
ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਇੱਕ ਜੱਥਾ ਧਾਰਮਿਕ ਸਥਾਨ ਸ਼੍ਰੀ ਖੁਰਾਲਗੜ (ਅਨੰਦਪੂਰ ਸਾਹਿਬ ਨੇੜੇ) ਗਿਆ।ਐਟਰੋਸਿਟੀ ਵਿਜਿਲੈਂਸ ਮਨੋਰਿਟਿੰਗ ਕਮੇਟੀ ਮੈਂਬਰ ਪੰਜਾਬ ਸਰਕਾਰ ਸ਼੍ਰੀ ਰਾਜ ਕਪੂਰ ਪੱਪੂ ਦੀ ਅਗਵਾਈ ਹੇਠ ਗਏ ਉਕਤ ਜੱਥੇ ਵਿੱਚ ਲਗਭਗ 100 ਸ਼ਰਧਾਲੂ ਸ਼ਾਮਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਜ ਕਪੂਰ ਪੱਪੂ ਨੇ ਦੱਸਿਆ ਕਿ ਦਰਜਨਾਂ ਕਾਰਾਂ ਦਾ ਕਾਫਲਾ ਮਾਲੇਰਕੋਟਲਾ ਤੋਂ ਰਵਾਨਾ ਹੋ ਕੇ ਖੁਰਾਲਗੜ੍ਹ ਵਿਖੇ ਪਹੁੰਚਿਆ ਅਤੇ ਉੱਥੇ ਮੌਜੂਦ ਆਲ ਇੰਡੀਆ ਅਦਿ ਧਰਮ ਲੰਤ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਨ ਦਾਸ ਤੋਂ ਅਸ਼ੀਰਵਾਦ ਲਿਆ।ਇਸ ਮੋਕੇ ਉਨ੍ਹਾਂ ਨਾਲ ਉਕਤ ਸੰਸਥਾ ਦੇ ਮੀਤ ਪ੍ਰਧਾਨ ਜਗਵਿੰਦਰ ਸਿੰਘ ਲਾਂਬਾ ਸਮੇਤ ਸ਼ਰਧਾਲੂਆ ਵਿੱਚ ਸ਼ਾਮਲ ਮੇਵਾ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਸੰਤ ਤੋਂ ਨਾਮ ਦਾਨ ਲਿਆ ਅਤੇ ਜਿੰਦਗੀ ਵਿੱਚ ਉਨ੍ਹਾਂ ਦੇ ਦਿਖਾਏ ਮਾਰਗ ਤੇ ਚੱਲਣ ਦਾ ਪ੍ਰਣ ਲਿਆ।ਇਸ ਮੋਕੇ ਸੁਰਜੀਤ ਸਿੰਘ, ਜਸਪਾਲ ਕੌਰ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਹਰਬੰਸ ਲਾਲ, ਹੈਪੀ ਕੁਮਾਰ, ਸਾਹਿਲ ਕੁਮਾਰ, ਜਸਵੀਰ ਸਿੰਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media