Monday, July 8, 2024

ਅਰਦਾਸ ਦੀ ਇਤਿਹਾਸਕ ਮਹਤੱਤਾ ਸਬੰਧੀ ਕਥਾ ਸ਼ੁਕਰਵਾਰ ਤੋਂ

ਨਵੀਂ ਦਿੱਲੀ, 15 ਜੂਨ (ਪੰਜਾਬ ਪੋਸਟ ਬਿਉਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਬਾਣੀਆਂ ਅਤੇ ਹੋਰ ਮਹਤੱਤਾਪੂਰਣ ਸਿੱਖ ਰਚਨਾਵਾਂ ਦੇ ਭਾਵ-ਅਰਥਾਂ, ਉਨ੍ਹਾਂ ਦੀ ਇਤਿਹਾਸਕ ਅਤੇ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਲੜੀ ਨੂੰ ਅਗੇ ਤੋਰਦਿਆਂ, ਸਮੂਹ ਸਿੱਖ ਜਗਤ ਵਲੋਂ ਨਿਤਾਪ੍ਰਤੀ ਕੀਤੀ ਜਾ ਰਹੀ ਅਰਦਾਸ ਦੀ ਇਤਿਹਾਸਕ ਮਹਤੱਤਾ ਦੀ ਵਿਆਖਿਆ ਸਹਿਤ ਕੱਥਾ ਬਾਬਾ ਬੰਤਾ ਸਿੰਘ (ਮੁੰਡਾ ਪਿੰਡ ਵਾਲੇ) ਸ਼ੁਕਰਵਾਰ 17 ਜੂਨ ਤੋਂ ਬੁੱਧਵਾਰ 22 ਜਨਵਰੀ ਤਕ ਰੋਜ਼ ਸਵੇਰੇ 7.30 ਤੋਂ 8.30 ਤਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕਰਿਆ ਕਰਨਗੇ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇੱਸ ਕਥਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਰੋਜ਼ ਸਵੇਰੇ 7.30 ਤੋਂ 8.30 ਵਜੇ ਤਕ ਚੜ੍ਹਦੀਕਲਾ ਟਾਈਮ ਟੀਵੀ ਅਤੇ ਵੈੱਬਸਾਈਟ ਾਾਾ.ਬੳੳਨ.ਿਨੲਟ ਪੁਰ ਹੋਵੇਗਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply