Wednesday, July 3, 2024

ਚੋਰੀ ਦੀਆਂ ਮੱਝਾਂ ਸਮੇਤ ਦੋਸ਼ੀ ਆਏ ਪੁਲਿਸ ਦੇ ਅੜਿੱਕੇ

PPN1806201611
ਚੌਂਕ ਮਹਿਤਾ, 18 ਜੂਨ (ਜੋਗਿੰਦਰ ਸਿੰਘ ਮਾਣਾ)- ਥਾਣਾ ਮਹਿਤਾ ਚੌਂਕ ਦੇ ਅਧੀਨ ਆਉਂਦੀ ਪੁਲੀਸ ਚੌਂਕੀ ਵੱਲੋ ਮੱਝਾਂ ਦਾ ਚੋਰ ਫੜਨ ਨਾਲ ਇਲਾਕੇ ਵਿੱਚੋਂ ਚੋਰੀ ਹੋਈਆਂ ਮੱਝਾਂ ਦਾ ਸੁਰਾਗ ਲੱਗਣ ਬਾਰੇ ਵੀ ਰਾਹ ਪੱਧਰਾ ਹੋਣ ਦੀ ਸੰਭਾਵਨਾ ਹੈ।ਥਾਣਾ ਮੁਖੀ ਸ੍ਰ. ਸੁਖਵਿੰਦਰ ਸਿੰਘ ਅਨੁਸਾਰ ਪੁਲਿਸ ਚੌਂਕੀ ਬੁੱਟਰ ਦੇ ਇੰਚਾਰਜ ਏ ਐਸ.ਆਈ ਰਾਜਪਾਲ ਕੁਮਾਰ ਨੇ ਆਪਣੇ ਸਹਿਯੋਗੀ ਕਰਮਚਾਰੀਆਂ ਸਮੇਤ ਗੱਗੜਭਾਣਾ ਦੀ ਨਹਿਰ ਵਾਲੇ ਪੁਲ ਤੇ ਨਾਕਾ ਲਗਾਇਆ ਹੋਇਆ ਸੀ।ਇਕ ਖਾਸ ਮੁਖਬਰ ਦੀ ਸੂਚਨਾ ਤੇ ਮੱਝਾਂ ਵਾਲੇ ਘੜੂੱਕੇ ਨੂੰ ਰੋਕ ਕੇ ਜਦ ਛਾਣ-ਬੀਣ ਕੀਤੀ ਤਾਂ ਉਸਦਾ ਚਾਲਕ ਕੋਈ ਵੀ ਤਸੱਲੀ ਬਖਸ਼ ਉਤਰ ਨਹੀ ਦੇ ਸਕਿਆ। ਹੋਰ ਪੁਛਗਿੱਛ ਕਰਨ ਤੇ ਉਸ ਨੇ ਮੰਨਿਆ ਕਿ ਇਹ ਦੋਵੇਂ ਮੱਝਾਂ ਉਸ ਨੇ ਆਪਣੇ ਗਿਰੋਹ ਦੇ ਹੋਰ ਮੈਂਬਰਾਂ ਨਾਲ ਪਿੰਡ ਉਮਰਾ ਨੰਗਲ ਦੇ ਕਰਤਾਰ ਸਿੰਘ ਦੇ ਘਰੋ ਚੋਰੀ ਕਤਿੀਆਂ ਸਨ। ਚਾਲਕ ਜਿਸ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਦਲਬੀਰ ਸਿੰਘ ਉਰਫ ਬੀਰਾ ਪਿੰਡ ਪੱਲਾ ਵੱਜੋ ਹੋਈ ਜਿਸ ਨੇ ਦੱਸਿਆ ਕਿ ਉਸ ਦੇ ਗਿਰੋਹ ਵਿੱਚ ਕਾਫੀ ਮੈਂਬਰ ਹਨ ੳਤੇ ਸਾਰੇ ਵੱਖ ਵੱ ਥਾਵਾਂ ਤੋਂ ਮੱਝਾਂ ਚੋਰੀ ਕਰਕੇ ਕਿਸੇ ਪਿੰਡ ਵਿੱਚ ਬਣੇ ਕਮਰਿਆਂ ਅੰਦਰ ਮੱਝਾਂ ਰੱਖ ਰੱਖ ਲੈਂਦੇ ਹਨ ੳਤੇ ਉਥੋਂ ਫਿਰ ਉਹਨਾਂ ਨੂੰ ਅੱਗੇ ਵੇਚ ਦਿਤਾ ਜਾਦਾ ਹੈ। ਪੁਲਿਸ ਨੇ ਜੁਰਮ 379,411,1 ਪੀ ਸੀ ਤਹਿਤ ਮੁੱਕਦਮਾ ਨੰ 46 ਮਿਤੀ 17-6-16 ਦਰਜ਼ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਦਿਤਾ ਹੈ ਅਤੇ ਦੂਸਰੇ ਚੋਰਾਂ ਦੀ ਫੜੋ ਫੜਾਈ ਲਈ ਕਰਵਾਈ ਕੀਤੀ ਜਾ ਰਹੀ ਹੈ

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply