Thursday, July 4, 2024

ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵੱਲੋ ਐਸ.ਐਸ.ਪੀ ਦਫਤਰ ਅੱਗੇ ਧਰਨਾ ਅੱਜ – ਸਾਬੀ

PPN1806201612
ਪੱਟੀ, 18 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਬੀਤੇ ਦਿਨੀ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਸੂਬਾ ਪ੍ਰਧਾਨ ਅਜੈ ਕੁਮਾਰ ਚੀਨੂ ਤੇ ਸਾਥੀ ਪ੍ਰਮਿੰਦਰ ਸਿੰਘ ਹੀਰਾ ਖਿਲਾਫ ਦਰਜ ਹੋਏ ਪੁਲਿਸ ਕੇਸ ਦੇ ਵਿਰੋਧ ‘ਚ ਮੋਰਚੇ ਦੇ ਜਿਲ੍ਹਾ ਪ੍ਰਧਾਨ ਕੰਵਲਦੀਪ ਸਿੰਘ ਸਾਬੀ, ਸੁਰਜੀਤ ਸਿੰਘ ਵਾਰਡ ਪ੍ਰਧਾਨ, ਸੁਰਿੰਦਰ ਸਿੰਘ ਸ਼ਿੰਦਾ ਵਾਇਸ ਪ੍ਰਧਾਨ ਉਹਨਾ ਨੇ ਕਿਹਾ ਕਿ ਉਕਤ ਪਰਚਾ ਸਿਆਸੀ ਦਬਾਅ ਅਤੇ ਰੰਜਿਸ਼ ਤਹਿਤ ਹੋਇਆਂ ਹੈ ਕਿਉਕਿ ਸੂਬਾ ਪ੍ਰਧਾਨ ਵੱਲੋ ਕੁਝ ਸਮਾਂ ਪਹਿਲਾ ਭ੍ਰਿਸ਼ਟ ਸਰਕਾਰੀ ਅਫਸਰਾਂ ਦੇ ਪੋਲ ਉੱਚ ਅਧਿਕਾਰੀਆਂ ਦੇ ਸਾਹਮਣੇ ਖੋਲੇ ਗਏ ਸਨ, ਜਿਸ ਕਾਰਨ ਪੁਲਿਸ ਨੇ ਉਹਨਾ ਦੀ ਗੱਡੀ ‘ਚ ਨਸੀਲੀ ਸਮੱਗਰੀ ਰਖਵਾ ਕੇ ਸਾਜਿਸ਼ ਤਹਿਤ ਪਰਚਾ ਦਰਜ ਕੀਤਾ ਹੈ, ਜੋ ਅਤਿ ਨਿੰਦਣਯੋਗ ਹੈ। ਉਹਨਾ ਕਿਹਾ ਕਿ ਮੋਰਚੇ ਵੱਲੋ ਹਮੇਸ਼ਾਂ ਹੀ ਗਰੀਬਾ ਨੂੰ ਇਨਸਾਫ ਦਿਵਾਇਆ ਗਿਆ ਅਤੇ ਬੇਈਮਾਨ ਪੁਲਸ ਅਫਸਰਾਂ ਦੇ ਚਿਹਰੇ ਨੰਗੇ ਕੀਤੇ ਗਏ, ਜਿਸ ਤੋਂ ਬੌਖਲਾਏ ਪੁਲਿਸ ਅਧਿਕਾਰੀਆਂ ਨੇ ਮੋਰਚੇ ਦੇ ਸਾਫ ਸੁਥਰੇ ਅਕਸ ਨੂੰ ਖਰਾਬ ਕਰਨ ਲਈ ਇਹ ਕੋਝੀ ਚਾਲ ਖੇਡੀ ਹੈ, ਜਿਸ ਨੂੰ ਅਸੀ ਹਰਗਿਜ਼ ਬਰਦਾਸਤ ਨਹੀ ਕਰਾਗੇ।ਉਹਨਾ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਪਰਚਾ ਰੱਦ ਨਾ ਹੋਣ ਦੀ ਸੂਰਤ ਵਿੱਚ ਮੋਰਚੇ ਦੇ ਕੋਮੀ ਚੇਅਰਮੈਨ ਮਹੰਤ ਰਮੇਸ਼ਾਨੰਦ ਸਰਸਵਤੀ ਦੀ ਅਗਵਾਈ ਹੇਠ ਅੱਜ ਐਸ.ਐਸ.ਪੀ ਦਫਤਰ ਦਾ ਘਿਰਾਓ ਕਰਕੇ ਵਿਸ਼ਾਲ ਰੋਸ ਧਰਨਾ ਲਗਾਇਆ ਜਾਵੇਗਾ।ਇਸ ਮੋਕੇ ਤੇ ਅਰਸਦੀਪ ਸਿੰਘ ਬੇਦੀ ਵਾਰਡ ਪ੍ਰਧਾਨ, ਰਛਪਾਲ ਸਿੰਘ ਬੇਦੀ ਤਹਿਸੀਲ ਪ੍ਰਧਾਨ, ਅਰਸਦੀਪ ਸਿੰਘ ਬੇਦੀ, ਪਰਮਜੀਤ ਸਿੰਘ ਪੰਮਾ ਅਤੇ ਗਗਨਦੀਪ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply