
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸ’ਗੂ) – ਵਿਦਿਅਕ ਅਤੇ ਪਲੇਸਮੈਂਟ ਖੇਤਰ ਵਿਚ ਮੋਹਰੀ ਸੀ. ਕੇ. ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਅੰਮ੍ਰਿਤਸਰ) ਇੱਕ ਤੋਂ ਬਾਅਦ ਇੱਕ ਲਗਾਤਾਰ ਭਰਤੀ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕਰਦਿਆਂ ਵਿਦਿਆਰਥੀਆਂ ਨੂੰ ਇਕ ਉੱਜਵਲ ਭਵਿੱਖ ਦਾ ਅਗਾਜ਼ ਦੇਣ ਲਈ ਯਤਨਸ਼ੀਲ ਰਿਹਾ ਹੈ।ਹਾਲ ਵਿਚ ਹੀ ਸੀ. ਕੇ. ਡੀ. ਕਾਲਜ ਵਿਖੇ ਅੋ.ਪੋ. ਮੋਬਾਈਲਜ਼ ਵਲੋਂ ਜਾਇੰਟ ਪਲੇਸਮੈਂਟ ਦਾ ਆਯੋਜਨ ਕੀਤਾ ਗਿਆ।ਜਿਕਰਯੋਗ ਹੈ ਕਿ ਅੋ. ਪੋ. ‘OPPO’ ) ਗਲੋਬਲ ਇਲੈਕਟਰੋਨਿਕ ਤੇ ਟੈਕਨਾਲਿਜੀ ਸਰਵਿਸਿਜ਼ ਦੀ ਮਾਹਿਰ ਕੰਪਨੀ ਹੈ ਜੋ ਕੇ 20 ਦੇਸ਼ਾਂ (ਜਿਹਨਾਂ ਵਿਚ ਅਮਰੀਕਾ, ਚੀਨ, ਆਸਟ੍ਰੇਲੀਆ, ਯੁਰਪ, ਸਾਉਥ ਏਸ਼ੀਆਂ ਸ਼ਾਮਲ ਹਨ) ਦੇ ਵਿਚ ਆਪਣੀਆਂ ਸ਼ਾਨਦਾਰ ਸਰਵਿਸਿਜ਼ ਦੇ ਰਹੀ ਹੈ। ਕੰਪਨੀ ਦੇ ਐਚ. ਆਰ. ਮੈਨੇਜਰ ਭਾਨੂ ਸ਼ਰਮਾ ਦੀ ਅਗਵਾਈ ਹੇਠ ਤਿੰਨ ਸੀਨੀਅਰ ਅਫਸਰ ਸੀ. ਕੇ. ਡੀ. ਇੰਸ਼ਟੀਚਿਊਟ ਵਿਖੇ ਪਲੇਸਮੈਂਟ ਡਰਾਈਵ ਲੈਕੇ ਪੁੱਜੇ ਜਿਸ ਵਿਚ ਗੁਰੁ ਨਾਨਾਕ ਦੇਵ ਯੁਨੀਵਰਸਿਟੀ ਅਤੇ ਖੇਤਰ ਦੇ ਹੋਰਨਾਂ ਵੱਖ ਵੱਖ ਕਾਲਜਾ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਚੌਣ ਪ੍ਰਕਿਰਿਆ ਦੀ ਸ਼ੁਰੂਆਤ ਅੋ. ਪੋ ਮੋਬਾਈਲਜ਼ ਕੰਪਨੀ ਦੀ ਪਾਵਰ ਪੁਆਇੰਟ ਪ੍ਰੈਜੇਟੇਸ਼ਨ ਨਾਲ ਕੀਤੀ ਗਈ।ਫਿਰ ਗਰੁਪ ਡਿਸਕਸ਼ਨ ਰਾਹੀਂ 16 ਵਿਦਿਆਰਥੀ ਸ਼ਾਰਟਲਿਸਟ ਕੀਤੇ ਗਏ ਜਿਹਨਾਂ ਵਿਚੋਂ 10 ਵਿਦਿਆਰਥੀ ਪਰਸਨਲ ਇੰਟਰਵਿਉ ਦਾ ਚੁਣੋਤੀਪੂਰਨ ਰਾਊਂਡ ਪਾਰ ਕਰਦਿਆਂ ਫਾਈਨਲ ਰਾਊਂਡ ਲਈ ਕੰਪਨੀ ਦੇ ਕਾਰਪੋਰੇਟ ਦਫ਼ਤਰ ਲੁਧਿਆਣਾ ਵਿਖੇ ਪੁੱਜੇ।ਅਖੀਰ 6 ਐਮ. ਬੀ. ਏ. ਵਿਦਿਆਰਥੀ ਉਵਿੱਚ ਮਿਆਰੀ ਕੰਪਨੀ ਵਿਚ ਨੌਕਰੀ ਪ੍ਰਾਪਤ ਕਰਨ ਵਿਚ ਸਫਲ ਹੋਏ।ਇਹਨਾਂ ਵਿਚੋਂ ਸੀ. ਕੇ. ਡੀ ਇੰਸਟੀਚਿਊਟ ਦੇ ੩ ਹੋਣਹਾਰ ਵਿਦਿਆਰਥੀ ਗੌਰਵ ਸ਼ਰਮਾ, ਗੁਰਵਿੰਦਰ ਸਿੰਘ ਤੇ ਮਨਦੀਪ ਸਿੰਘ ਨੇ ਸਫਲਤਾ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਕੰਪਨੀ ਵਲੋਂ ਚੁਣੇ ਹੋਏ ਖੁਸ਼ਕਿਸਮਤ ਵਿਦਿਆਰਥੀਆਂ ਲਈ ਮੈਨੇਜਮੈਂਟ ਟਰੇਨੀ ਦੇ ਰੂਪ ਵਿਚ 20000 ਰੁਪਏ ਮਹੀਨਾ ਸੈਲਰੀ ਪੈਕੇਜ ਅਤੇ ਰਿਹਾਇਸ਼ ਨਿਰਧਾਰਿਤ ਕੀਤਾ ਗਿਆ।੬ ਮਹੀਨੇ ਦਾ ਟ੍ਰੇਨਿੰਗ ਪੀਰੀਯਡ ਖਤਮ ਹੋਣ ਤੇ ਸੈਲਰੀ ਪੈਕੇਜ ਦੇ ਵੱਡੇ ਵਾਧੇ ਨਾਲ ਟੀਮ ਲੀਡਰ ਵਜੋਂ ਉਹਨਾਂ ਦੀ ਤੱਰਕੀ ਕਰ ਦਿ’ਤੀ ਜਾਵੇਗੀ।
ਪ੍ਰਧਾਨ ਸੀ. ਕੇ. ਡੀ. ਸ: ਚਰਨਜੀਤ ਸਿੰਘ ਜੀ ਚ’ਢਾ ਅਤੇ ਅੋਨਰੇਰੀ ਸਕ’ਤਰ ਸ: ਨਰਿੰਦਰ ਸਿੰਘ ਜੀ ਖੁਰਾਨਾ ਨੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੀਆ ਪਲੇਸਮੈਂਟ ਡਰਾਈਵਜ਼ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜਿਹਨਾਂ ਰਾਹੀਂ ਵਿਦਿਅਰਥੀ ਆਪਣੀ ਯੋਗਤਾ ਤੇ ਕੁਸ਼ਲਤਾ ਵਿਖਾਉਣ ਦੇ ਕਾਬਿਲ ਹੋ ਜਾਂਦੇ ਹਨ।
ਮੈਂਬਰ ਇੰਚਾਰਜ ਮੈਡਮ ਡਾ: ਸੁਖਬੀਰ ਕੌਰ ਮਾਹਲ ਤੇ ਪ੍ਰਿੰੰਸੀ: ਡਾ: ਐਚ. ਐਸ. ਸੰਧੂ ਨੇ ਹੈਡ ਪਲੇਸਮੇਂਟ ਮਿ: ਜਗਦੀਪ ਸਿੰਘ ਪੰਨੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਹੋਰ ਵੀ ਉਚ ਪੱਧਰੀ ਪਲੇਸਮੈਂਟ ਡਰਾਈਵਜ ਕਰਵਾਉਣ ਦੀ ਹੱਲਾ ਸ਼ੇਰੀ ਦਿੱਤੀ।ਉਹਨਾਂ ਕਿਹਾ ਕਿ ਸੀ.ਕੇ.ਡੀ ਇੰਸਟੀਚਿਊਟ ਪਹਿਲੇ ਸਾਲ ਤੋਂ ਹੀ ਵਿਦਿਆਰਥੀਆਂ ਦੀ ਟਰੇਨਿੰਗ ਨੂੰ ਅਹਿਮੀਅਤ ਦਿੰਦਿਆਂ ਉਹਨਾਂ ਨੂੰ ਮੋਟੀਵੇਸ਼ਨਲ ਅਤੇ ਕਮਿਊਨਿਕੇਸ਼ਨ ਸਕਿਲਜ਼, ਗਰੁਪ ਡਿਸਕਸ਼ਨ ਅਤੇ ਇੰਟਰਵਿਊ ਦੀ ਤਿਆਰੀ ਤੇ ਜੋਰ ਦਿੰਦਾ ਹੈ।ਇਸ ਨਾਲ ਵਿਦਿਆਰਥੀਆਂ ਵਿਚ ਆਤਮੁਵਿਸ਼ਵਾਸ ਵੱਧਦਾ ਹੈ ਜੋ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕੰਪਨੀਆਂ ਵਿਚ ਨੌਕਰੀਆਂ ਦਿਵਾਉਣ ਵਿਚ ਸਹਾਈ ਸਿੱਧ ਹੁੰਦਾ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media