ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ)- ਅਜਾਦ ਨਗਰ ਮੇਨ ਗਲੀ ਕੋਟ ਖਾਲਸਾ ਦੇ ਨੋਜਵਾਨਾਂ ਦੇ ਸ਼ਹੀਦਾ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਦਾ ਆਯੋਜਨ ਕੀਤਾ ਗਿਆ। ਭਾਈ ਪ੍ਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਧਾਰਮਿਕ ਕਾਰਜ਼ਾਂ ਦੇ ਵਿਚ ਆਪਣੀ ਦਸਾਂਂ ਨਹੂੰਆਂ ਦੀ ਕਿਰਤ ਕਮਾਈ ਦੇ ਵਿਚੋਂ ਦਸਵੰਧ ਕੱਢ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੋਕੇ ਕੋਚ ਬਲਦੇਵ ਰਾਜ, ਕੋਚ ਬਲਜਿੰਦਰ ਸਿੰਘ ਮੱਟੂ, ਮੇਜਰ ਸਿੰਘ, ਰਮਨ ਕੁਮਾਰ, ਦਿਲਬਰ, ਰੋਹਿਤ, ਸਾਹਿਲ, ਅਸ਼ੋਕ ਕੁਮਾਰ ਆਦਿ ਵਲੋਂ ਸੇਵਾ ਕੀਤੀ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media