Monday, July 8, 2024

ਸੀ.ਬੀ.ਐਸ.ਈ. ਵੱਲੋਂ ਡਾ: ਧਰਮਵੀਰ ਸਿੰਘ ਅਤੇ ਡਾ: ਮਨਜੀਤ ਸਿੰਘ ‘ਪ੍ਰਮੁੱਖ ਟਰੇਨਰ’ ਨਿਯੁੱਕਤ

PPN160511

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ)-  ਸੀ.ਬੀ.ਐਸ.ਈ. ਵੱਲੋਂ ਡਾ: ਧਰਮਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ, ਡਾ: ਮਨਜੀਤ ਸਿੰਘ ਪ੍ਰਿੰਸੀਪਲ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਅਤੇ ਸ਼੍ਰੀ ਵਿਜੇ ਮਹਿਰਾ ਪ੍ਰਿੰਸੀਪਲ ਸੀਨੀਅਰ ਸਟੱਡੀ ਸਕੂਲ ਨੂੰ ‘ਪ੍ਰਮੁੱਖ ਟਰੇਨਰ’ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੇ ਸੀ.ਬੀ.ਐਸ.ਈ. ਮੁੱਖ ਦਫਤਰ ਵਿਖੇ ਹੋਏ ਟ੍ਰੇਨਿੰਗ ਸ਼ੈਸ਼ਨ ਦੌਰਾਨ ਉਨਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੁਣੇ ਗਏ ਹੋਰ 25 ‘ਪ੍ਰਮੁੱਖ ਟਰੇਨਰਾਂ’ ਨਾਲ ਦੋ ਦਿਨ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਡਾ: ਧਰਮਵੀਰ ਸਿੰਘ ਨੇ ਕਿਹਾ ਕਿ ਦੋ ਦਿਨ ਦੀ ਟ੍ਰੇਨਿੰਗ ਤੋਂ ਬਾਅਦ ਇਹ ਟਰੇਨਰ ਦੇਸ਼ ਦੇ ਵੱਖ ਵੱਖ ਸਕੂਲਾਂ ਵਿਚ ਜਾ ਕੇ ਪ੍ਰਿੰਸੀਪਲ ਸਾਹਿਬਾਨ ਅਤੇ ਕੋਆਰਡੀਨੇਟਰ ਨੂੰ ਟਰੇਨਿੰਗ ਦੇਣਗੇ। ਸੀ.ਬੀ.ਐਸ.ਈ. ਵੱਲੋਂ ਚਾਲੂ ਸਾਲ ਵਿੱਚ ਇਹੀ ਪ੍ਰਮੁੱਖ ਟਰੇਨਰ ਸੀ.ਬੀ.ਐਸ.ਈ ਦੇ ਬਾਕੀ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਹੋਰ ਸਟਾਫ ਨੂੰ ਵੀ ਟ੍ਰੇਨਿੰਗ ਦੇਣਗੇ। ਇਸ ਟਰੇਨਿੰਗ ਸ਼ੈਸ਼ਨ ਵਿਚ ਸ੍ਰੀਮਤੀ ਨੀਰੂ ਚੋਪੜਾ ਪ੍ਰਸਿੱਧ ਐਜੂਕੇਸ਼ਨਿਸਟ ਅਤੇ ਸ੍ਰੀਮਤੀ ਨੀਲਮਾ ਚੌਧਰੀ ਨੇ ਸੰਬੋਧਨ ਕੀਤਾ। ਸੀ.ਬੀ.ਐਸ.ਈ. ਦੇ ਚੇਅਰਮੈਨ ਸ੍ਰੀ ਵਿਨੀਤ ਜੋਸ਼ੀ, ਡਾਇਰੈਕਟਰ ਡਾ: ਸਾਧਨਾ ਪਰਾਸ਼ਰ, ਐਜੂਕੇਸ਼ਨ ਅਫਸਰ ਸ਼੍ਰੀਮਤੀ ਰਮਨਦੀਪ ਕੌਰ ਅਤੇ ਸ੍ਰੀ ਆਰ.ਪੀ. ਸਿੰਘ ਐਜੂਕੇਸ਼ਨ ਅਫਸਰ ਵੱਲੋਂ ਸੀ.ਸੀ.ਈ. ਸਕੀਮ ਨੂੰ ਬਿਹਤਰ ਬਨਾਉਣ ਲਈ ਪ੍ਰਿੰਸੀਪਲਜ਼ ਸਾਹਿਬ ਤੋਂ ਸਹਿਯੋਗ ਦੀ ਮੰਗ ਕੀਤੀ ਗਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply