Saturday, April 25, 2026

ਲੁਟੇਰਿਆਂ ਗੈਸ ਕਟਰ ਨਾਲ ਕੱਟਿਆ ਏ.ਟੀ.ਐਮ- 2.21 ਲੱਖ ਲੁੱਟੇ

PPN2306201612

ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ)- ਸਥਾਨਕ ਨਿਊ ਅੰਮ੍ਰਿਤਸਰ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਤੋੜ ਕੇ ਉਸ ਵਿਚੋਂ 2.21 ਲੱਖ ਦੀ ਨਕਦੀ ਲੁੱਟ ਲਏ ਜਾਣ ਦੀ ਖਬਰ ਹੈ ।ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸੁਲਤਾਨਵਿੰਡ ਮੁੱਖੀ ਮਨਜੀਤ ਸਿੰਘ ਚੌਕੀ ਇੰਚਾਰਜ ਗੁਰਿੰਦਰ ਸਿੰਘ ਤੇ ਸਮੇਤ ਫੋਰਸ ਨਿਊ ਅੰਮ੍ਰਿਤਸਰ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਪਹੁੰਚ ਕੇ ਏ.ਟੀ.ਐਮ ਦਾ ਜਾਇਜ਼ਾ ਲਿਆ।ਬੈਂਕ ਮੈਨੇਜਰ ਵਿਵੇਕ ਵਰਮਾ ਨੇ ਇਸ ਸਮੇਂ ਦੱਸਿਆ ਕਿ ਉਹ ਜਦ ਅੱਜ ਬੈਂਕ ਆਏ ਤਾਂ ਦੇਖਿਆ ਕਿ ਏ.ਟੀ.ਐਮ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਏ.ਟੀ.ਐਮ ਮਸ਼ੀਨ ਖੁੱਲੀ ਪਈ ਸੀ, ਜੋ ਲੁਟੇਰਿਆਂ ਵਲੋਂ ਗੈਸ ਕਟਰ ਦੀ ਮਦਦ ਨਾਲ ਕੱਟੀ ਗਈ ਸੀ। ਮੈਨੇਜਰ ਵਰਮਾ ਨੇ ਦੱਸਿਆ ਕਿ ਏ.ਟੀ.ਐਮ ਵਿੱਚ 14.21 ਲੱਖ ਰੁਪਏ ਪਾਏ ਗਏ ਸਨ ਅਤੇ ਕੰਪਿਊਟਰ ਦੇ ਰਿਕਾਰਡ ਮੁਤਾਬਿਕ ਰਾਤ ਸਮੇਂ ਮਸ਼ੀਨ ਵਿੱਚ ਤਕਰੀਬਨ 2.21 ਲੱਖ ਦੀ ਰਕਮ ਮੌਜੂਦ ਸੀ ਜੋ ਲੁਟੇਰੇ ਲੈ ਕੇ ਫਰਾਰ ਹੋ ਗਏ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਸੀਨੀਅਰ ਅਧਿਅਕਾਰੀਆਂ ਏ.ਡੀ.ਸੀ.ਪੀ ਕਰਾਈਮ ਹਰਵਿੰਦਰ ਸਿੰਘ ਸੰਧੂ, ਏ.ਸੀ.ਪੀ ਦੱਖਣੀ ਪ੍ਰਭਜੋਤ ਸਿੰਘ ਵਿਰਕ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਡਾਗ ਸਕੁਐਡ ਦਾ ਦਸਤਾ ਵੀ ਬੁਲਾਇਆ।ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੈਂਕ ਦੇ ਸਾਰੇ ਸਟਾਫ ਪਾਸੋਂ ਪੁੱਛਗਿੱਛ ਵੀ ਕੀਤੀ।ਏ.ਡੀ.ਸੀ.ਪੀ ਹਰਵਿਦਰ ਸਿਘ ਸਧੂ ਨੇ ਕਿਹਾ ਕਿ ਇਹ ਏ.ਟੀ.ਐਮ ਲੁੱਟਣ ਦੀ ਵਾਰਦਾਤ ਅੱਧੀ ਰਾਤ ਤੋਂ ਬਾਅਦ 2.30 ਵਜੇ ਦੇ ਕਰੀਬ ਦੀ ਹੈ, ਜਿਸ ਦੀ ਸੀ.ਸੀ.ਟੀ.ਵੀ ਫੁੱਟੇਜ਼ ਖੰਗਾਲੀ ਜਾ ਰਹੀ ਹੈ।ਉਨਾਂ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਲਈ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਵੀ ਦੇਖੀ ਜਾਵੇਗੀ ਅਤੇ ਲੁਟੇੇਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply