Monday, July 8, 2024

ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਰਵਾਨਾ

ਪਠਾਨਕੋਟ, 25 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੀ ਸੰਗਤ ਨੂੰ ਸ੍ਰੀ ਹਜੂਰ ਸਾਹਿਬ (ਨਾਂਦੇੜ) ਦੇ ਦਰਸ਼ਨ ਦੀਦਾਰ ਕਰਾਉਣ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਨੂੰ ਅੱਜ ਸਵੇਰੇ 8 ਵਜੇ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਦਿਨੇਸ ਸਿੰਘ ਬੱਬੂ  ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀਮਤੀ ਸੀਮਾ ਕੁਮਾਰੀ ਮੁੱਖ ਸੰਸਦੀ ਸਕੱਤਰ, ਸ੍ਰੀ ਅਸ਼ਵਨੀ ਸਰਮਾ ਵਿਧਾਇਕ ਪਠਾਨਕੋਟ , ਸਾਬਕਾ ਮੰਤਰੀ ਸੂੱਚਾ ਸਿੰਘ ਲਂਗਾਹ  ਅਤੇ ਅਮਿਤ ਕੁਮਾਰ  ਡਿਪਟੀ ਕਮਿਸਨਰ ਨੇ ਵਿਸ਼ੇਸ ਰੇਲਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸਨਰ(ਡੀ) ,ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਅਨਿਲ ਰਾਮਪਾਲ ਭਾਜਪਾ ਜਿਲ੍ਹਾ ਪ੍ਰਧਾਨ, ਪਾਲ ਸਿੰਘ ਜਿਲ੍ਹਾ ਲੋਕ ਸੰਪਰਕ ਅਫਸਰ, ਇੰਦਰਜੀਤ ਸਿੰਘ ਚਾਵਲਾ ਜੀ.ਐਮ. ਪੰਜਾਬ ਰੋਡਵੇਜ ਪਠਾਨਕੋਟ, ਜਸਵੰਤ ਸਿੰਘ ਢਿਲੋਂ ਜਿਲ੍ਹਾ ਟਰਾਂਸਪੋਰਟ ਅਫਸਰ, ਰਤਨ ਸਿੰਘ ਜਫਰਵਾਲ ਸੀਨੀਅਰ ਮੀਤ ਪ੍ਰਧਾਨ ਸਿਰੋਮਣੀ ਅਕਾਲੀ ਦਲ ਗੁਰਦਾਸਪੁਰ, ਗੁਰਦੀਪ ਸਿੰਘ ਗੁਲਾਟੀ, ਹਰਭਜਨ ਸਰਮਾ ਸਰੋਮਣੀ ਅਕਾਲੀ ਦਲ ਸਹਿਰੀ ਪ੍ਰਧਾਨ, ਹਰਦੀਪ ਸਿੰਘ ਲਮੀਨੀ ਸਰੋਮਣੀ ਅਕਾਲੀ ਦਲ ਦਿਹਾਤੀ ਪ੍ਰਧਾਨ, ਜਸਵੰਤ ਸਿੰਘ ਰਾਣੀਪੁਰ, ਮਨਪ੍ਰੀਤ ਸਿੰਘ, ਜੱਥੇਦਾਰ ਸੇਵਾ ਸਿੰਘ , ਸਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੈਂਬਰ ਹਾਜਰ ਸਨ।
ਇਸ ਮੋਕੇ ਤੇ ਸ੍ਰੀ ਦਿਨੇਸ ਸਿੰਘ ਬੱਬੂ  ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀਮਤੀ ਸੀਮਾ ਕੁਮਾਰੀ ਮੁੱਖ ਸੰਸਦੀ ਸਕੱਤਰ, ਸ੍ਰੀ ਅਸ਼ਵਨੀ ਸਰਮਾ ਵਿਧਾਇਕ ਪਠਾਨਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇਕ ਵਧੀਆ ਉਪਰਾਲਾ ਹੈ ਕਿ ਜੋਂ ਲੋਕ ਕਿਸੇ ਕਾਰਨਾ ਕਾਰਨ ਤੀਰਥ ਸਥਾਨਾਂ ਦੇ ਦਰਸਨ ਨਹੀਂ ਕਰ ਪਾਉਂਦੇ ਉਨ੍ਹਾਂ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਅਧੀਨ ਵਿਸੇਸ ਰੇਲਗੱਡੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਯਾਤਰਾ ਤੇ ਜਾਣ ਵਾਲੇ ਸਰਧਾਲੂਆਂ ਵਿੱਚ ਇਕ ਵੱਖਰੀ ਹੀ ਖੁਸੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਸ.ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਉਪਰਾਲਾ ਸਦਕਾ ਹੀ ਅੱਜ ਪਠਾਨਕੋਟ ਦੇ ਭਾਰੀ ਸੰਖਿਆਂ ਵਿੱਚ ਲੋਕਾਂ ਨੂੰ ਸ੍ਰੀ ਹਜੂਰ ਸਾਹਿਬ ਜੀ ਦੇ ਦਰਸਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।
ਇਸ ਮੋਕੇ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯਾਤਰੀਆਂ ਦੀ ਸਾਰੀਆਂ ਸੁੱਖ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਅਧੀਨ ਚਲਾਈ ਗਈ ਵਿਸ਼ੇਸ ਰੇਲਗੱਡੀ ਵਿੱਚ ਹੀ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਧਾਰਮਿਕ ਤੀਰਥ ਸਥਾਨਾਂ ਦੇ ਦਰਸਨ ਕਰਵਾ ਕੇ ਇਕ ਬਹੁਤ ਹੀ ਵਧੀਆ ਕੰਮ ਕੀਤਾ ਹੈ ।
ਇਕ ਮੋਕੇ ਤੇ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸਨਰ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੇ ਅਧੀਨ ਅੱਜ ਰੇਲਵੇ ਸਟੇਸਨ ਪਠਾਨਕੋਟ ਤੋਂ ਚਲਾਈ ਗਈ ਵਿਸ਼ੇਸ ਰੇਲਗੱਡੀ ਰਾਹੀਂ 1000 ਦੇ ਕਰੀਬ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੂੰ ਭੇਜੇ ਗਏ ਹਨ।ਉਨ੍ਹਾਂ ਦੱਸਿਆ ਕਿ 27  ਜੂਨ ਨੂੰ ਵਿਸ਼ੇਸ ਰੇਲਗੱਡੀ ਸਵੇਰੇ ਚਾਰ ਵਜੇ ਨਦੇੜ ਸਾਹਿਬ ਪਹੁੰਚੇਗੀ ਅਤੇ 28 ਜੂਨ ਰਾਤ 11 ਵਜੇ ਹਜੂਰ ਸਾਹਿਬ ਤੋਂ ਪਠਾਨਕੋਟ ਲਈ ਵਿਸ਼ੇਸ ਰੇਲਗੱਡੀ ਚਲੇਗੀ ਜੋਂ 30 ਜੂਨ ਨੂੰ ਵਾਪਿਸ ਪਠਾਨਕੋਟ ਵਿਖੇ ਪਹੁੰਚੇਗੀ।ਉਨ੍ਹਾਂ ਦੱਸਿਆ ਕਿ ਰੇਲ ਗੱਡੀ ਵਿੱਚ ਸ਼ਰਧਾਲੂਆਂ ਨੂੰ ਲੰਗਰ, ਚਾਹ-ਪਾਣੀ ਰਾਜ ਸਰਕਾਰ ਵੱਲੋਂ ਆਪਣੇ ਖਰਚੇ ‘ਤੇ ਮੁਹੱਈਆ ਕਰਾਇਆ ਜਾਵੇੇਗਾ,ਜਿਲ੍ਹਾ ਪ੍ਰਸਾਸਣ ਵੱਲੋਂ ਦੋ ਨੋਡਲ ਅਧਿਕਾਰੀ ਵੀ ਵਿਸੇਸ ਰੇਲਗੱਡੀ ਨਾਲ ਭੇਜੇ ਗਏ ਹਨ, ਇਸਦੇ ਨਾਲ ਹੀ ਰੇਲ ਗੱਡੀ ਵਿੱਚ ਸ਼ਰਧਾਲੂਆਂ ਲਈ ਮੁਫ਼ਤ ਮੈਡੀਕਲ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply