Sunday, April 26, 2026

ਯੰਗ ਸਪੋਰਟਸ ਕਲੱਬ ਨੇ ਰਾਜੇਸ਼ ਹਨੀ ਦਾ ਕੀਤਾ ਸਨਮਾਨ

PPN2206201606ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਭਾਜਪਾ ਦਫ਼ਤਰ ਵਿੱਚ ਯੰਗ ਸਪੋਰਟਸ ਕਲੱਬ ਦੇ ਮੈਬਰਾਂ ਨੇ ਐਡਵੋਕੇਟ ਰਾਜੇਸ਼ ਹਨੀ ਨੂੰ ਭਾਜਪਾ ਪ੍ਰਧਾਨ ਬਨਣ ‘ਤੇ ਸਨਮਾਨਿਤ ਕੀਤਾ।ਕਲੱਬ ਦੇ ਜਨਰਲ ਸਕੱਤਰ ਰਮਨ ਰਾਠੋਰ ਨੇ ਕਿਹਾ ਕਿ ਇਹ ਅਤਿਅੰਤ ਖੁਸ਼ੀ ਦਾ ਮੌਕਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਭਾਜਪਾ ਦੀ ਕਮਾਨ ਇੱਕ ਨੌਜਵਾਨ ਤੇ ਕਾਬਲ ਵਿਅਕਤੀ ਨੂੰ ਸੋਂਪੀ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਜੇਸ਼ ਹਨੀ ਦੀ ਅਗਵਾਈ ਵਿੱਚ ਪਾਰਟੀ ਨਵੀਆਂ ਉਚਾਈਆਂ ਨੂੰ ਛੂਹੇਗੀ।ਰਾਜੇਸ਼ ਹਨੀ ਨੇ ਕਲੱਬ ਦੇ ਮੈਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਆਦਰਸ਼ ਭਾਟੀਆ, ਸੰਜੇ ਸ਼ਰਮਾ, ਮਾਨਵ ਤਨੇਜਾ, ਰਾਹੁਲ ਮਹੇਸ਼ਵਰੀ, ਸੰਜੇ ਕੁੰਦਰਾ, ਸੂਰਜ ਮਹਿਤਾ, ਸਲਿਲ ਕਪੂਰ, ਅਨਮੋਲ ਪਾਠਕ, ਦੀਵਾ ਸੋਨਾ, ਸਿਮਰਨ ਕੰਬੋਜ, ਨਵਦੀਪ ਸਿੰਘ, ਅਮਰੀਕ ਸਿੰਘ, ਰਾਜਬੀਰ ਸਿੰਘ, ਅਰਵਿੰਦ ਭਾਰਦਵਾਜ, ਤਰੁਣਪ੍ਰੀਤ ਸਿੰਘ, ਹਰਵੀਤ ਸਿੰਘ ਆਦਿ ਮੌਜੂਦ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply