Saturday, March 14, 2026

ਸ. ਰਾਣਾ ਨੂੰ ਸਦਮਾ – ਮਾਮਾ ਗੁਰਬਚਨ ਸਿੰਘ ਮਦਾਨ ਸਵਰਗਵਾਸ

PPN1506201605

ਨਵੀਂ ਦਿੱਲੀ, 15 ਜੂਨ (ਪੰਜਾਬ ਪੋਸਟ ਬਿਉਰੋ) – ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਸਤਿਕਾਰਯੋਗ ਮਾਮਾ ਗੁਰਬਚਨ ਸਿੰਘ ਮਦਾਨ, ਜੋ 13 ਜੂਨ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਵੀਰਵਾਰ, 16 ਜੂਨ ਦੁਪਹਿਰ ਬਾਅਦ 11.00 ਵਜੇ ਤੋਂ 12.00 ਵਜੇ ਤਕ ਗੁਰਦੁਆਰਾ ਸਾਹਿਬ ਖਾਰ, ਮੁੰਬਈ ਵਿਖੇ ਹੋਵੇਗੀ। ਸ. ਗੁਰਬਚਨ ਸਿੰਘ ਮਦਾਨ ਦਾ ਵਿਛੋੜਾ ਸ. ਰਾਣਾ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸ. ਰਾਣਾ ਦੇ ਸਤਿਕਾਰਯੋਗ ਪਿਤਾ ਜਦੋਂ ਬਚਪਨ ਵਿੱਚ ਹੀ ਉਨ੍ਹਾਂ ਨੂੰ ਵਿਛੋੜਾ ਦੇ ਗਏ ਤਾਂ ਗੁਰਬਚਨ ਸਿੰਘ ਜੀ ਮਦਾਨ ਨੇ ਉਨ੍ਹਾਂ ਦੇ ਪਰਿਵਾਰ ਦੇ ਸਿਰ ਤੇ ਹੱਥ ਰਖਿਆ। ਸ. ਰਾਣਾ ਨੂੰ ਸਿੱਖੀ ਦੀ ਲਾਗ ਉਨ੍ਹਾਂ ਪਾਸੋਂ ਹੀ ਲਗੀ ਤੇ ਉਨ੍ਹਾਂ ਦੇ ਮਾਰਗ-ਦਰਸ਼ਨ ਵਿੱਚ ਹੀ ਉਨ੍ਹਾਂ ਆਪਣੇ ਆਪਨੂੰ ਸਿੱਖੀ ਵਿਰਸੇ ਨਾਲ ਜੋੜਿਆ ਤੇ ਸਿੱਖੀ ਪ੍ਰਚਾਰ ਪ੍ਰਤੀ ਆਪਣੇ ਆਪਨੂੰ ਸਮਰਪਿਤ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply