Saturday, July 27, 2024

ਭਲਾਈ ਕੇਂਦਰ ਵੱਲੋਂ ਫ੍ਰੀ ਕੰਪਿਊਟਰ ਸਿਲਾਈ ਕੋਰਸ (ਲੜਕੀਆਂ) ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ

ਇੱਕ ਲੜਕੀ ਨੂੰ ਪੜਾਉਣਾ ਮਤਲਬ ਇੱਕ ਕੁੱਲ ਨੂੰ ਪੜਾਉਣਾ-ਭਾਈ ਗੁਰਇਕਬਾਲ ਸਿੰਘ

PPN160513

ਅੰਮ੍ਰਿਤਸਰ, 16 ਮਈ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਲਾਈ ਕੇਂਦਰ ਵਿਖੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਵਲੋਂ ਕਰਵਾਏ ਜਾ ਰਹੇ ਫ੍ਰੀ ਕੰਪਿਊਟਰ ਤੇ ਸਿਲਾਈ ਕੋਰਸ ਦੇ 24ਵੇਂ ਬੈਚ ਦੀਆਂ 199 ਲੜਕੀਆਂ ਨੂੰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ।ਇਸ ਮੌਕੇ ਭਾਈ ਸਾਹਿਬ ਨੇ ਦੱਸਿਆ ਕਿ ਟਰੱਸਟ ਵੱਲੋਂ 2004 ਵਿੱਚ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਤਕਰੀਬਨ 4500 ਲੜਕੀਆਂ ਇਹਨਾਂ ਕੋਰਸਾਂ ਦਾ ਲਾਭ ਲੈ ਚੁੱਕੀਆਂ ਹਨ ਅਤੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਮਹਿਕਮਿਆਂ ਵਿੱਚ ਸਰਵਿਸ ਕਰ ਰਹੀਆਂ ਹਨ।ਭਾਈ ਸਾਹਿਬ ਨੇ ਕਿਹਾ ਕਿ ਜੇਕਰ ਇੱਕ ਲੜਕੀ ਪੜ-ਲਿਖ ਜਾਂਦੀ ਹੈ ਤਾਂ ਸਮਝੋ ਆਉਣ ਵਾਲੀ ਇੱਕ ਪੀੜੀ ਪੜ-ਲਿਖ ਗਈ ।ਭਾਈ ਸਾਹਿਬ ਨੇ ਦੱਸਿਆ ਕਿ ਇਹ ਕੋਰਸ ਬਿਲਕੁੱਲ ਫ੍ਰੀ ਕਰਵਾਏ ਜਾਂਦੇ ਹਨ, ਕਿਸੇ ਵੀ ਲੜਕੀ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ।ਛੇ-ਛੇ ਮਹੀਨਿਆਂ ਦੇ ਇਹ ਕੋਰਸ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੇ ਚੱਠਾ ਰਾਈਸ ਮਿੱਲ ਵਿਖੇ ਕਰਵਾਏ ਜਾਂਦੇ ਹਨ।ਖਤਮ ਹੋਏ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਨਵੇਂ ਬੈਚ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ।ਇਸ ਮੌਕੇ ਮੁੱਖ ਮਹਿਮਾਨ ਭੁਪਿੰਦਰ ਸਿੰਘ ਗਰਚਾ ਤੋਂ ਇਲਾਵਾ ਮਨਿੰਦਰ ਸਿੰਘ ਚੱਠਾ, ਟਹਿਲਇੰਦਰ ਸਿੰਘ, ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਸਿਲਕੀ, ਗੁਰਪਾਲ ਸਿੰਘ, ਭਾਈ ਅਮਨਦੀਪ ਸਿੰਘ, ਹਰਦੇਵ ਸਿੰਘ ਦੀਵਾਨਾ, ਜਸਵਿੰਦਰ ਸਿੰਘ, ਅਮਰੀਕ ਸਿੰਘ, ਬੀਬੀ ਪਰਮਜੀਤ ਕੌਰ ਅਤੇ ਕੰਪਿਊਟਰ ਇੰਜੀਨੀਅਰ ਸਰਬਜੀਤ ਸਿੰਘ ਹਾਜ਼ਰ ਸਨ, ਜਦਕਿ ਮੈਡਮ ਇੰਦਰਪ੍ਰੀਤ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਸੁਖਵਿੰਦਰ ਕੌਰ, ਮੈਡਮ ਹਰਪ੍ਰੀਤ ਕੌਰ ਅਤੇ ਹੈਲਪਰ ਮੈਡਮ ਨਰਿੰਦਰ ਕੌਰ ਨੇ ਵੀ ਹਜਾਰੀ ਸ਼ਮੂਲੀਅਤ ਕੀਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply