Wednesday, August 12, 2026

ਗੁਰਮਤਿ ਗਿਆਨ ਸਮਾਗਮ ਦੇ ਚੌਥੇ ਦਿਨ ਪ੍ਰਿੰਸੀਪਲ ਗੁਰਬਚਨ ਸਿੰਘ ਵਲੋਂ ਸ਼ਬਦ ਦੀ ਵਿਆਖਿਆ

PPN1706201605

ਬਠਿੰਡਾ, 17 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸ਼ਾਮ ਦੇ ਪੰਜ ਰੋਜ਼ਾ ਧਾਰਮਿਕ ਸਮਾਗਮ ਮੌਕੇ ਪ੍ਰਚਾਰਕ ਪ੍ਰਿੰਸੀਪਲ ਭਾਈ ਗੁਰਬਚਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਕਿਹਾ ਕਿ ” ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ।।ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ।।” ਉਨ੍ਹਾਂ ਇਸ ਦੀ ਵਿਆਖਿਆ ਕਰਦਿਆ ਕਿਹਾ ਕਿ ਹੇ ਬੰਦਿਆ ਤੂੰ ਹੁਣ ਤੱਕ ਆਪਣੇ ਆਪ ਨੂੰ ਪਛਾਣ ਨਹੀ ਸਕਿਆ।ਤੇਰੇ ਦਿਨ ਨੇੜੇ ਆਏ ਹੋਏ ਨੇ ਫਿਰ ਵੀ ਮੋਹ ਮਾਇਆ ਦੇ ਫੰਦੇ ਵਿਚ ਫਸਿਆ ਪਿਆ ਹੈ।ਮੌਤ ਵਾਲੇ ਪਾਸਿਓ ਸਮਾਂ ਨੇੜੇ ਆ ਗਿਆ ਤੇ ਜਨਮ ਵੇਲਾ ਕਾਫ਼ੀ ਪਿਛਾਂਹ ਰਹਿ ਗਿਆ ਹੈ ਸੋ ਹੁਣ ਪ੍ਰਮਾਤਮਾ ਦਾ ਨਾਮ ਲੈ ਕੇ ਚੰਗੇ ਕੰਮ ਕਰ ਅਤੇ ਇਕੋਂ ਦਾਤਾ ਦਾ ਨਾਮ ਸਿਮਰਨ ਕਰ ਐਵੇ ਇਧਰ ਉਧਰ ਕਬਰਾਂ ‘ਤੇ ਮੱਥਾ ਟੇਕ ਕੇ ਸਮਾਂ ਗਵਾ ਨਾ, ਅਜਿਹੀਆਂ ਅਨੇਕਾਂ ਉਦਹਾਰਨਾਂ ਨਾਲ ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਦੀ ਟੇਕ ਵੱਲ ਮੂੰਹ ਕਰਨ ਦਾ ਹਵਾਲਾ ਦਿੱਤਾ।ਇਸ ਤੋਂ ਪਹਿਲਾਂ ਭਾਈ ਤਰਸੇਮ ਸਿੰਘ ਹਰਰਾਏਪੁਰ ਦੇ ਰਾਗੀ ਜਥੇ ਵਲੋਂ ਅੰਮ੍ਰਿਤਮਈ ਸ਼ਬਦ ਗਾਇਣ ਕੀਤਾ ਗਿਆ।ਅੰਤ ਵਿਚ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply