📝 ਅੱਜ ਦੀਆਂ ਸੁਰਖੀਆਂ…..
ਮਿਤੀ : 25 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਬਰਤਾਨੀਆ ਦੀ ਰਾਏਸ਼ੁਮਾਰੀ – 51.9 ਫੀਸਦ ਲੋਕਾਂ ਨੇ ਯੋਰਪੀਅਨ ਯੂਨੀਅਨ ਤੋਂ ਅਲੱਗ ਹੋਣ ਦਾ ਲਿਆ ਫੈਸਲਾ।
▶ ਪ੍ਰਧਾਨ ਮੰਤਰੀ ਕੈਮਰਨ ਦਾ ਬਿਆਨ- ਯੋਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੇ ਹੱਕ ਨਹੀਂ ਪਰ ਲੋਕਾਂ ਦਾ ਫੈਸਲਾ ਮੰਜ਼ੂਰ ।
▶ ਪੀ.ਐਮ ਕੈਮਰਨ ਵਲੋਂ ਅਕਤੂਬਰ ਤੱਕ ਅਹੁੱਦਾ ਛੱਡਣ ਦਾ ਐਲਾਨ।
▶ ਐਨ.ਐਸ.ਜੀ ਮੈਂਬਰ ਬਨਣ ਦੀ ਭਾਰਤੀ ਆਸ ਟੁੱਟੀ- ਚੀਨ ਨੇ ਪਾਈ ਰੁਕਾਵਟ।
▶ ਸਿੱਖ ਕਤਲੇਆਮ ਦੇ 186 ਮਾਮਲੇ ਖੋਲੇਗੀ ਕੇਂਦਰੀ ਐਸ.ਆਈ.ਟੀ ।
▶ ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਨੇ ਕਿਹਾ ਸਿੱਖਾਂ ਨੂੰ ਇਨਸਾਫ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਜਾਵਾਂ।
▶ 29-30 ਜੂਨ ਨੂੰ ਹਰਿਆਣਾ ਵਿੱਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ‘ਤੇ ਲਾਇਆ ਐਸਮਾ- ਸਰਕਾਰ ਨੇ 6 ਮਹੀਨੇ ਲਈ ਹੜਤਾਲ ਕਰਨ ‘ਤੇ ਲਾਈ ਰੋਕ।
▶ ਹਰਿਆਣਾ ਦੇ ਕੁਰਕਸ਼ੇਤਰ ‘ਚ ਪੁਲਿਸ ਦੀ ਭਰਤੀ ਦੌਰਾਨ ਦੋ ਨੌਜਵਾਨਾਂ ਦੀ ਹਾਲਤ ਵਿਗੜੀ- ਇੱਕ ਦੀ ਪੀ.ਜੀ.ਆਈ ਲਿਜਾਂਦਿਆਂ ਅਤੇ ਦੂਜੇ ਦੀ ਕੁਰਕਸ਼ੇਤਰ ਹਸਪਤਾਲ ‘ਚ ਹੋਈ ਮੌਤ।
▶ ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ ਬਣੇਗਾ ਹਕੀਕਤ, ਜੁਲਾਈ 2016 ਤੋਂ ਹਰੀਕੇ ਪੱਤਣ ਤੋਂ ਚੱਲੇਗੀ ਪਾਣੀ ਵਾਲੀ ਬੱਸ।
▶ ਅਮਰੀਕਾ ਦੇ ਸਿਆਟਲ ਸ਼ਹਿਰ ਤੋਂ ਇੱਕ ਹਫਤੇ ਤੱਕ ਪਹੁੰਚੇਗੀ ਡਬਲ ਡੈਕਰ ਪਾਣੀ ‘ਚ ਚੱਲਣ ਵਾਲੀ ਬੱਸ- ਕੈਬਨਿਟ ਮੰਤਰੀ ਠੰਡਲ।
▶ ਪਠਾਨਕੋਟ ਦੇ ਸੁਜਾਨਪੁਰ ਵਿਖੇ ਕਾਂਗਰਸ ਵਲੋਂ ਰੈਲੀ- ਚਰਨਜੀਤ ਸਿੰਘ ਚੰਨੀ, ਡਾ. ਰਾਜ ਕੁਮਾਰ ਅਤੇ ਹੰਸ ਰਾਜ ਹੰਸ ਵੀ ਰਹੇ ਮੌਜੂਦ।
▶ ਮੰਡੀ ‘ਚ ਡੂੰਘੀ ਖਾਈ ‘ਚ ਡਿੱਗੀ ਹਿਮਾਚਲ ਰੋਡ ਟਰਾਂਸਪੋਰਟ ਦੀ ਬੱਸ – ਇਕ ਦੀ ਮੌਤ, 25 ਜਖਮੀ।
▶ ਪੰਜਾਬ ਵਿੱਚ ਹੋਵੇਗਾ ਸਾਈਬਰ ਕਰਾਈਮ ਵਿੰਗ ਦਾ ਗਠਨ, ਆਈ.ਜੀ ਪੁਲਿਸ ਅਧਿਕਾਰੀ ਹੋਣਗੇ ਇੰਚਾਰਜ- ਫਤਹਿਗੜ ਸਾਹਿਬ ਵਿਖੇ ਕੀਤਾ ਗਿਆ ਐਲਾਨ।
▶ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਤੋਂ ਪਰਿਵਾਰ ਸਮੇਤ ਆਈ ਵਿਆਹੁਤਾ ਵਲੋਂ ਬਾਬਾ ਦੀਪ ਸਿੰਘ ਸਰਾਂ ਦੀ ਤੀਜ਼ੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ- ਹੋਈ ਮੌਤ, ਪੁਲਿਸ ਵਲੋਂ ਜਾਂਚ ਜਾਰੀ।
▶ ਅੰਮ੍ਰਿਤਸਰ ਦੀ ਗਾਰਡਨ ਕਲੌਨੀ ‘ਚ ਇੱਕ ਕੱਪੜਾ ਵਪਾਰੀ ਦੇ ਘਰ ਚੋਰੀ- ਲੱਖਾਂ ਦਾ ਨੁਕਸਾਨ, ਘਰ ਮੌਜੂਦ ਨਹੀਂ ਸੀ ਪਰਿਵਾਰ।
▶ ਫਰਾਰ ਚੱਲ ਰਹੇ ਕੈਦੀ ਤੇ ਪੁਲਿਸ ਪਾਰਟੀ ਦਰਮਿਆਨ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ‘ਚ ਗੋਲੀਬਾਰੀ ਦੀ ਖਬਰ, ਦੋਸ਼ੀ ਨੂੰ ਗ੍ਰਿਫਤਾਰ ਕਰਨ ਆਈ ਸੀ ਪੁਲਿਸ।
▶ ਦਿੱਲੀ ਸਰਕਾਰ ਦੇ 14 ਬਿੱਲ ਵਾਪਸ – ਕੇਂਦਰੀ ਗ੍ਰਹਿ ਮੰਤ੍ਰਾਲੇ ਨੇ ਕਿਹਾ, ਪਹਿਲਾਂ ਨਹੀ ਲਈ ਸੀ ਮੰਜ਼ੂਰੀ।
▶ ਪੂਰਬੀ ਦਿੱਲੀ ‘ਚ 31 ਦਸੰਬਰ ਤੱਕ ਵਾਈ ਫਾਈ ਸਹੂਲਤ ਦੇਣ ਲਈ ਤਿਆਰੀ ਸ਼ੁਰੂ।
▶ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਬਾਰੇ ਬਰਤਾਨੀਆ ਵਾਂਗ ਹੋਵੇ ਰਾਏ ਸ਼ੁਮਾਰੀ- ਕੇਜ਼ਰੀਵਾਲ।
▶ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਦੇ ਮਹਿਰੌਲੀ ਅਤੇ ਸ੍ਰੀ ਅੰਮ੍ਰਿਤਸਰ ਦੇ ਗੁ: ਮੰਜੀ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦਾ ਅਯੋਜਨ।
▶ 2 ਜੁਲਾਈ ਨੂੰ ਸੁਰੂ ਹੋਵੇਗੀ ਅਮਰਨਾਥ ਯਾਤਰਾ – ਜੰਮੂ ਕਸ਼ਮੀਰ ਸਰਕਾਰ ਵਲੋਂ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ।
▶ ਚੀਨ ਵਿੱਚ ਹਨੇਰੀ ਤੇ ਝੱਖੜ ਨਾਲ ਭਾਰੀ ਤਬਾਹੀ – 78 ਮੌਤਾਂ 500 ਤੋਂ ਵਧ ਜਖਮੀ।
▶ ਜਲੰਧਰ ਵਿੱਚ ਤੇਜ ਰਫਤਾਰ ਬੱਸ ਨੇ ਸਕੂਟੀ ਸਵਾਰ ਮਹਿਲਾ ਨੂੰ ਕੁਚਲਿਆ- ਨਿੱਜੀ ਬੈਂਕ ‘ਚ ਕੰਮ ਕਰਦੀ ਲੜਕੀ ਵਿਦੁਸ਼ੀ ਰਾਵਤ ਦੀ ਮੌਤ ।
▶ ਬਰਤਾਨੀਆ ਦੇ ਯੋਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਪੂਰੀ ਦੁਨੀਆ ‘ਤੇ ਹੋਵੇਗਾ ਅਸਰ- ਸ਼ੇਅਰਾਂ ਦੀਆਂ ਕੀਮਤਾਂ ਡਿੱਗੀਆਂ
▶ ਜੰਮੂ ਕਸ਼ਮੀਰ ਦੇ ਹੰਦਵਾੜਾ ਇਲਾਕੇ ‘ਚ ਸੁੱਰਖਿਆ ਫੋਰਸਾਂ ਨੇ ਮੁਕਾਬਲੇ ‘ਚ ਇੱਕ ਅੱਤਵਾਦੀ ਕੀਤਾ ਢੇਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media