
ਪਠਾਨਕੋਟ 24 ਜੂਨ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੀ ਸੰਗਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਪਠਾਨਕੋਟ ਰੇਲਵੇ ਸ਼ਟੇਸ਼ਨ ਤੋ ਰਵਾਨਾ ਹੋਵੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਜਿਲ੍ਹਾ ਪਠਾਨਕੋਟ ਦੀ ਸੰਗਤ ਲਈ ਰੇਲਵੇ ਸ਼ਟੇਸ਼ਨ ਪਠਾਨਕੋਟ ਤੇ ਕੀਤੇ ਗਏ ਪ੍ਰਬੰਧਾਂ ਦਾ ਜਾਇੰਜਾ ਲੈਣ ਉਪਰੰਤ ਕੀਤਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ),ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਅਮਿਤ ਕੁਮਾਰ ਐਸ.ਡੀ.ਐਮ. ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਟ੍ਰਾਂਸਪੋਰਟ ਅਫਸਰ, ਇੰਦਰਜੀਤ ਸਿੰਘ ਚਾਵਲਾ ਜਨਰਲ ਮੈਨਜਰ ਪੰਜਾਬ ਰੋਡਵੇਜ,ਡਾ: ਰਾਕੇਸ ਕਾਂਸਰਾਂ ਸਿਵਲ ਸਰਜ਼ਨ,ਸਤਪਾਲ ਸਿੰਘ ਇੰਸਪੈਕਟਰ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋ ਤੀਰਥ ਯਾਤਰਾ ਤੇ ਜਾਣ ਲਈ ਸੰਗਤਾਂ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਹਨਾਂ ਸੰਗਤਾਂ ਵਾਸਤੇ ਸਵੇਰੇ 8-00 ਵਜੇ ਵਿਸੇਸ਼ ਰੇਲ ਗੱਡੀ ਰੇਲਵੇ ਸਟੇਸਨ ਪਠਾਨਕੋਟ ਤੋਂ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਵੇਗੀ।ਉਨਾ ਨੇ ਦੱਸਿਆ ਕਿ 1000 ਸੰਗਤਾਂ ਸ੍ਰੀ ਹਜੂਰ ਸਾਹਿਬ ਅਤੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ ਹਫਤੇ ਬਾਅਦ ਵਾਪਸ ਪਰਤਣਗੀਆਂ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚੋਂ ਸੰਗਤਾਂ ਨੂੰ ਰੇਲਵੇ ਸ਼ਟੇਸ਼ਨ ਪਠਾਨਕੋਟ ਤੇ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਵਾਪਸੀ ਵੇਲੇ ਵੀ ਬੱਸਾਂ ਰਾਹੀ ਸੰਗਤਾਂ ਨੂੰ ਵਾਪਸ ਪਿੰਡਾਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜਿਲਾ ਪ੍ਰਸਾਸਨ ਵਲੋ ਦੋ ਨੌਡਲ ਅਫਸਰ ਅਤੇ ਇੱਕ ਮੈਡੀਕਲ ਦੀ ਟੀਮ ਵੀ ਇਸ ਰੇਲ ਗੱਡੀ ਨਾਲ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ।
Punjab Post Daily Online Newspaper & Print Media