Monday, July 8, 2024

ਮਨਕਰਨ ਸਿੰਘ ਨੇ ਜੇ.ਈ.ਈ ਪ੍ਰੀਖਿਆ ਵਿੱਚੋਂ ਹਾਸਲ ਕੀਤਾ 157ਵਾਂ ਰੈਂਕ

PPN1406201621

ਬਟਾਲਾ, 14 ਜੂਨ (ਨਰਿੰਦਰ ਬਰਨਾਲ)- ਗੁਰਦਾਸਪੁਰ ਪਬਲਿਕ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਮਨਕਰਨ ਸਿੰਘ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਪਾਸ ਕਰਕੇ ਦੇਸ਼ ਵਿੱਚੋਂ 157ਵਾਂ ਰੈਂਕ ਹਾਸਲ ਕੀਤਾ ਹੈ।ਜ਼ਿਕਰਯੋਗ ਹੈ ਕਿ ਮਨਕਰਨ ਸਿੰਘ ਨੇ ਗੁਰਦਾਸਪੁਰ ਪਬਲਿਕ ਸਕੂਲ ਤੋਂ ਦਸਵੀਂ 10 ਸੀ.ਜੀ.ਪੀ.ਏ. ਅਤੇ ਬਾਰਵੀਂ 95.6 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ, ਮਨਕਰਨ ਸਿੰਘ ਦੇ ਪਿਤਾ ਗੁਰਬਚਨ ਸਿੰਘ ਤੇ ਮਾਤਾ ਲਖਵਿੰਦਰ ਕੌਰ ਸਰਕਾਰੀ ਅਧਿਆਪਕ ਹਨ।ਇਸ ਮੌਕੇ ਮਨਕਰਨ ਸਿੰਘ ਨੇ ਦੱਸਿਆ ਕਿ ਉਸ ਨੇ ਬਾਰਵੀਂ ਕਰਨ ਦੇ ਬਾਅਦ ਪ੍ਰੀਖਿਆ ਦੀ ਤਿਆਰੀ ਲਈ ਕੋਟਾ ਤੋਂ ਕੋਚਿੰਗ ਲੈਣ ਦੇ ਇਲਾਵਾ ਘਰ ਰਹਿ ਕੇ ਸਖਤ ਮਿਹਨਤ ਕੀਤੀ, ਉਸ ਨੇ ਦੱਸਿਆ ਕਿ ਮੇਰੀ ਇਸ ਸਫਲਤਾ ਪਿੱਛੇ ਉਸ ਦੇ ਮਾਤਾ-ਪਿਤਾ ਦਾ ਵੱਡਾ ਯੋਗਦਾਨ ਰਿਹਾ ਹੈ।ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਦੇਸ਼ ਭਰ ਵਿੱਚ 157ਵਾਂ ਰੈਂਕ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਹਾਂ, ਵਿਦਿਆਰਥੀ ਵਰਗ ਨੂੰ ਸੰਦੇਸ ਵਿਚ ਮਨਕਰਨ ਕਹਿੰਦਾ ਹੈ, ਮਨ ਚਿੱਤ ਲਾ ਕੇ ਕੀਤੀ ਪੜਾਈ ਹੀ ਜਿੰਦਗੀ ਵਿਚ ਕਾਮਯਾਬ ਕਰਨ ਵਾਸਤੇ ਸਹਾਈ ਸਿੱਧ ਹੁੰਦੀ ਹੈ।ਇਸ ਵਾਸਤੇ ਸਾਰੇ ਹੀ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕਾਂ ਤੇ ਮਾਤਾ ਪਿਤਾ ਦਾ ਸਤਿਕਾਰ ਕਰਕੇ ਹੋਏ ਪੜ੍ਹਨ ਤਾਂ ਹੀ ਜਿੰਦਗੀ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply