Wednesday, June 26, 2024

ਕੋਟ ਖਾਲਸਾ ਵਿਖੇ ਦਿਮਾਗੀ ਰੋਗਾਂ ਅਤੇ ਲਗਾਇਆ ਗਿਆ ਨਸ਼ਾ ਛਡਾਊ ਕੈਂਪ

U

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਗੁਰਦੁਆਰਾ ਬੋਹੜਾ ਵਾਲਾਂ ਮੇਨ ਚੌਂਕ ਕੋਟ ਖਾਲਸਾ ਵਿਖੇ ਭਾਰਤੀ ਵਾਲਮੀਕਿ ਯੂਥ ਸੈਨਾ, ਕੋਟ ਖਾਲਸਾ ਵੈਲਫੇਅਰ ਸੁਸਾਇਟੀ ਅਤੇ ਇਲਾਕਾਨਿਵਾਸੀਆਂ ਵਲੋਂ ਚੇਅਰਮੈਨ ਡਾ. ਵਿਜੇ ਕੁਮਾਰ ਕੋਟ ਖਾਲਸਾ ਦੀ ਅਗਵਾਈ ਵਿਚ ਦਿਮਾਗੀ ਰੋਗਾਂ ਅਤੇ ਨਸ਼ਾ ਛਡਾਊ ਕੈਂਪ ਉਘੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਦੇਖ ਰੇਖ ਵਿਖੇ ਲਗਾਇਆ ਗਿਆ।ਜਿਸ ਵਿਚ ਲਗਭਗ 100 ਮਰੀਜਾਂ ਦਾ ਮੁਫਤ ਮੁਆਇਨਾ ਕਰਕੇ ਮੁਫਤ ਦਵਾਈਆਂ ਦਿਤੀਆਂ ਗਈਆਂ ਅਤੇ ਲੋੜਵੰਦ ਮਰੀਜਾਂ ਦੇ ਮੁਫਤ ਮੈਡੀਕਲ ਟੈਸਟ ਅਤੇ ਹੱਡੀਆਂ ਦੇ ਟੈਸਟ ਕੀਤੇ ਗਏ।ਕੌਂਸਲਰ ਗੁਰਪ੍ਰੀਤ ਸਿੰਘ ਮਿੰਟੂ ਨੇ ਕੋਟ ਖਾਲਸਾ ਅਤੇ ਹੋਰ ਅਬਾਦੀਆਂ ਵਿਚ ਲੋਕਾਂ ਦੀ ਸੇਵਾ ਕਰ ਰਹੇ ਡਾਕਟਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਡਾ. ਮੱਕੜ ਨੇ ਨਸ਼ਿਆਂ ਦੇ ਬੁਰੇ ਪ੍ਰਭਾਵ ਸੰਬੰਧੀ ਰੋਸ਼ਨੀ ਪਾਉਂਦਿਆਂ ਕਿਹਾ ਕਿ ਨਸ਼ੇ ਦਾ ਅੰਤ ਮੌਤ ਹੈ। ਇਸ ਮੌਕੇ ਡਾ. ਕੁਲਵੰਤ ਸਿੰਘ, ਦਲਬੀਰ ਸਿੰਘ ਮਿੰਟਾ, ਲਾਲ ਚੰਦ ਲਾਲੀ, ਭੋਲਾ ਪ੍ਰਧਾਨ, ਡਾ. ਮਨਜੀਤ ਸਿੰਘ, ਡਾ. ਰੂਪ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਦਰਸ਼ਨ, ਡਾ. ਪਰਮਜੀਤ ਸਿੰਘ, ਡਾ. ਸ਼ਤੀਸ਼ ਕੁਮਾਰ, ਡਾ. ਹਰਜਿੰਦਰ ਸਿੰਘ, ਡਾ. ਰਮੇਸ਼ ਕੁਮਾਰ, ਡਾ. ਜਸਵੰਤ ਸਿੰਘ, ਦਿਆਲ ਸਿੰਘ, ਕਾਕਾ ਪ੍ਰਧਾਨ, ਮੋਹਨ ਸਿੰਘ, ਜਸਪਾਲ ਸਿੰਘ ਵਾਰਡ ਪ੍ਰਧਾਨ , ਅਸ਼ੋਕ ਸੈਣੀ, ਡਾ. ਕੰਵਲਜੀਤ ਕੌਰ, ਡਾ. ਹਰਮੀਤ ਕੌਰ, ਅਨੁਰਾਗ ਮੋਹਨ, ਮਨਦੀਪ ਕੌਰ, ਰੁਪਿੰਦਰ ਕੌਰ, ਜਗਜੀਤ ਸਿੰਘ, ਅਸ਼ੋਕ ਸ਼ਰਮਾ, ਇਮਰਾਨ ਖਾਨ, ਮਨਿੰਦਰ ਸਿੰਘ, ਮੁਕੇਸ਼ ਰਾਣਾ ਆਦਿ ਹਾਜ਼ਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply