Friday, August 14, 2026

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 19 ਜੂਨ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..


〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਮੁਹਾਲੀ ‘ਚ ਜਾਅਲੀ ਸਰਟੀਫਿਕੇਟ ਬਨਾਉਣ ਵਾਲੇ ਗਿਰੋਹ ਦਾ ਪਰਦਾਫਾਸ਼ – ਤਿੰਨ ਕਾਬੂ – 2009 ਤੋਂ ਚੱਲ ਰਿਹਾ ਸੀ ਗੋਰਖਧੰਦਾ।

▶ ਕੈਪਟਨ ਦੀ ਲੰਬੀ ਰੈਲੀ ਦੌਰਾਨ ਸਟੇਜ਼ ਤੇ ਬੈਠਣ ਤੋਂ ਭਿੜੇ ਕਾਂਗਰਸੀ।

▶ ਹੈਂਡੀਕੈਪਡ ਯੂਨੀਅਨ ਦੀ ਸੀ.ਐਮ ਬਾਦਲ ਨਾਲ ਮੁਲਾਕਾਤ –  1 ਮਹੀਨੇ ‘ਚ ਅੰਗਹੀਣ ਅਸਾਮੀਆਂ ਭਰਨ, ਬੱਚਿਆਂ ਦੀ ਮੁਫਤ ਪੜ੍ਹਾਈ ਅਤੇ ਪੈਨਸ਼ਨ ਦੁਗਣੀ ਕਰਨ ਦਾ ਮਿਲਿਆ ਭਰੋਸਾ।

▶ ਸਰਕਾਰੀ ਭਰਤੀ ਘੁਟਾਲਾ ਮੁੱਦੇ ‘ਤੇ ਲੰਬੀ ਧਰਨੇ ਦੌਰਾਨ ਕੈਪਟਨ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਸਰਕਾਰ ਬਨਣ ‘ਤੇ ਦੋਸ਼ੀ ਜੇਲਾਂ ‘ਚ ਕਰਾਂਗੇ ਬੰਦ – ਬੇਟੇ ਰਣਇੰਦਰ ਸਿੰਘ ਨੂੰ ਬੇਵਜ਼ਾ ਫਸਾਉਣ ਦੇ ਲਗਾਏ ਦੋਸ਼।

▶ ਅਕਾਲੀ ਦਲ ਦਾ ਪਲਟਵਾਰ – ਦਲਜੀਤ ਸਿੰਘ ਚੀਮਾ ਨੇ ਕਿਹਾ ਭਰਤੀ ਘੋਟਾਲੇ ‘ਦੇ ਦੋਸ਼ੀਆਂ ਖਿਲਾਫ ਸਰਕਾਰ ਕਰ ਰਹੀ ਹੈ ਕਾਰਵਾਈ, ਕਾਂਗਰਸ ਦੇ ਦੋਸ਼ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼।

▶ ਵੇਟ ਲਿਫਟਰ ਸਾਥੀਸ਼ ਸੀਵਾਲਿੰਗਮ ਕੁਮਾਰ ਰਿਓ ਓਲੰਪਿਕ ‘ਚ ਭਾਰਤ ਦੀ ਕਰਨਗੇ ਨੁਮਾਇੰਦਗੀ।

▶ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਕ੍ਰਿਸ਼ਨ ਪੰਵਾਰ ਦਾ ਬਿਆਨ – 19 ਤੋਂ ਖਤਮ ਹੋਣਗੇ ਜਾਟ ਧਰਨੇ – ਜਾਟ ਰਿਜ਼ਰਵੇਸ਼ਨ ਸਮਿਤੀ ਦੇ ਯਸ਼ਪਾਲ ਮਲਿਕ ਨੇ ਦਿੱਤਾ ਭਰੋਸਾ।

▶ ਪ੍ਰਸਾਸ਼ਨ ਦੀ ਅਣਗਹਿਲੀ – ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਜਗਾਈ ਗਈ ਸ਼ਹੀਦ ਜੋਤੀ ਬੁਝੀ – ਲੋਕਾਂ ਨੇ ਦੱਸਿਆ ਸ਼ਹੀਦਾਂ ਦਾ ਅਪਮਾਨ।

▶ ਲੁਧਿਆਣਾ ਦੇ ਸਾਬਨ ਬਜ਼ਾਰ ‘ਚ ਮਿਲਿਆ ਢਾਈ ਫੁੱਟ ਲੰਬਾ ਅਜ਼ਗਰ ਸੱਪ ਦਾ ਬੱਚਾ।

▶ ਹਰਿਆਣਾ ਦੇ ਝੱਜਰ ‘ਚ ਗੈਸ ਕਟਰ ਨਾਲ ਏ.ਟੀ.ਐਮ ਕੱਟ ਕੇ 5 ਲੱਖ ਲੁੱਟੇ।

▶ ਲੁਧਿਆਣਾ ਪੁਲਿਸ ਵਲੋਂ ਬੱਚੇ ਅਗਵਾ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ।

▶ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ 21 ਜੂਨ ਨੂੰ ਦਿੱਲੀ ‘ਚ 7 ਥਾਵਾਂ ‘ਤੇ ਹੋਣਗੇ ਯੋਗਾ ਸਮਾਗਮ।

▶ ਰਚਿਆ ਗਿਆ ਨਵਾਂ ਇਤਿਹਾਸ- ਭਾਰਤੀ ਹਵਾਈ ਫੋਜ਼ ‘ਚ ਮਹਿਲਾ ਫਾਈਟਰ ਦਸਤਾ ਸ਼ਾਮਿਲ,  ਆਵਨੀ ਚਤਰਵੇਦੀ, ਮੋਹਨਾ ਸਿੰਘ ਤੇ ਭਾਵਨਾ ਕੰਠ ਉਡਾਉਣਗੀਆਂ ਫਾਈਟਰ ਪਲੇਨ।

▶ ਵੱਖਵਾਦੀ ਜਥੇਬੰਦੀਆਂ ਜੇ.ਕੇ.ਐਲ.ਐਫ ਅਤੇ ਹੁਰੀਅਤ ਦੇ ਆਗੂ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਲਈ ਕਰਨਗੇ ਪਹਿਲ।

▶ ਸ਼੍ਰੀਨਗਰ ਵਿਖੇ ਕਾਲਜ਼ ਹੋਸਟਲ ਵਾਰਡਨ ਨੇ 6 ਨਾਬਾਲਗ ਲੜਕੀਆਂ ਦੀ ਕੀਤੀ ਬੇਤਹਾਸ਼ਾ ਮਾਰਕੁੱਟ – ਵਾਰਡਨ ਮੁਅੱਤਲ।

▶ ਮਹਾਂਰਾਸ਼ਟਰਾ –  2000 ਕਰੋੜੀ ਡਰੱਗ ਘੁਟਾਲਾ ਮਾਮਲੇ ‘ਚ ਬਾਲੀਵੁੱਡ ਐਕਟਰੈਸ ਮਮਤਾ ਕੁਲਕਰਨੀ ‘ਤੇ ਸ਼ਾਮਿਲ ਹੋਣ ਦੇ ਲੱਗੇ ਦੋਸ਼ – ਮਮਤਾ ਨੇ ਦੋਸ਼ਾਂ ਨੂੰ ਦੱਸਿਆ ਬਕਵਾਸ।

▶ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ ਰਾਮਕ੍ਰਿਸ਼ਨ ਮੱਠ ਦੀ ਸੁਰੱਖਿਆ ਵਧਾਈ – ਆਈ.ਐਸ.ਆਈ.ਐਸ (ISIS) ਨੇ ਦਿੱਤੀ ਸੀ ਕਤਲੇਆਮ ਦੀ ਧਮਕੀ।

▶ ਮੁੰਬਈ ‘ਚ ਹੋਈ ਫਿਲਮ ਉਡਤਾ ਪੰਜਾਬ ਦੀ ਸ਼ਪੈਸ਼ਲ ਸਕਰੀਨਿੰਗ –ਸ਼ਾਹਰੁੱਖ, ਕੈਟਰੀਨਾ ਸਮੇਤ ਪੁੱਜੀਆਂ ਕਈ ਫਿਲਮੀ ਹਸਤੀਆਂ।

▶ ਚੈਂਪੀਅਨ ਟ੍ਰਾਫੀ ‘ਚ ਭਾਰਤੀ ਹਾਕੀ ਟੀਮ ਦੇ ਬਿਹਤਰੀਨ ਪ੍ਰਦਰਸ਼ਨ ‘ਤੇ ਪੀ.ਐਮ ਮੋਦੀ ਨੇ ਟੀਮ ਨੂੰ ਦਿੱਤੀ ਵਧਾਈ।

▶ ਪੀ.ਐਮ ਮੋਦੀ 25 ਜੂਨ ਨੂੰ ਪੂਨੇ ‘ਚ ਸਮਾਰਟ ਸਿਟੀ ਪ੍ਰੋਜੈਕਟ ਦੀ ਕਰਨਗੇ ਸ਼ੁਰੂਆਤ।

▶ ਰਘੂਰਾਮ ਰਾਜਨ ਦੂਜੀ ਵਾਰੀ ਨਹੀਂ ਬਣਨਾ ਚਾਹੁੰਦੇ ਰਿਜ਼ਰਵ ਬੈਂਕ ਦੇ ਗਵਰਨਰ, ਨਵੀਂ ਨਿਯੁੱਕਤੀ ਜਲਦ – ਜੇਤਲੀ।

▶ ਪਾਕਿਸਤਾਨ ਨੂੰ 5400 ਕਰੋੜ ਦੀ ਮਾਲੀ ਮਦਦ ਦੇਵੇਗਾ ਅਮਰੀਕਾ।

▶ ਜੰਮੂ ਕਸ਼ਮੀਰ ਵਿਧਾਨ ਸਭਾ ‘ਚ ਮਹਿੰਗਾਈ ਦੇ ਮੁੱਦੇ ‘ਤੇ ਹੰਗਾਮਾ – ਕਾਂਗਰਸੀ ਵਿਧਾਇਕਾਂ ਨੂੰ ਕਾਬੂ ਕਰਨ ਲਈ ਮਾਰਸ਼ਲ ਸੱਦੇ।

▶ 117 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨਾਲ ਸਿੱਧਾ ਸੰਪਰਕ ਸਾਧਨ ਲਈ ਕੈਪਟਨ ਅਮਰਿੰਦਰ 19 ਜੂਨ ਨੂੰ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਮਹਿੰਮ ਦਾ ਕਰਨਗੇ ਆਗਾਜ਼।

▶ ਲੁਧਿਆਣਾ- ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਦੇ ਨੌਜਵਾਨ ਬੇਟੇ ਹਰਵਿੰਦਰ ਸਿੰਘ ਦਾ ਦਿਹਾਂਤ- ਜਿਗਰ ਦੀ ਬਿਮਾਰੀ ਕਾਰਣ ਦਯਾਨੰਦ ਹਸਪਤਾਲ ‘ਚ ਸਨ ਜੇਰੇ ਇਲਾਜ਼।

▶ ਬੰਗਾ- ਸਾਬਕਾ ਆਈ.ਜੀ ਤੇ ਅੰਤਰਰਾਸ਼ਟਰੀ ਖਿਡਾਰੀ ਹਰਭਜਨ ਸਿੰਘ ਸੰਧਵਾ ‘ਆਪ’ ‘ਚ ਸ਼ਾਮਲ- ਸੰਜੇ ਸਿੰਘ ਨੇ ਕੀਤਾ ਸਵਾਗਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply