
ਅੰਮ੍ਰਿਤਸਰ, 12 ਜੂਨ (ਦੀਪ ਦਵਿੰਦਰ ਸਿੰਘ) ੁ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਰਸਾ ਵਿਹਾਰ ਗਾਂਧੀ ਗਰਾਊਂਡ ਵਿਖੇ ੧੫ ਦਿਨਾ ਬਾਲ ਰੰਗਮੰਚ ਵਰਕਸ਼ਾਪ ਲਗਾਈ ਗਈ ਹੈ।ਸ਼ੋ੍ਰਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ੍ਰੀ ਕੇਵਲ ਧਾਲੀਵਾਲ ਦੀ ਦੇਖ ਰੇਖ ਵਿੱਚ ਲਗਾਈ ਇਸ ਵਰਕਸ਼ਾਪ ਵਿੱਚ ਵੱਖ ਵੱਖ ਸਕੂਲਾਂ ਦੇ ੬ ਤੋਂ ੧੨ ਸਾਲ ਤੱਕ ਦੀ ਉਮਰ ਦੇ ੨੫ ਬੱਚੇ ਭਾਗ ਲੈ ਰਹੇ ਹਨ।ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਦੌਰਾਨ ਪਾਵੇਲ ਸੰਧੂ,ਸਰਬਜੀਤ ਲਾਡਾ ਤੇ ਅਵਾਸ ਸੇਠੀ ਆਦਿ ਨਾਮਵਰ ਕਲਾਕਾਰਾਂ ਵਲੋਂ ਬੱਚਿਆਂ ਨੂੰ ਰਗਮਚ ਕਲਾ ਅਤੇ ਡਾਂਸ ਆਦਿ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਵਰਕਸ਼ਾਪ ਦੌਰਾਨ ਤਿਆਰ ਕੀਤੇ ਲਘੂ ਨਾਟਕ ਦਾ ਵਰਕਸ਼ਾਪ ਦੇ ਅਖੀਰਲੇ ਦਿਨ ਵਿਰਸਾ ਵਿਹਾਰ ਵਿਖੇ ਮੰਚਨ ਵੀ ਕੀਤਾ ਜਾਵੇਗਾ।
Punjab Post Daily Online Newspaper & Print Media