
ਨਵੀਂ ਦਿੱਲੀ, 24 ਜੂਨ (ਪੰਜਾਬ ਪੋਸਟ ਬਿਊਰੋ) – ਬ੍ਰਿਟੇਨ ਵਿੱਚ ਹੋਏ ਜਨਮਤ ਸੰਗ੍ਰਹਿ ਉਤੇ ਵਿੱਤ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀ ਹੁਣ ਜਲਦੀ ਹੀ ਬ੍ਰਿਟੇਨ ਦੇ ਲੋਕਾਂ ਦਾ ਯੂਰਪੀਅਨ ਸੰਘ ਵਿੱਚ ਰਹਿਣ ਜਾਂ ਬਾਹਰ ਜਾਣ ਉਤੇ ਜਨਮਤ ਸੰਗ੍ਰਹਿ ਦਾ ਫੈਸਲਾ ਦੇਖਿਆ ਹੈ। ਅਸੀ ਉਸ ਜਨਮਤ ਸੰਗ੍ਰਹਿ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਨਾਲ ਹੀ ਆਉਣ ਵਾਲੇ ਸਮੇਂ ਵਿੱਚ ਅਤੇ ਮਧਿੱਅਮ ਅਰਸੇ ਵਿੱਚ ਇਸ ਦੇ ਮਹੱਤਵ ਤੋਂ ਜਾਣੂੰ ਹਾਂ।
ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਸ ਵਿਸ਼ਵੀ ਦੁਨੀਆ ਵਿਚ ਪਰਿਵਰਤਨਸ਼ੀਲ ਅਤੇ ਅਨਿਸ਼ਚਿਤਤਾ ਨਵੇਂ ਮਾਨਕ ਹਨ। ਇਸ ਫੈਸਲ ੇਨਾਲ ਨਿਸ਼ਚਿਤ ਤੌਰ ਤੇ ਭਵਿਖ ਵਿੱਚ ੳਤਾਰ- ਚੜਾਵ ਹੋਵੇਗਾ।ਕਿਉਂ ਕਿ ਬ੍ਰਿਟੇਨ, ਯੂਰਪ ਅਤੇ ਬਾਕੀ ਬਚੀ ਦੁਨਿਆ ਲਈ ਇਸ ਦਾ ਪੂਰਾ ਅਰਥ ਹੁਣ ਤਕ ਅਨਿਸ਼ਚਿਤ ਹੈ। ਦੁਨਿਆ ਦੇ ਸਾਰੇ ਦੇਸ਼ਾਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਇਸ ਜਨਮਤ ਸੰਗ੍ਰਹਿ ਨਾਲ ਹੋਣ ਵਾਲੇ ਮਧਿੱਅਮ ਅਰਸੇ ਦੇ ੇਪ੍ਰਭਾਵਾਂ ਲਈ ਆਪਣੇ ਆਪਨੂੰ ਤਿਆਰ ਅਤੇ ਚੌਕੰਨਾ ਰਖਣਾ ਹੋਵੇਗਾ।
ਭਾਰਤੀ ਅਰਥਵਿਵਸਥਾ ਦੇ ਸੰਬੰਧ ਵਿੱਚ, ਅਸੀ ਬ੍ਰਿ-ਏਕਜਿਟ ਤੋਂ ਪੈਦਾ ਛੋਟੇ ਅਤੇ ਮਧਿੱਅਮ ਨਤੀਜਿਆਂ ਨਾਲ ਨਿਪਟਣ ਲਈ ਪੂਰੀ ਤਰਾਂ੍ਹ ਤਿਆਰ ਹਾਂ। ਅਸੀ ਆਪਣੇ ਵਿਆਪਕ ਆਰਥਿਕ ਢਾਂਚੇ ਦੀ ਸਥਿਰਤਾ ਨੂੰ ਬਣਾਈ ਰਖੱਣ ਲਈ ਵਚਨਬੱਧ ਹਾਂ ਅਤੇ ਰਾਜਕੋਸ਼ੀ ਅਨੁਸ਼ਾਸਨ ਅਤ ੇਮੁਦਰਾ ਸਫੀਤੀ ਵਿਚ ਗਿਰਾਵਟ ਦੇ ਨਾਲ ਸਾਡਾ ਵਿਆਪਕ ਆਰਥਿਕ ਢਾਂਚਾ ਬਹੁਤ ਹੀ ਸਮਾਨ ਸਥਿਤੀ ਵਿਚ ਹੈ। ਸਾਡੀ ਤਤਕਾਲੀ ਅਤੇ ਮੱਧਿਅਮ ਸਮੇ ਦੀ ਸੁਰੱਖਿਆ ਮਜਬੂਤ ਹੈ।
ਅਨਿਸ਼ਚਿਤਤਾ ਦੇ ਇਸ ਦੌਰ ਵਿੱਚ ਨਿਵੇਸ਼ਕਰਤਾ ਜਦ ਪੂਰੇ ਵਿਸ਼ਵ ਵਿਚ ਸੁਰਖਿੱਅਤ ਟਿਕਾਣਿਆਂ ਨੂੰ ਲਭ ਰਹੇ ਹਨ, ਤਦ ਭਾਰਤ ਸਥਿਰਤਾ ਅਤੇ ਵਿਕਾਸ ਦੋਵੇਂ ਰੂਪਾਂ ਵਿਚ ਮਜਬੂਤੀ ਨਾਲ ਖੜਾ ਹੈ। ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋ ਕਿ ਭਾਰਤ ਅਜ ਦੁਨਿਆ ਦੇ ਸਭ ਤੋਂ ਤੇਜੀ ਨਾਲ ਵਧਦੇ ਹੋਏ ਅਰਥਚਾਰਿਆਂ ਵਿਚੋਂ ਇੱਕ ਹੈ।ਪੂਰੇ ਭਾਰਤ ਵਿਚ ਹੋ ਰਹੇ ਚੰਗੇ ਮਾਨਸੂਨ ਦੇ ਕਾਰਨ ਸਾਡੇ ਵਿਕਾਸ ਲਤੇ ਮੁਦਰਾ ਸਫੀਤੀ ਵਿਚ ਸੁਧਾਰ ਹੋ ਰਿਹਾ ਹੈ।ਛੋਟੇ ਅਰਸੇ ਵਿਚ ਹੋਣ ਵਾਲੇ ਕਿਸੇ ਤਰਾਂ੍ਹ ਦੇ ਉਤਾਰ ਚੜਾਵ ਨਾਲ ਨਿਪਟਣ ਲਈ ਸਰਕਾਰ, ਰਿਜਰਵ ਬੈਂਕ ਆਫ਼ ਇੰਡੀਆ, ਹੋਰ ਨਿਯਮਕ ਪੂਰੀ ਤਰਾਂ੍ਹ ਨਾਲ ਤਿਆਰ ਹਨ ਅਤੇਨਾਲ ਨਾਲ ਕੰਮ ਕਰ ਰਹੇ ਹਨ। ਸਾਡਾ ਉਦੇਸ਼ ਇਸ ਉਤਾਰ ਚੜਾਵ ਨੂੰ ਘਟ ਕਰਨਾ ਅਤੇ ਅਰਥਚਾਰੇ ਤੇ ਛੋਟੇ ਅਰਸੇ ਲਈ ਇਸ ਦੇ ਪ੍ਰਭਾਵ ਨੂੰ ਘਟ ਕਰਨਾ ਹੈ। ਅਸੀ ਇਸ ਦੇ ਨਾਲ ਹੀ ਮਧਿੱਅਮ ਅਰਸੇ ਲਈ ਅਹਿਮ ਸੁਧਾਰਵਾਦੀ ਏਜੰਡੇ ਨੂੰ ਅਗੇ ਵਧਾਵਾਂਗੇ। ਜਿਸ ਵਿਚ ਜੀ ਐਸ ਟੀ ਦਾ ਛੇਤੀ ਤੋਂਛੇਤੀ ਪਾਸ ਹੋਣਾ ਸ਼ਾਮਿਲ ਹੈ। ਇਹ ਸਾਡੀ ਮਧਿੱਅਮ ਅਰਸੇ ਦੇ ਵਿਕਾਸ ਨੂੰ 8 ਤੋਂ 9 ਫੀਸਦ ਰਖਣ ਵਿਚ ਮਦਦ ਕਰੇਗਾ ਅਤੇ ਸਭ ਲਈ ਵਿਕਾਸ ਦੇ ਸਾਡੇ ਉਦੇਸ ਨੂੰ ਪੂਰਾ ਕਰਨ ਵਿਚ ਸਹਿਯੋਗ ਕਰੇਗਾ।
Punjab Post Daily Online Newspaper & Print Media