Sunday, April 26, 2026

ਇੱਕ ਔਰਤ 7 ਕਿਲੋ 500 ਗ੍ਰਾਮ ਭੁੱਕੀ ਸਮੇਤ ਗ੍ਰਿਫਤਾਰ

ਸੰਦੋੜ, 22 ਜੂਨ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਮੁੱਖੀ ਐਸ ਐਚ ੳ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਏ ਐਸ ਆਈ ਗੁਰਮੇਜ ਸਿੰਘ ਵਲੋਂ  ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਇੱਕ ਔਰਤ ਮਨਪ੍ਰੀਤ ਕੌਰ ਉਰਫ ਮਨੀ ਪਤਨੀ ਸੋਮਾ ਪੁੱਤਰ ਪਾਲਾ ਵਾਸੀ ਲਗੜੋਈ ਨੂੰ 7 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਹਿਰਾਸਤ ਵਿਚ ਲੈ ਲਿਆ ਗਿਆ। ਥਾਣਾ ਸੰਦੌੜ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਏ ਐਸ ਆਈ ਗੁਰਮੇਜ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਮਹਾਰਾਜਾ ਪੈਲੇਸ ਹਕੀਮਪੁਰ ਖਟੜੇ ਵਿਖੇ ਇੱਕ ਸ਼ਕੀ ਔਰਤ ਨੂੰ ਦੇਖਿਆ ਜੋ ਕਿ ਆਪਣੇ ਸਿਰ ਤੇ ਵਜਨਦਾਰ ਥੈਲਾ ਪਲਾਸਟਿਕ ਚੁਕੀ ਆ ਰਹੀ ਸੀ ਜੋ ਕਿ ਪੁਲਿਸ ਨੂੰ ਦੇਖ ਸਹਿਮ ਕੇ ਵਾਪਿਸ ਪਰਤਨ ਦਾ ਯਤਨ ਕਰਨ ਲੱਗੀ ਇਹ ਦੇਖ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕ ਦੇ ਆਧਾਰ ਤੇ ਉਸ ਔਰਤ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਅਤੇ ਤਲਾਸੀ ਲਈ ਗਈ ਤਾਂ ਉਸ ਪਾਸੋ 7 ਕਿੱਲੋ 500 ਗ੍ਰਾਮ ਭੁੱਕੀ ਬਰਾਮਦ ਕੀਤੀ ਗਈ । ਹਿਰਾਸਤ ਵਿਚ ਲੈ ਕੇ ਮੁਕਦਮਾ ਦਰਜ ਕਰ ਦਿਤਾ ਗਿਆ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply