ਬਠਿੰਡਾ, 22 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਛਾਉਣੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਅਯੋਜਿਤ ਪ੍ਰੋਗਰਾਮ ਤੇ ਸੈਨਾ ਦੇ ਜਵਾਨਾਂ ਨੂੰ ਯੋਗ ਦੇ ਕਿਰਿਆਵਾਂ ਕਰਵਾਉਣ ਲਈ ਯੋਗ ਟੀਚਰ ਹਰਸ਼ ਸ਼ਰਮਾ ਪਹੁੰਚੇ।ਯੋਗ ਟੀਚਰ ਨੇ ਸੈਨਾ ਦੇ ਜਵਾਨਾਂ ਨੂੰ ਯੋਗ ਦੇ ਆਸਨ ਕਰਵਾਉਂਣ ਦੇ ਨਾਲ-ਨਾਲ ਆਸਨ ਦੇ ਲਾਭਾਂ ਬਾਰੇ ਵੀ ਵਿਸਥਾਰ ਨਾਲ ਦੱਸਿਆਂ। ਯੋਗ ਸਮਾਰੋਹ ਵਿੱਚ ਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਬਹੁਤ ਹੀ ਉਤਸ਼ਾਹ ਨਾਲ ਯੋਗ ਕੀਤੇ।ਯੋਗ ਟੀਚਰ ਨੇ ਹਰੇਕ ਯੋਗ ਆਸਨ ਕਰਵਾਉਣ ਦੇ ਨਾਲ ਉਨ੍ਹਾਂ ਦੇ ਦੂਰ ਹੋਣ ਵਾਲੀਆਂ ਬਿਮਾਰੀਆਂ ਅਤੇ ਸਾਵਧਾਨੀ ਦੇ ਬਾਰੇ ਵੀ ਜਾਣਕਾਰੀ ਦਿੱਤੀ।ਇਸ ਦੌਰਾਨ ਸੈਨਾ ਦੇ ਜਵਾਨਾਂ ਨੇ ਯੋਗ ਟੀਚਰ ਹਰਸ਼ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ।ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੀ ਤ੍ਹਰਾਂ ਸੈਨਾ ਦੇ ਜਵਾਨਾਂ ਨੂੰ ਯੋਗ ਕਰਵਾਇਆਂ ਕਰਨਗੇ। ਉਨ੍ਹਾਂ ਨੇ ਸਾਰੇ ਜਵਾਨਾਂ ਅਤੇ ਅਫ਼ਸਰਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media