Sunday, April 26, 2026

ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ‘ਮੇਰੀਆਂ ਯਾਦਾਂ ਮੇਰੇ ਗੀਤ’ ਪੁਸਤਕ ਲੋਕ ਅਰਪਣ

PPN2206201605ਸੰਦੋੜ, 22 ਜੂਨ (ਹਰਮਿੰਦਰ ਸਿੰਘ ਭੱਟ) – ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਸਰਪ੍ਰਸਤੀ ਹੇਠ ਮਾਸਟਰ ਚੰਦ ਸਿੰਘ ਰੰਗਾਰਾ ਦੀ ਪੁਸਤਕ ‘ਮੇਰੀਆਂ ਯਾਦਾਂ ਮੇਰੇ ਗੀਤ’ ਲੋਕ ਅਰਪਣ ਕੀਤੀ ਗਈ।ਇਸ ਪੁਸਤਕ ਸਬੰਧੀ ਸੰਖੇਪ ਜਿਹਾ ਸਮਾਗਮ ਬਲਵੰਤ ਫਰਵਾਲੀ ਦੇ ਗ੍ਰਹਿ ਵਿਖੇ ਕੀਤਾ ਗਿਆ। ਜਿਸ ਵਿਚ ਪ੍ਰਧਾਨਗੀ ਮੰਡਲ ਸ. ਮੱਘਰ ਸਿੰਘ ਭੂਦਨ, ਮਾਸਟਰ ਚੰਦ ਸਿੰਘ ਰੰਗਾਰਾ, ਪ੍ਰੋ: ਗੁਰਦੇਵ ਸਿੰਘ ਚੁੰਬਰ, ਮਾਸਟਰ ਮੇਜਰ ਸਿੰਘ, ਸ. ਨਾਹਰ ਸਿੰਘ ਹਾਜ਼ਰ ਹੋਏ।ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਸਾਹਿਤ ਸਭਾ ਦੇ ਲੇਖਕ ਬੱਬੂ ਸੰਦੌੜ ਨੇ ਆਪਣੀ ਕਵਿਤਾ ‘ਜ਼ਿੰਦਗੀ-ਜ਼ਿੰਦਾਬਾਦ’ ਨਾਲ ਕੀਤੀ।ਲੇਖਕ ਹਰਮਿੰਦਰ ਸਿੰਘ ਭੱਟ ਨੇ ਜ਼ਿੰਦਗੀ ਦੇ ਪਲ, ਮਾਸਟਰ ਮੱਘਰ ਸਿੰਘ ਭੂਦਨ ਨੇ ਵਹਿਮ, ਗੋਬਿੰਦ ਸੰਦੋੜ੍ਹਵੀਂ ਨੇ ਮਿੰਨੀ ਕਹਾਣੀ ਇੱਕ ਮਾਤਮ ਇਹ ਵੀ, ਨਾਇਬ ਸਿੰਘ ਬੁੱਕਣਵਾਲ ਨੇ ਕਵਿਤਾ ਫ਼ਿਕਰ, ਕੁਲਵਿੰਦਰ ਕੌਸ਼ਲ ਨੇ ਲਿਖਾਰੀ ਏਦਾਂ ਨਹੀਂ ਬਣਦੇ, ਪ੍ਰੋ. ਰਾਜਿੰਦਰ ਕੁਮਾਰ ਨੇ ਪੰਜਾਬੀ ਮਾਂ ਬੋਲੀ ਤੇ ਆਪਣੇ ਸ਼ਬਦ ਪ੍ਰਗਟ ਕੀਤੇ, ਬਲਵੰਤ ਫਰਵਾਲੀ ਨੇ ਇਸ ਕਿਤਾਬ ਤੇ ਪਰਚਾ ਪੜ੍ਹਿਆ, ਪ੍ਰੋ ਗੁਰਦੇਵ ਸਿੰਘ ਨੇ ਮੈਂ ਕਹਾਣੀ ਕਿਵੇਂ ਲਿਖਣ ਲੱਗਿਆ ਵਾਰੇ ਵਿਸਥਾਰ ਪੂਰਵਕ ਦੱਸਿਆ।ਉਪਰੋਕਤ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਅਤੇ ਬਲਵੰਤ ਫ਼ਰਵਾਲੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਇਹ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ 11 ਵੀਂ ਪੁਸਤਕ ਲੋਕ ਅਰਪਣ ਕੀਤੀ ਗਈ ਹੈ। ਇਸ ਸਭਾ ਦਾ ਗਠਨ 31-12-2012 ਵਿੱਚ ਕੀਤਾ ਗਿਆ ਸੀ। ਜਿਸ ਨੂੰ ਚਾਰੇ ਪਾਸੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।ਅਸੀਂ ਸਾਰੇ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ ਇਸ ਲਈ ਅਸੀਂ ਵਚਨਬੱਧ ਹਾਂ। ਅੰਤ ਵਿੱਚ ਮਾਸਟਰ ਚੰਦ ਸਿੰਘ ਰੰਗਾਰਾ ਨੇ ਆਪਣੀਆਂ ਯਾਦਾਂ ਸਭ ਨਾਲ ਸਾਂਝੀਆਂ ਕੀਤੀਆਂ ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਮਾਸਟਰ ਮੇਜਰ ਸਿੰਘ, ਹੈੱਡਮਾਸਟਰ ਇੰਦਰਜੀਤ ਸਿੰਘ, ਲੈਕਚਰਾਰ ਦਰਸ਼ਨ ਸਿੰਘ ਦਰਦੀ, ਲੈਕਚਰਾਰ ਸ੍ਰੀ ਰਾਜਿੰਦਰ ਕੁਮਾਰ, ਨਿਰਮਲ ਸਿੰਘ ਸੰਦੌੜ, ਜਸਵੀਰ ਕੰਗਣਵਾਲ, ਮਾਸਟਰ ਹਰਪ੍ਰੀਤ ਸਿੰਘ, ਮਨਜੀਤ ਸਿੰਘ ਅਹਿਮਦਗੜ੍ਹ, ਤਰਸੇਮ ਮਹਿਤੋ, ਕਹਾਣੀਕਾਰ ਕ੍ਰਿਸ਼ਨ ਮਹਿਤੋ, ਰਣਜੀਤ ਫਰਵਾਲੀ,ਮਾਸਟਰ ਅੰਮ੍ਰਿਤਪਾਲ ਸਿੰਘ ਬਈਏਵਾਲ, ਸ੍ਰੀ ਰਾਜੇਸ਼ ਰਿਖੀ ਪੰਜਗਰਾਈਆਂ ਹਾਜਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਨਾਇਬ ਸਿੰਘ ਬੁੱਕਣਵਾਲ ਨੇ ਨਿਭਾਈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply