਚੋਣਾਂ ਦੇ ਨਤੀਜੇ ‘ਚ ਐਨ.ਡੀ.ਐ. ਦੀ ਸਰਕਾਰ ਬਨਣ ਤੇ ਖੂਸ਼ੀ ਜਾਹਿਰ ਕਰਦੇ ਹੋਏ ਪਾਰਟੀ ਦੇ ਸਮੁਹ ਕਾਰਕੁੰਨਾ ਦਾ ਇਨਾਂ ਚੋਣਾਂ ਨੂੰ ਜਿਤਾਉਣ ਵਾਸਤੇ ਕੰਮ ਕਰਨ ਲਈ ਧੰਨਵਾਦ ਵੀ ਕੀਤਾ। ਦਿੱਲੀ, ਪੰਜਾਬ, ਯੂ.ਪੀ. ਅਤੇ ਉਤਰਾਖੰਡ ‘ਚ ਅਕਾਲੀ ਭਾਜਪਾ ਉਮੀਦਵਾਰਾਂ ਵਾਸਤੇ ਕਾਰਕੁੰਨਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਜੀ.ਕੇ. ਨੇ ਦਾਅਵਾ ਕੀਤਾ ਕਿ ਹੁਣ ਕੇਂਦਰ ‘ਚ ਨਰੇਂਦਰ ਮੋਦੀ ਦੇ ਪ੍ਰਧਾਨਮੰਤਰੀ ਬਨਣ ਨਾਲ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਕੌਮ ਅਤੇ ਪੰਜਾਬ ਦੇ ਲਟਕਦੇ ਹੋਏ ਮਸਲਿਆਂ ਨੂੰ ਹੱਲ ਕਰਨ ਵਿਚ ਕਾਮਯਾਬ ਹੋਣਗੇ। ਇਸ ਮੌਕੇ ਪਾਰਟੀ ਕਾਰਕੁੰਨਾਂ ਵੱਲੋਂ ਜੀ.ਕੇ. ਦਾ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਉਂਦੇ ਹੋਏ ਸੁਖਬੀਰ ਬਾਦਲ ਨੂੰ ਪਾਰਟੀ ਉਮੀਦਵਾਰਾਂ ਦੀ ਜਿੱਤ ਤੇ ਵਧਾਈ ਵੀ ਦਿੱਤੀ ਗਈ।ਦਿੱਲੀ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਵਿਧਾਇਕ ਅਤੇ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਦਰਸ਼ਨ ਸਿੰਘ, ਹਰਵਿੰਦਰ ਸਿੰਘ ਕੇ.ਪੀ., ਗੁਰਮੀਤ ਸਿੰਘ ਮੀਤਾ, ਅਮਰਜੀਤ ਸਿੰਘ ਪੱਪੂ, ਹਰਦੇਵ ਸਿੰਘ ਧਨੋਆ ਅਤੇ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ, ਵਿਕ੍ਰਮ ਸਿੰਘ, ਜਸਵਿੰਦਰ ਸਿੰਘ ਜੋਲੀ, ਗੁਰਦੀਪ ਸਿੰਘ ਬਿੱਟੂ ਅਤੇ ਸੈਂਕੜੇ ਕਾਰਕੁੰਨ ਮੌਜੂਦ ਸਨ।
Punjab Post Daily Online Newspaper & Print Media