Saturday, July 25, 2026

ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਜਾਮਨੂੰ ਵਾਲੀ ਗਲੀ ‘ਚੇ ਛਬੀਲ ਤੇ ਲੰਗਰ ਲਗਾਇਆ

PPN2006201622

ਅੰਮ੍ਰਿਤਸਰ, 20 ਜੂਨ (ਪ੍ਰੀਤਮ ਸਿੰਘ) – ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਜਾਮਨੂੰ ਵਾਲੀ ਗਲੀ, ਤਰਨ ਤਾਰਨ ਰੋਡ ਵਿਖੇ ਨੌਜਵਾਨਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਛਬੀਲ ਲਗਾਈ ਗਈ।ਜਿਸ ਵਿੱਚ ਉਚੇਚੇ ਤੌਰ ‘ਤੇ ਪੁੱਜ ਕੇ ਸ: ਮਨਿੰਦਰਪਾਲ ਸਿੰਘ ਪਲਾਸੌਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਇੰਚਾਰਜ ਹਲਕਾ ਅੰਮ੍ਰਿਤਸਰ ਦੱਖਣੀ ਨੇ ਸ਼ਮੂਲੀਅਤ ਕੀਤੀ ਤੇ ਮੁੱਖ ਸੇਵਕ ਰਵਿੰਦਰ ਸਿੰਘ ਬਾਊ ਨਾਲ ਮਿਲ ਕੇ ਪੂੜੀਆਂ-ਛੋਲਿਆਂ ਦਾ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਮੌਕੇ ਜਸਪਾਲ ਸਿੰਘ ਕਾਲਾ, ਗੁਰਮੀਤ ਸਿੰਘ ਢਿੱਲੋਂ, ਮਨਦੀਪ ਸਿੰਘ ਗੋਨਾ, ਲੱਕੀ ਬਾਬਾ, ਸੰਨੀ ਮਹਿਰਾ, ਰਣਦੀਪ ਢੀਂਗਰਾ, ਹਰਜਿੰਦਰ ਸਿੰਘ ਡਿੰਪਾ, ਕਰਨਦੀਪ ਸਿੰਘ, ਲਵ, ਸਾਬੀ, ਮਨਬੀਰ, ਮਨਜੀਤ ਸਿੰਘ, ਦਲਜੀਤ ਢਿੱਲੋਂ, ਬੌਬੀ ਪ੍ਰਧਾਨ, ਗੋਪੀ, ਬੱਬਾ ਆਦਿ ਨੇ ਵਾਤਾਵਰਣ ਨੂੰ ਸਾਫ਼-ਸੁੱਥਰਾ ਰੱਖਣ ਦੇ ਫਰਜ ਨੂੰ ਨਿਭਾਉਂਦਿਆਂ ਆਲੇ-ਦੁਆਲੇ ਦੀ ਸਾਫ਼-ਸਫਾਈ ਵੀ ਕੀਤੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply