📝 ਅੱਜ ਦੀਆਂ ਸੁਰਖੀਆਂ…..
ਮਿਤੀ : 26 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਮਲੇਰਕੋਟਲਾ ਵਿੱਚ ਧਾਰਮਿਕ ਗ੍ਰੰਥ ਦੀ ਬੇਅਦਬੀ ਮਾਮਲੇ ‘ਤੇ ਹੰਗਾਮਾ – ਸੜਕਾਂ ‘ਤੇ ਉਤਰੇ ਮੁਸਲਿਮ ਭਾਈਚਾਰੇ ਦੇ ਲੋਕ – ਪੁਲਿਸ ਵਲੋਂ ਸਰੁੱਖਿਆ ਦੇ ਪ੍ਰਬੰਧ ਮਜਬੂਤ, ਮਾਮਲਾ ਦਰਜ।
▶ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਲੇਰਕੋਟਲਾ ਘਟਨਾ ਦੀ ਨਿਖੇਧੀ ਕਰਦਿਆਂ ਕੀਤੀ ਸ਼ਾਂਤੀ ਦੀ ਅਪੀਲ, ਦੋਸ਼ੀਆਂ ਨੂੰ ਜਲਦ ਫੜਣ ਦਾ ਦਿੱਤਾ ਭਰੋਸਾ।
▶ ਜੰਮੂ ਕਸ਼ਮੀਰ ਦੇ ਅਨੰਤਨਾਗ ਦੀ ਵਿਧਾਨ ਸਭਾ ਜਿਮਨੀ ਚੋਣ ਸੀ.ਐਮ ਮਹਿਬੂਬਾ ਮੁਫਤੀ ਨੇ 12083 ਵੋਟਾਂ ਨਾਲ ਜਿੱਤੀ– ਪੀ.ਐਮ ਮੋਦੀ ਨੇ ਦਿੱਤੀ ਵਧਾਈ।
▶ ਭਾਜਪਾ ਨੇ ਜਲੰਧਰ ਵਿੱਚ ਸਮਾਗਮ ਕਰਕੇ ਅੱਜ ਦੇ ਦਿਨ 1975 ਵਿੱਚ ਕਾਂਗਰਸ ਵਲੋਂ ਲਗਾਈ ਗਈ ਐਮਰਜੈਂਸੀ ਦਾ ਕੀਤਾ ਵਿਰੋਧ – ਮਨਾਇਆ ਕਾਲਾ ਦਿਵਸ ।
▶ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਕੋਰ ਕਮੇਟੀ ਵਿੱਚ ਸ਼ਾਮਿਲ ਕਰਨ ਨੂੰ ਭਾਜਪਾ ਪ੍ਰਦੇਸ਼ ਪ੍ਰਧਾਨ ਸਾਂਪਲਾ ਨੇ ਪਾਰਟੀ ਦਾ ਮਾਮਲਾ ਦੱਸਦਿਆਂ ਕਿਹਾ- ਸਿੱਧੂ ਜੋੜਾ ਪਾਰਟੀ ਦੀ ਮਜ਼ਬੂਤੀ ਲਈ ਕਰੇਗਾ ਕੰਮ।
▶ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ 2017 ਚੋਣਾਂ ਲਈ ਯੂਥ ਮੈਨੀਫੈਸਟੋ ਤਿਆਰ – 3 ਜੁਲਾਈ ਨੂੰ ਅੰਮ੍ਰਿਤਸਰ ‘ਚ ਕੇਜ਼ਰੀਵਾਲ ਕਰਨਗੇ ਰਿਲੀਜ਼।
▶ ਜੰਮੂ ਕਸ਼ਮੀਰ ਦੇ ਪੰਪੋਰ ਇਲਾਕੇ ‘ਚ ਸੀ.ਆਰ.ਪੀ ਐਫ ਦੀ ਬੱਸ ‘ਤੇ ਅੱਤਵਾਦੀ ਹਮਲਾ – 8 ਜਵਾਨ ਸ਼ਹੀਦ – ਜਵਾਬੀ ਕਾਰਵਾਈ ‘ਚ 2 ਅੱਤਵਾਦੀ ਮਾਰੇ।
▶ ਜੰਮੂ ਕਸ਼ਮੀਰ ਦੇ ਬਾਰਾਂਮੁੱਲਾ ਵਿੱਚ ਵੀ ਅੱਤਵਾਦੀਆਂ ਨਾਲ ਮੁਕਾਬਲਾ – ਸੁਰੱਖਿਆ ਜਵਾਨਾਂ ਨੇ 2 ਅੱਤਵਾਦੀ ਕੀਤੇ ਢੇਰ।
▶ ਲੁਧਿਆਣਾ ਦੇ ਸ਼ੋਅਰੂਮ ‘ਚ ਦਾਖਲ ਹੋ ਕੇ ਦਰਜ਼ਨ ਦੇ ਕਰੀਬ ਲੋਕਾਂ ਵਲੋਂ ਭੰਨ ਤੋੜ ਮਾਲਕ ਦੀ ਕੁੱਟਮਾਰ – ਕਾਰਵਾਈ ਸੀ.ਸੀ.ਟੀ.ਵੀ ਕੈਮਰੇ ‘ਚ ਰਿਕਾਰਡ।
▶ ਬਿਜਲੀ ਦੇ ਨਿੱਜੀਕਰਨ ਖਿਲਾਫ ਹਰਿਆਣਾ ਦੇ ਬਿਜਲੀ ਮੁਲਾਜ਼ਮ 29-30 ਜੂਨ ਨੂੰ ਹੜਤਾਲ ਕਰਨ ਲਈ ਬਜ਼ਿਦ।
▶ ਜੰਮੂ ਵਿੱਚ ਔਰਤਾਂ ਲਈ ਅਲੱਗ ਮਿੰਨੀ ਬੱਸ ਸੇਵਾ ਸ਼ੁਰੂ – ਔਰਤਾਂ ਦੀ ਸੁਰੱਖਿਆ ਲਈ ਚੁੱਕਿਆ ਕਦਮ – ਮਹਿਬੂਬਾ ਮੁਫਤੀ ਨੇ ਦਿਖਾਈ ਹਰੀ ਝੰਡੀ।
▶ ਦਿੱਲੀ ਪੁਲਿਸ ਵਲੋਂ ‘ਆਪ’ ਵਿਧਾਇਕ ਦਿਨੇਸ਼ ਮੋਹਨੀਆ ਗ੍ਰਿਫਤਾਰ – ਮਾਮਲਾ ਮਹਿਲਾ ਨਾਲ ਛੇੜਛਾੜ ਕਰਨ ਦਾ ।
▶ ਦਿੱਲੀ ਦੇ ਸੀ.ਐਮ ਕੇਜਰੀਵਾਲ ਨੇ ਐਤਵਾਰ ਨੂੰ ‘ਆਪ’ ਵਿਧਾਇਕਾਂ ਦੀ ਸੱਦੀ ਮੀਟਿੰਗ – ਮੌਜ਼ੂਦਾ ਸਿਆਸੀ ਹਲਾਤਾਂ ਤੇ ਕੀਤੀ ਜਾਵੇਗੀ ਚਰਚਾ।
▶ ਪਾਕਿਸਤਾਨ ਦੇ ਕਰਾਚੀ ‘ਚ ਵਿੱਚ ਦਾਊਦ ਦੇ ਛੋਟੇ ਭਰਾ ਹਮਾਊਂ ਕਾਸਕਰ ਦੀ ਕੈਂਸਰ ਨਾਲ ਮੌਤ।
▶ ਯੋਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਫੈਸਲੇ ਦਾ ਅਮਰੀਕਾ ਤੇ ਬਰਤਾਨੀਆਂ ਦੇ ਰਿਸ਼ਤਿਆਂ ‘ਤੇ ਨਹੀਂ ਪਵੇਗਾ ਕੋਈ ਅਸਰ – ਬਰਾਕ ਓਬਾਮਾ।
▶ ਪ੍ਰਧਾਨ ਮੰਤਰੀ ਮੋਦੀ ਵਲੋਂ ਪੂਨੇ ‘ਚ ਸਮਾਰਟ ਸਿਟੀ ਯੋਜਨਾ ਦੀ ਸ਼ੁਰੂਆਤ – ਪਹਿਲੇ ਪੜ੍ਹਾਅ ‘ਚ ਪੰਜਾਬ ਦੇ ਲੁਧਿਆਣਾ ਸਮੇਤ 20 ਸ਼ਹਿਰ ਸ਼ਾਮਿਲ।
▶ ਪੰਜਾਬ ਸੰਯੋਜਕ ਛੋਟੇਪੁਰ ਨੇ ਜਗਤਾਰ ਸਿੰਘ ਸੰਗੇੜਾ ਨੂੰ ‘ਆਪ’ ਪੰਜਾਬ ਐਨ.ਆਰ.ਆਈ ਸੈਲ ਦਾ ਬਣਾਇਆ ਕਨਵੀਨਰ।
▶ ਗਿੱਦੜਬਾਹਾ ਵਿਖੇ ਇੱਕ ਨੌਜਵਾਨ ਨੇ ਮਿੱਟੀ ਦਾ ਤੇਲ ਪਾ ਕੇ ਔਰਤ ਨੂੰ ਜਿਊਂਦਾ ਸਾੜਿਆ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media