Tuesday, August 11, 2026

ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੀ ਹੋਈ ਚੋਣ

PPN2406201615ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ)- ਖੇਡ ਤੇ ਸਭਿਆਚਾਰ ਖੇਤਰ ਵਿਚ ਨਵੇਕਲੀਆਂ ਪੈੜਾਂ ਛੱਡਣ ਵਾਲੀ ਅੰਮ੍ਰਿਤਸਰ ਦੀ ਨਾਮਵਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਜ਼ਰੂਰੀ ਮੀਟਿੰਗ ਸੰਪਨ ਹੋਈ। ਜਿਸ ਦੋਰਾਨ ਕਈ ਅਹੁਦੇਦਾਰਾਂ ਨੂੰ ਇਧਰੋਂ ਉਧਰ ਕੀਤਾ ਗਿਆ।ਕਲੱਬ ਦੀਆਂ ਬੀਤੇ ਵਰ੍ਹੇ ਦੀਆਂ ਕਾਰਗੁਜ਼ਾਰੀਆਂ ਦਾ ਲੇਖਾ ਜੋਖਾ ਕਰਨ ਦੇ ਨਾਲ ਨਾਲ ਸਮੀਖਿਆ ਵੀ ਕੀਤੀ ਗਈ। ਸਰਬ ਸੰਮਤੀ ਨਾਲ ਉੋਪਕਾਰ ਸਿੰਘ ਸੰਧੂ ਨੂੰ ਪ੍ਰਧਾਨ ਤੇ ਬਲਜਿੰਦਰ ਸਿੰਘ ਮੱਟੂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਬਾਕੀ ਦੇ ਅਹੁਦੇਦਾਰ ਚੁਨਣ ਦੇ ਅਧਿਕਾਰ ਸੰਧੂ ਤੇ ਮੱਟੂ ਨੂੰ ਦਿੱਤੇ ਗਏ ਹਨ। ਨਵਨਿਯੁਕਤ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਕਲੱਬ ਦੇ ਇਤਿਹਾਸ ਤੇ ਰੌਸ਼ਨੀ ਪਾਉਂਦਿਆਂ ਦੈੱਸਿਆ ਕਿ ਕਲੱਬ ਬੀਤੇ ਕਈ ਵਰ੍ਹਿਆਂ ਤੋਂ ਸ਼ਹਿਰੀ ਤੇ ਪੇਂਡੂ ਖੇਤਰ ਵਿਚ ਖੇਡ ਤੇ ਸਭਿਆਚਾਰਕ ਸਰਗਰਮੀਆਂ ਦੇ ਪ੍ਰਚਾਰ ਤੇ ਪਸਾਰ ਵਿਚ ਲੱਗੀ ਹੋਈ ਹੈ ਤੇ ਬੇਹੱਦ ਸਫਲਤਾ ਹਾਸਲ ਕਰਨ ਦੇ ਨਾਲ ਨਾਂਲ ਕਈ ਨਵੇਂ ਖਿਡਾਰੀਆਂ  ਤੇ ਕਲਾਕਾਰਾਂ ਨੂੰ ਆਪਣੇ ਫਨ ਦਾ ਮੁਜਾਹਰਾ ਕਰਨ ਤੇ ਅੱਗੇ ਵੱਧਣ ਦਾ ਮੋਕਾ ਦੇ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਸ ਵਰ੍ਹੇ ਵੀ ਸ਼ਹਿਰੀ  ਤੇ ਪੇਂਡੂ ਖੇਤਰ ਦੇ ਵਿਚ ਵੱਖ ਵੱਖ ਖੇਡ ਪ੍ਰਤੀਯੋਗਿਤਾਵਾਂ ਕਰਵਾਉਣ ਦੇ ਨਾਲ ਨਾਂਲ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਰਹੇਗੀ ਜਦੋਂ ਕਿ ਨਸ਼ਿਆਂ ਦੇ ਖਿਲਾਫ ਰੈਲੀਆਂ ਸੈਮੀਨਾਰਾਂ, ਭਾਸ਼ਣ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਜਾਵੇਗਾ।ਇਸ ਮੋਕੇ ਸਮੂਹਿਕ ਅਹੁਦੇਦਾਰਾਂ ਦੇ ਵਲੋਂ ਸੰਧੂ  ਤੇ ਮੱਟੂ ਦੀ ਅਗਵਾਈ ਦੇ ਵਿਚ ਪੂਰਣ ਭਰੋਸਾ ਪ੍ਰਗਟ ਕਰਨ ਦੇ ਨਾਲ ਨਾਂਲ ਸਹਿਯੋਗ ਦੇਣ ਤੇ ਲੈਣ ਦਾ ਅਹਿਦ ਵੀ ਲਿਆ ਗਿਆ। ਇਸ ਮੋਕੇ ਪ੍ਰੋਫ: ਜੀਐਸ ਸੰਧੂ, ਕੋਚ ਬਲਦੇਵ ਰਾਜ, ਸ਼ੈਫੀ ਸੰਧੂ, ਭੁਪਿੰਦਰ ਮੰਨਣ, ਰਜਤ ਮੰਨਣ, ਹਰਮਨਦੀਪ ਕੋਰ, ਕਾਜਲ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply