ਭਾਈ ਗੁਰਇਕਬਾਲ ਸਿੰਘ ਨੇ ਬੀਬੀਆਂ ਨੂੰ ਨਾਮ ਸਿਮਰਨ ਨਾਲ ਜੁੜਨ ਦੀ ਕੀਤੀ ਪ੍ਰੇਰਨਾ
ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ)- ਸਮਾਜ ਸੇਵੀ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਜਿਥੇ ਧਾਰਮਿਕ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ, ਉਥੇ ਹਰ ਮਹੀਨੇ 2170 ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾ ਰਿਹਾ ਹਨ।ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਭਲਾਈ ਕੇਂਦਰ ਵਿਖੇ ਬੀਬੀਆਂ ਨੂੰ ਤਕਰੀਬਨ 5,50,000ਫ਼- (ਸਾਢੇ ਪੰਜ ਲੱਖ) ਦੇ ਵਾਟਰ ਕੂਲਰ ਵੰਡੇ ਗਏ।ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਇਸ ਸਮੇਂ ਦੱਸਿਆ ਕਿ ਟਰੱਸਟ ਵੱਲੋਂ ਹਰ ਮਹੀਨੇ 2170 ਵਿਧਵਾ ਬੀਬੀਆਂ ਨੂੰ ਤਕਰੀਬਨ 11 ਲੱਖ ਦਾ ਰਾਸ਼ਨ ਤੇ ਹੋਰ ਪ੍ਰੋਗਰਾਮਾਂ ਸਮੇਂ ਇਹਨਾਂ ਬੀਬੀਆਂ ਨੂੰ ਲੇਡੀਜ਼ ਸੂਟ, ਕੂਲਰ, ਰਜਾਈਆਂ ਤਲਾਈਆਂ ਤੇ ਬੱਚਿਆਂ ਦੀ ਪੜ੍ਹਾਈ ਲਈ ਫ੍ਰੀ ਕਾਪੀਆਂ, ਸਟੇਸ਼ਨਰੀ ਆਦਿ ਵਸਤਾਂ ਦਿੱਤੀਆਂ ਜਾਂਦੀਆਂ ਹਨ। ਅੱਜ ਵਾਟਰ ਕੂਲਰ ਵੰਡਣ ਸਮੇਂ ਵਿਧਵਾ ਬੀਬੀਆਂ ਨੂੰ ਆਪਿ ਜਪਹੁ ਅਵਰਾ ਨਾਮੁ ਜਪਾਵਹੁ ਤਹਿਤ 108 ਮਣਕੇ ਵਾਲੀਆਂ ਮਾਲਾ ਦੇ ਕੇ ਭਾਈ ਸਾਹਿਬ ਨੇ ਬੇਨਤੀ ਕੀਤੀ ਕਿ ਜਿਹੜੀ ਬੀਬੀ ਜਿਸ ਕਿਸੇ ਵੀ ਧਰਮ ਨੂੰ ਮੰਨਦੀ ਹੈ, ਉਹ ਉਸੇ ਧਰਮ ਦਾ ਜਾਪ ਜਰੂਰ ਕਰੇ, ਕਿਉਕਿ ਅੰਤ ਵੇਲੇ ਇਹੋ ਜਪਿਆ ਨਾਮ ਹੀ ਕੰਮ ਆਉਣਾ ਹੈ।ਇਸ ਮੌਕੇ ਟਹਿਲਇੰਦਰ ਸਿੰਘ, ਬੀਬੀ ਪਰਮਜੀਤ ਕੌਰ (ਪੰਮਾ ਭੈਣ ਜੀ), ਅਮਰਜੀਤ ਸਿੰਘ ਸਿਲਕੀ, ਇੰਦਰਪਾਲ ਸਿੰਘ ਲਵਲੀ, ਗੁਰਚਰਨ ਸਿੰਘ ਚੰਨ, ਗਿਆਨ ਸਿੰਘ, ਰਾਜੂ ਵੀਰ ਜੀ, ਰਣਜੀਤ ਸਿੰਘ ਗੋਲਡੀ, ਕੇ.ਪੀ ਸਿੰਘ, ਭੁਪਿੰਦਰ ਸਿੰਘ ਬੇਨਤੀ, ਪ੍ਰਿਤਪਾਲ ਸਿੰਘ, ਨਰੇਸ਼ ਕੁਮਾਰ, ਗੁਰਪਾਲ ਸਿੰਘ ਉਸਤਾਦ ਅਤੇ ਨਰਿੰਦਰ ਸਿੰਘ ਛੇਹਰਟਾ ਹਾਜ਼ਰ ਸਨ।
Punjab Post Daily Online Newspaper & Print Media
