Tuesday, April 28, 2026

 ਦਿੱਲੀ ਕਮੇਟੀ ਦੇ ਸਕੂਲ ਸਟਾਫ ਨੇ ਮਿਲਦੀਆਂ ਸਹੂਲਤਾਂ ਨੂੰ ਬੇਮਿਸਾਲ ਦੱਸਿਆ

PPN1406201612

ਨਵੀਂ ਦਿੱਲੀ, 14 ਜੂਨ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਚੁਨਿੰਦਾ ਸਟਾਫ਼ ਨੇ ਅੱਜ ਇੰਡੀਅਨ ਵੂਮੈਨ ਪ੍ਰਂੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਵੱਲੋਂ ਸਟਾਫ਼ ਦੀ ਭਲਾਈ ਦੇ ਕੀਤੇ ਗਏ ਕਾਰਜਾਂ ਤੇ ਸੰਤੋਸ਼ ਜਤਾਇਆ। ਕਮੇਟੀ ਦੀ ਘਟਗਿਣਤੀ ਜਾਗਰੂਕਤਾ ਵਿਭਾਗ ਦੀ ਮੁਖੀ ਅਤੇ ਤਿਲਕ ਨਗਰ ਸਕੂਲ ਦੀ ਅਧਿਆਪਿਕਾ ਬੀਬੀ ਰਣਜੀਤ ਕੌਰ, ਫਤਹਿ ਨਗਰ ਸਕੂਲ ਤੋਂ ਗੋਪਾਲ ਸਿੰਘ, ਤਿਲਕ ਨਗਰ ਸਕੂਲ ਤੋਂ ਬੀਬੀ ਕਵਲਜੀਤ ਕੌਰ ਸਿੱਧੂ ਤੇ ਹਰਜੋਤ ਕੌਰ, ਨਾਨਕ ਪਿਆਊ ਤੋਂ ਬੀਬੀ ਅਰਵਿੰਦਰ ਕੌਰ ਖਾਲਸਾ, ਲੋਨੀ ਰੋਡ ਤੋਂ ਸਵਰਨ ਸਿੰਘ, ਇੰਡੀਆ ਗੇਟ ਦੀ ਜਸਵਿੰਦਰ ਕੌਰ ਅਤੇ ਢੱਕਾ ਧੀਰ ਪੁਰ ਸਕੂਲ ਦੇ ਪ੍ਰਿੰਸੀਪਲ ਸੁਖਦੀਪ ਸਿੰਘ ਨੇ ਕਮੇਟੀ ਵੱਲੋਂ ਸਟਾਫ਼ ਦੀ ਭਲਾਈ, ਸਿੱਖਿਆ ਦੇ ਮਿਆਰ ਨੂੰ ਉ-ਚਾ ਚੁੱਕਣ ਅਤੇ ਭਾਸ਼ਾ ਤੇ ਵਿਰਸੇ ਦੀ ਰਾਖੀ ਲਈ ਕੀਤੇ ਗਏ ਕਾਰਜਾਂ ਨੂੰ ਬੇਮਿਸਾਲ ਦੱਸਿਆ।
ਬੁਲਾਰਿਆਂ ਨੇ 15 ਬਿੰਦੂਆਂ ਦਾ ਸਿਲਸਿਲੇਵਾਰ ਖੁਲਾਸਾ ਕੀਤਾ। ਜਿਸ ਕਰਕੇ ਸਟਾਫ਼ ਨੂੰ ਖਜਲਖੁਆਰੀ ਦਾ ਹੁਣ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਸਟਾਫ਼ ਨੇ ਦੱਸਿਆ ਕਿ ਮੌਜੂਦਾ ਕਮੇਟੀ ਦੇ ਖਿਲਾਫ਼ ਬੀਤੇ ਦਿਨੀਂ ਕੁਝ ਸਿਆਸੀ ਸੋਚ ਤੋਂ ਪ੍ਰਭਾਵਿਤ ਸਟਾਫ਼ ਮੈਂਬਰਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤਥਾਂ ਤੋਂਂ ਪਰੇ ਅਤੇ ਸਕੂਲਾਂ ਦਾ ਸਰਕਾਰੀਕਰਣ ਕਰਨ ਦੀ ਸਿੱਖ ਵਿਰੋਧੀ ਤਾਕਤਾਂ ਦੀ ਸਾਜਿਸ਼ ਤੋਂ ਪ੍ਰਭਾਵਿਤ ਸੀ ਜਦਕਿ ਬਤੌਰ ਸਟਾਫ਼ ਮੈਂਬਰ ਸਾਨੂੰ ਜਿਨੀਆਂ ਸੁਵੀਧਾਵਾਂ ਮੌਜੂਦਾ ਕਮੇਟੀ ਨੇ ਦਿੱਤੀਆਂ ਹਨ ਉਸਤੋਂ ਪਹਿਲੇ ਕੋਈ ਵੀ ਕਮੇਟੀ ਦੇਣ ਵਿਚ ਕਾਮਯਾਬ ਨਹੀਂ ਰਹੀ ਸੀ।
ਸਟਾਫ਼ ਨੇ ਦੱਸਿਆ ਕਿ ਮੌਜੂਦਾ ਕਮੇਟੀ ਵੱਲੋਂ 27 ਫਰਵਰੀ 2013 ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਸੇਵਾ ਸੰਭਾਲਣ ਤੋਂ ਬਾਅਦ ਲਗਾਤਾਰ ਸਟਾਫ਼ ਮੈਂਬਰਾਂ ਦੀਆਂ ਸਹੂਲਤਾਂ ਵਿਚ ਵਾਧਾ ਹੋਇਆ ਹੈ ਜਿਸ ਵਿਚ ਪ੍ਰਮੁੱਖ ਹਨ : ਫਤਹਿ ਨਗਰ ਅਤੇ ਤਿਲਕ ਨਗਰ ਸਕੂਲ ਦੇ ਸਟਾਫ਼ ਦੀ ਪਿਛਲੀ ਕਮੇਟੀ ਦੇ ਸਮੇਂ ਤੋਂ ਰੁਕੇ ਹੋਏ 13 ਮਹੀਨੇ ਦਾ ਪੂਰਾ ਵੇਤਨ ਮਿਲਣਾ, ਮਈ 2014 ਤੋਂ ਛੇਵੇਂ ਤਣਖਾਹ ਕਮਿਸ਼ਨ ਦੇ ਹਿਸਾਬ ਨਾਲ ਵੇਤਨ ਮਿਲਣਾ, ਐਜੂਕੇਸ਼ਨ ਸੈਲ ਦੀ ਸਥਾਪਨਾ ਤੋਂ ਬਾਅਦ ਤਰੱਕੀ, ਭਰਤੀ ਦਾ ਕੇਂਦਰੀਕਰਨ ਹੋਣਾ, ਮੈਰਿਟ ਤੇ ਬਿਨਾਂ ਸਿਫਾਰਿਸ ਤਰੱਕੀ ਹੋਣਾ, 6ਵੇਂ ਤਣਖਾਹ ਕਮਿਸ਼ਨ ਦੇ ਪਿਛਲੇ ਬਕਾਏ ਦਾ 40 ਫੀਸਦੀ ਰਾਸ਼ੀ ਮਿਲਣਾ, ਸਾਰੇ ਸਕੂਲਾਂ ਦੀ ਤਣਖਾਵਾਂ ਦਾ ਕੇਂਦਰੀਕਰਣ ਹੋਣ ਉਪਰੰਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਵੇਤਨ ਮਿਲਣਾ, ਲਗਾਤਾਰ ਸਕੂਲਾਂ ਵਿਚ ਬੱਚਿਆਂ ਦੀ ਭਰਤੀ ਵਿਚ ਇਜਾਫਾ ਹੋਣਾ, ਅਧਿਆਪਕਾਂ ਦੀ ਸਿਖਲਾਈ ਅਤੇ ਕਾਰਜਸ਼ਾਲਾ ਲਗਣਾ, 90 ਫੀਸਦੀ ਤੋਂ ਵੱਧ ਅੰਕ ਬੋਰਡ ਪ੍ਰੀਖਿਆ ਵਿਚ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦੇਣਾ, ਅਦਾਲਤਾਂ ਵਿਚ ਚਲ ਰਹੇ ਮੁੱਕਦਮਿਆਂ ਦਾ ਆਪਸੀ ਫੈਸਲੇ ਨਾਲ ਨਿਪਟਾਰਾ ਕਰਨਾ, ਹਰੀ ਨਗਰ ਸਕੂਲ ਸਟਾਫ਼ ਨੂੰ 5ਵਾਂ ਅਤੇ 6ਵਾਂ ਤਣਖਾਹ ਕਮਿਸਨ ਇੱਕਠਾ ਦੇਣਾ, 6ਵੇਂ ਤਣਖਾਹ ਕਮਿਸ਼ਨ ਦਾ ਬਕਾਇਆ 60 ਫੀਸਦੀ ਦੀਆਂ ਕਿਸਤਾ ਦੇਣ ਦੀ ਸ਼ੁਰੂਆਤ ਜੂਨ 2016 ਤੋਂ ਹੋਣਾ।
ਬੀਬੀ ਰਣਜੀਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਦੌਰਾਨ ਹੀ ਹਮੇਸ਼ਾ ਸਟਾਫ਼ ਨੂੰ ਸਹੂਲਤਾਂ ਮਿਲਿਆ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਦੇ ਸਮੇਂ ਸਕੂਲ ਸਟਾਫ ਨੂੰ 5ਵਾਂ ਤਣਖਾਹ ਕਮਿਸ਼ਨ ਅਤੇ ਹੁਣ ਮੌਜੂਦਾ ਕਮੇਟੀ ਵੱਲੋਂ 6ਵਾਂ ਤਣਖਾਹ ਕਮਿਸ਼ਨ ਦੇਣਾ ਇਸ ਗੱਲ ਦਾ ਸਬੂਤ ਹੈ। ਸਟਾਫ਼ ਨੇ ਮੌਜੂਦਾ ਪ੍ਰਬੰਧਕਾਂ ਤੋਂ ਹੀ ਆਉਣ ਵਾਲੇ ਸਮੇਂ ਵਿਚ 7ਵਾਂ ਤਣਖਾਹ ਕਮਿਸ਼ਨ ਲੈਣ ਦੀ ਵੀ ਉਮੀਦ ਜਤਾਈ। ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਸਕੂਲਾਂ ਵਿਚ ਪ੍ਰਚਾਰਿਤ ਕਰਨ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਵੀ ਸਟਾਫ਼ ਨੇ ਖੁਸੀ ਜਤਾਈਂ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply