Monday, July 8, 2024

ਅਕਾਲੀਆ ਦੇ ਗੜ੍ਹ ‘ਚ ਹੋਵੇਗੀ 27 ਨੂੰ ‘ਆਪ’ ਦੀ ਜਨ ਸਪੰਰਕ ਰੈਲੀ-ਚੀਮਾ

PPN2406201619ਪੱਟੀ, 25 ਜੂਨ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਵੱਲੋ ਜੰਨ-ਸੰਪਰਕ ਸਭਾ ਬ੍ਰਹਮਪੁਰਾ ਦੀ ਦਾਣਾ ਮੰਡੀ ਵਿੱਖੇ ਕੀਤੀ ਜਾ ਰਹੀ ਹੈ। ਇਹਨਾ ਸਬਦਾ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ।ਉਹਨਾ ਕਿਹਾ ਕਿ ਪੰਜਾਬ ਦੀ ਆਮ ਜਨਤਾ ਨਾਲ ਸਿੱਧਾ ਸੰਪਰਕ ਕਰਨ ਲਈ ਵਿਧਾਨ ਸਭਾ ਦੇ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਵਿੱਖੇ 27 ਜੂਨ ਨੂੰ ਬਦਲੇਗਾ ਪੰਜਾਬ ਜਨ ਸਭਾ ਕੀਤੀ ਜਾ ਰਹੀ ਹੈ, ਜੋ ਜੋਨਲ ਅਬਜਰਵਰ ਰੋਮੀ ਭਾਟੀ ਅਤੇ ਜੋਨ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਹੀ ਹੇਠ ਕੀਤੀ ਜਾ ਰਹੀ ਹੈ। ਇਸ ਸਭਾ ਵਿੱਚ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਸ ਵੀ ਪੁਹੰਚ ਰਹੇ ਹਨ। ਉਹਨਾ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਕਹਿਣੀ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਸਰਕਾਰ ਵੱਲੋ ਪੰਜਾਬ ਵਿੱਚ ਵਿਕਾਸ ਕਰਵਾਏ ਜਾਣ ਸਬੰਧੀ ਦਿੱਤੇ ਜਾ ਰਹੇ ਬਿਆਨ ਝੂਠ ਦਾ ਪੁਲੰਦਾ ਹੈ ਕਿਉਕਿ ਅਸਲ ਵਿੱਚ ਸਰਕਾਰ ਵੱਲੋਂ ਵਿਧਾਨ ਸਭਾ ਚੋਣਾ ਦੌਰਾਨ ਲੋਕਾ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਾ ਕੀਤੇ ਜਾਣ ਕਾਰਨ ਸੂਬੇ ਦੇ ਲੋਕ ਬੁਨਿਆਦੀ ਸਹੂਲਤਾ ਤੋ ਵਾਝੇਂ ਹਨ ਤੇ ਲੋਕ ਹੁਣ ਇਹਨਾ ਤੋ ਹਿਸਾਬ ਲੈਣਗੇ ਇਸ ਮੋਕੇ ਤੇ ਬਲਜਿੰਦਰ ਸਿੰਘ ਕੈਰੋ, ਬਲਜੀਤ ਸਿੰਘ ਅਜਾਦ, ਹਰਜੀਤ ਸਿੰਘ ਪੱਟੀ, ਫੁਲਾ ਸਿੰਘ, ਗੁਰਸੇਵਕ ਸਿੰਘ ਆਸਲ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply