Tuesday, June 30, 2026

1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠਾ -ਇਜ਼ਹਾਰ ਆਲਮ

Ijhar Alam
ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਐਚ.ਐਸ ਫੂਲਕਾ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮੁਸਲਮਾਨਾਂ ਦੀ ਸ਼ਮੂਲੀਅਤ ਸਬੰਧੀ ਦਿੱਤਾ ਗਿਆ ਬਿਆਨ ਝੂਠ ਅਤੇ ਸੱਚਾਈ ਤੋਂ ਕੋਹਾ ਦੂਰ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਰਾਤ-ਏ-ਸ਼ਰੀਆ ਪੰਜਾਬ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਰਿਟਾ.ਡੀ.ਜੀ.ਪੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਅੱਗੇ ਕਿਹਾ ਕਿ 1984 ਵਿੱਚ ਦਿੱਲੀ ਵਿੱਚ ਜਿੱਥੇ-ਜਿੱਥੇ ਮੁਸਲਿਮ ਅਬਾਦੀ ਹੈ, ਉੱਥੇ ਇੱਕ ਵੀ ਘਟਨਾ ਸਿੱਖਾਂ ਦੇ ਵਿਰੁੱਧ ਤਸ਼ੱਦੁਦ ਦੀ ਨਹੀਂ ਹੋਈ, ਇਸ ਸੱਚਾਈ ਨੂੰ ਉਸ ਸਮੇਂ ਦੇ ਚਾਂਦਨੀ ਚੋਂਕ, ਦਰਿਆ ਗੰਜ, ਮੱਟਿਆ ਮਹਿਲ, ਇਲਾਕੇ ਦੇ ਦਿੱਲੀ ਪੁਲਿਸ ਦੇ ਡੀ.ਸੀ.ਪੀ ਸ਼੍ਰੀ ਅਮੋਦ ਕੰਠ ਤੋਂ ਵੀ ਤਸਦੀਕ ਕੀਤਾ ਜਾ ਸਕਦਾ ਹੈ। ਸ਼੍ਰੀ ਆਲਮ ਨੇ ਕਿਹਾ ਕਿ ਲਖਨਊ ਦੇ ਹਜ਼ਰਤ ਗੰਜ ਅਤੇ ਉਸਦੇ ਨੇੜੇ-ਤੇੜੇ ਦੇ ਇਲਾਕੇ ਜਿੱਥੇ ਮੁਸਲਿਮ ਅਤੇ ਸਿੱਖ ਵਸੋਂ ਹੈ ਅਤੇ ਇਸ ਤਰ੍ਹਾਂ ਹੀ ਪਟਨਾ ਦੇ ਆਲਮ ਗੰਜ, ਸੁਲਤਾਨ ਗੰਜ, ਪਟਨਾ ਸਿਟੀ ਦਾ ਉਹ ਇਲਾਕਾ ਜਿੱਥੇ ਤਖਤ ਸ਼੍ਰੀ ਪਟਨਾ ਸਾਹਿਬ ਹੈ, ਹੈਦਰਾਬਾਦ ਤੇ ਕਲਕੱਤਾ ਦੇ ਉਹ ਸਾਰੇ ਇਲਾਕੇ ਜਿੱਥੇ ਮੁਸਲਿਮ ਅਬਾਦੀ ਹੈ, ਉੱਥੇ ਇੱਕ ਵੀ ਘਟਨਾ ਸਿੱਖਾਂ ਦੇ ਵਿਰੁੱਧ ਤਸ਼ੱਦੁਦ ਦੀ ਨਹੀਂ ਹੋਈ। ਸ਼੍ਰੀ ਆਲਮ ਨੇ ਦੱਸਿਆ ਕਿ ਸ਼੍ਰੀ ਫੂਲਕਾ ਦੇ ਉੇਕਤ ਬਿਆਨ ਦਾ ਮੰਤਵ ਕਿਸੇ ਕੋਝੀ ਸਾਜਿਸ਼ ਤਹਿਤ ਸਿੱਖਾਂ ਅਤੇ ਮੁਸਲਮਾਨਾਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਜਾਂ ਕੋਈ ਸਿਆਸੀ ਲਾਹਾ ਲੈਣ ਲਈ ਹੈ। ਸ਼੍ਰੀ ਫੂਲਕਾ ਦਾ ਮਕਸਦ ਕੋਈ ਵੀ ਹੋਵੇ, ਪਰ ਇਹ ਗੱਲ ਸਰਾਸਰ ਝੂਠ ਦਾ ਪਲੰਦਾ ਹੈ, ਕਿਉਂਕਿ ਇਸ ਗੱਲ ਦੀ ਗਵਾਈ ਉਨ੍ਹਾਂ ਪੁਲਿਸ ਥਾਣਿਆਂ ਦੇ ਰਿਕਾਰਡ ਤੋਂ ਲਈ ਜਾ ਸਕਦੀ ਹੈ, ਜਿੱਥੇ ਮੁਸਲਿਮ ਵਸੋਂ ਦੇ ਨਾਲ-ਨਾਲ ਸਿੱਖ ਵਸੋਂ ਵੀ ਹੈ।ਸ਼੍ਰੀ ਇਜ਼ਹਾਰ ਆਲਮ ਨੇ ਅੰਤ ਵਿੱਚ ਕਿਹਾ ਕਿ ਇਸ ਗੱਲ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ, ਕਿ ਸਿੱਖ ਵਿਰੋਧੀ ਦੰਗਿਆਂ ਵੇਲੇ ਮੁਸਲਿਮ ਘੱਟ ਗਿਣਤੀ ਨੇ ਪੂਰੀ ਵਾਹ ਲਾ ਕੇ ਅਪਣੇ ਸਿੱਖ ਭਰਾਵਾਂ ਦੀ ਮਦਦ ਕੀਤੀ ਸੀ, ਜਿਸ ਦੀਆਂ ਸੈਂਕੜੇ ਮਿਸਾਲਾਂ ਮੋਜੂਦ ਹਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply