Tuesday, April 21, 2026

ਹਲਕਾ ਕੇਂਦਰੀ ‘ਚ ਗੁਰਿੰਦਰ ਰਿਸ਼ੀ ਨੇ ਕੀਤਾ ‘ਜਾਗੋ ਪੰਜਾਬ’ ਮੁਹਿਮ ਦਾ ਆਗਾਜ਼

PPN2306201623
ਅੰਮ੍ਰਿਤਸਰ, 23 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਸ਼ੁਰੂ ਕੀਤੀ ਗਈ ‘ਜਾਗੋ ਪੰਜਾਬ’ ਮੁਹਿੰਮ ਦਾ ਆਗਾਜ਼ ਹਲਕਾ ਕੇਂਦਰੀ ਦੇ ਕਾਂਗਰਸੀ ਆਗੂ ਤੇ ਕੌਂਸਲਰ ਗੁਰਿੰਦਰ ਰਿਸ਼ੀ ਨੇ ਭਰਵੀਂ ਰੈਲੀ ਕਰ ਕੇ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਨੁੱਕੜ ਨਾਟਕ ਨਾਲ ਕੀਤੀ ਗਈ।  ਗੁਰਿੰਦਰ ਰਿਸ਼ੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਬੇਰੁਜਗਾਰੀ ਨੇ ਪੰਜਾਬ ਦਾ ਲੋਕਤੰਤਰ ਵਿਗਾੜ ਦਿੱਤਾ ਹੈ।ਨੌਜਵਾਨ ਨਸ਼ੇ ਦੀ ਗ੍ਰਿਫਤ ‘ਚ ਹਨ ਅਤੇ ਰੁਜਗਾਰ ਨਾ ਮਿਲਣ ਕਰਕੇ ਉਹ ਨਸ਼ਿਆਂ ਵੱਲ ਵਧ ਰਹੇ ਹਨ।ਮਾਤਾ-ਪਿਤਾ ਨਸ਼ੇ ਦੇ ਡਰ ਕਰਕੇੇ ਆਪਣੇ ਬਚਿਆਂ ਨੂੰ ਦੇਸ਼ ਵਿੱਚ ਰੱਖਣ ਦੀ ਬਜਾਏ ਵਿਦੇਸ਼ਾਂ ਵਿੱਚ ਭੇਜ ਰਹੇ ਹਨ।ਉਨਾਂ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਪ੍ਰਧਾਨ ਹੋ ਗਿਆ ਹੈ।ਥਾਣਿਆਂ ਵਿੱਚ ਜਥੇਦਾਰ ਲਗਾ ਦਿੱਤੇ ਗਏੇ ਹਨ।ਕਿਸੇ ਵੀ ਵਿਭਾਗ ਵਿੱਚ ਬਿਨਾ ਰਿਸ਼ਵਤ ਤੋਂ ਕੰਮ ਨਹੀਂ ਹੋ ਰਿਹਾ।
ਆਕਾਲੀ ਭਾਜਪਾ ਸਰਕਾਰ ਟੈਕਸ ਲਗ ਕੇ ਲੋਕਾਂ ਨੂੰ ਲੁੱਟ ਰਹੀ ਹੈ, ਇਸੇ ਲਈ ਉਨਾਂ ਨੇ ਆਪਣੀ ਵਾਰਡ ਦੇ ਲੋਕਾਂ ਦੇ ਪ੍ਰਾਪਰਟੀ ਟੈਕਸ ਲਈ ਛੱਡੀ ਸੀ। ਭਾਜਪਾ ਮੰਤਰੀ ਦੇ ਖਿਲਾਫ ਆਵਾਜ ਉਠਾਈ ਤਾਂ ਉਨਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਗਿਆ।ਉਨਾਂ ਕਿਹਾ ਕਿ ਉਹ ਰੁਕਣ ਵਾਲੇ ਨਹੀਂ ਹੈ। ਗੁਰਿੰਦਰ ਰਿਸ਼ੀ ਨੇ ਕਿਹਾ ਕਿ ਆਜ ਪੰਜਾਬ ‘ਸੋਸ਼ਲ ਟੇਰਰਿਜਮ’ ਦੀ ਅੱਗ ਵਿੱਚ ਝੁਲਸ ਗਿਆ ਹੈ।ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।ਗੁੰਡਾ ਤੱਤਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਲੁੱਟਮਾਰ ਤੇ ਕਤਲ ਆਮ ਗੱਲ ਹੋ ਗਈ ਹੈ।ਸੂਬੇ ਵਿੱਚ ਅਮਨ ਕਨੂੰਨ ਦੀ ਸਥਿਤੀ ਦਾ ਜਨਾਜਾ ਨਿਕਲ ਚੁੱਕਾ ਹੈ।ਇਸ ਲਈ ਅੱਜ ਲੋਕਾਂ ਨੂੰ ਜਗਾਉਣ ਦਾ ਸਮਾਂ ਆ ਗਿਆ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਉਹ ਵੀ ਹਲਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਜਾਰੀ ਰੱਖੀ ਜਾਵੇਗੀ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply