Monday, July 8, 2024

 ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਦਾ ਆਸਟ੍ਰੇਲੀਅਨ ਸੰਸਦ ਵਿਚ ਹੋਇਆ ਸਨਮਾਨ

PPN1506201604

ਨਵੀਂ ਦਿੱਲੀ, 15 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਦਾ ਆਸਟ੍ਰੇਲੀਆ ਦੀ ਵਿਕਟੋਰਿਅਨ ਪਾਰਲੀਆਮੈਂਟ ਵਿਚ ਸੁਆਗਤ ਕੀਤਾ ਗਿਆ।ਬੀਤੇ ਦਿਨੀਂ ਆਪਣੇ ਨਿਜ਼ੀ ਦੌਰੇ ਤੇ ਆਸਟ੍ਰੇਲੀਆ ਗਏ ਸਤਪਾਲ ਸਿੰਘ ਦੇ ਸਨਮਾਨ ਵਿਚ ਜਿਥੇ ਪਾਰਲੀਆਮੈਂਟ ਮੈਂਬਰਾਂ ਵੱਲੋਂ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ਪਾਰਲੀਆਮੈਂਟ ਦੇ ਦੋਨੋਂ ਸਦਨਾਂ ਦੀ ਕਾਰਵਾਹੀ ਦਾ ਵੀ ਉਨ੍ਹਾਂ ਲਾਈਵ ਨਜ਼ਾਰਾ ਤੱਕਿਆ।
ਸਤਪਾਲ ਨੇ ਦੱਸਿਆ ਕਿ ਸਥਾਨਕ ਆਸਟ੍ਰੇਲੀਅਨ ਮਿੱਤਰਾਂ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਇੱਕ ਵਫ਼ਦ ਨਾਲ ਸੰਸਦ ਵਿਚ ਜਾਣ ਦਾ ਪ੍ਰਬੰਧ ਕੀਤਾ ਗਿਆ ਸੀ।ਜਿਥੇ ਪੁੱਜਣ ਤੇ ਉਨ੍ਹਾਂ ਦਾ ਸੁਆਗਤ ਸੰਸਦ ਜੂਡ ਪਰੇਰਾ ਵੱਲੋਂ ਕੀਤਾ ਗਿਆ। ਸਤਪਾਲ ਨੇ ਕਿਹਾ ਕਿ ਸੰਸਦ ਵਿਚ ਹੋਇਆ ਸੁਆਗਤ ਸ਼ਾਨਦਾਰ ਹੋਦ ਦੇ ਨਾਲ ਹੀ ਉਨ੍ਹਾਂ ਨੂੰ ਮਾਣ ਮਹਿਸੂਸ ਕਰਾਉਣ ਵਾਲਾ ਸੀ।ਖਾਣੇ ਦੀ ਟੇਬਲ ‘ਤੇ ਆਸਟ੍ਰੇਲੀਆ ਅਤੇ ਸਾਊਥ ਏਸੀਆ ਵਿਚ ਸਾਂਝੇ ਸਭਿਆਚਾਰ ਤੇ ਵੀ ਗੱਲਬਾਤ ਹੋਈ। ਇਸ ਗੱਲਬਾਤ ਤੋਂ ਬਾਅਦ ਸੰਸਦ ਭਵਨ, ਲਾਈਬ੍ਰੇਰੀ ਅਤੇ ਹੋਰ ਥਾਵਾਂ ਦੇ ਵੀ ਵਫ਼ਦ ਨੂੰ ਦਰਸ਼ਨ ਕਰਾਏ ਗਏ।
ਸਤਪਾਲ ਨੇ ਕਿਹਾ ਕਿ ਸਾਊਥ ਏਸੀਆ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਸ ਕਰਕੇ ਆਸਟ੍ਰੇਲੀਆਂ ਅਤੇ ਸਾਊਥ ਏਸੀਆ ਦੇ ਰਿਸ਼ਤੀਆਂ ਵਿੱਚ ਆਰਥਿਕ ਤੌਰ ਤੇ ਸਾਂਝ ਹੋਰ ਮਜਬੂਤ ਹੁੰਦੀ ਜਾ ਰਹੀ ਹੈ। ਪ੍ਰਰੇਰਾ ਵੱਲੋਂ ਆਸਟ੍ਰੇਲੀਆ ਵਿਚ ਵਸਦੇ ਭਾਰਤੀਆਂ ਨੂੰ ਕਿਸੇ ਪ੍ਰਕਾਰ ਦੀ ਤਕਲੀਫ਼ ਨਾ ਹੋਣ ਦਾ ਵਫ਼ਦ ਨੂੰ ਭਰੋਸਾ ਦਿੱਤਾ ਗਿਆ।ਇਸ ਵਫ਼ਦ ਵਿਚ ਸਥਾਨਕ ਸਾਬਕਾ ਫੈਡਰਲ ਲੇਬਰ ਉਮੀਦਵਾਰ ਮਨੋਜ ਕੁਮਾਰ, ਸ਼ੈਲੇਂਦਰ ਰਾਇਸ, ਨਿਰਮਲ ਸਿੰਘ ਨਾਮਧਾਰੀ, ਰਾਜਿੰਦਰ ਢੀਂਗਰਾ, ਮੋਨਿਕਾ ਢੀਂਗਰਾ, ਐਚ.ਐਸ.ਮਾਨ, ਪੀ.ਐਸ. ਝੰਝ, ਸਤਨਾਮ ਸਿੰਘ ਅਤੇ ਸੁਮੀਤ ਸਿੰਘ ਮੌਜੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply