Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 27 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=66829

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮਨ ਕੀ ਬਾਤ- ਕਿਹਾ ਪੂਨੇ ‘ਚ ਸੈਟੇਲਾਈਟ ਬਣਾਉਣ ਵਾਲ਼ਿਆਂ ਨਾਲ ਕੀਤੀ ਮੁਲਾਕਾਤ- ਕਿਸਾਨਾਂ ਤੇ ਸਾਇੰਸਦਾਨਾ ‘ਤੇ ਮਾਣ ।

▶ ਦਿੱਲੀ- ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਗ੍ਰਿਫਤਾਰੀ ਦੇਣ ਜਾਂਦੇ ‘ਆਪ’ ਦੇ 52 ਵਿਧਾਇਕ ਗ੍ਰਿਫਤਾਰ ਤੇ ਰਿਹਾਅ।

▶ NSG ਦੀ ਮੈਂਬਰੀ ਨਾ ਮਿਲਣ ‘ਤੇ ਨਿਰਾਸ਼ ਹੋਣ ਦੀ ਲੋੜ ਨਹੀ- ਚੀਨ ਨਾਲ ਗੱਲਬਾਤ ਜਾਰੀ ਰਹੇਗੀ, MTCR ਦੀ ਮੈਂਬਰਸ਼ਿਪ ਪੱਕੀ ਹੋਈ- ਵਿਦੇਸ਼ ਮੰਤਾਲਾ

▶ ਹਾਈ ਕਮਾਨ ਨੇ ਡਲਹੌਜੀ ਤੋ ਵਿਧਾਇਕਾ ਤੇ ਕੌਮੀ ਕਾਂਗਰਸ ਸਕੱਤਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਦੀ ਜਿੰਮੇਵਾਰੀ ਸੌਂਪੀ।

▶ ਲੁਧਿਆਣਾ ਤੋਂ ਡੇਢ ਕਿਲੋ ਅਫੀਮ ਸਮੇਤ ਇੱਕ ਸਮੱਗਲਰ ਕਾਬੂ।

▶ ਹਿਮਾਚਲ ‘ਚ ਸ਼ਿਮਲਾ ਨੇੜੇ  ਹਾਦਸਾ – 2 ਦੀ ਮੌਤ 2 ਜਖਮੀ।

▶ ਸੋਨੀਪਤ ਵਿਖੇ ਯਮੁਨਾ ਨਦੀ ਵਿੱਚ ਡੁੱਬਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ।

▶ ਰੋਪੜ ਵਿਖੇ ਸਤਲੁੱਜ ਨਹਿਰ ਵਿੱਚ ਨਹਾਉਣ ਗਏ 4 ਨੌਜਵਾਨਾਂ ਵਿਚੋਂ 2 ਦੀ ਡੁੱਬਣ ਨਾਲ ਮੌਤ।

▶ ਚੰਡੀਗੜ ‘ਚ ਐਮਰਜੈਂਸੀ ਖਿਲਾਫ ਭਾਜਪਾ ਦੇ ਸਮਾਗਮ ‘ਚ ਪੁੱਜੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ 8 ਰੇਲ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ।

▶ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਕਸਿਤ ਕਰਨ ਅਤੇ ਦਿੱਲੀ-ਚੰਡੀਗੜ੍ਹ ਸੈਮੀ ਹਾਈਵੇਅ ਰੇਲ ਟਰੈਕ ਬਣਾਉਣ ਦਾ ਪ੍ਰਭੂ ਨੇ ਕੀਤਾ ਐਲਾਨ।

▶ ਹਰਿਆਣਾ ਦੇ ਸੋਨੀਪਤ ਤੇ ਜੀਂਦ ਦਰਮਿਆਨ ਨਵੀਂ ਰੇਲ ਲਾਈਨ ਦਾ ਸੁਰੇਸ਼ ਪ੍ਰਭੂ ਨੇ ਕੀਤਾ ਸ਼ੁਭਅਰੰਭ।

▶ ਫਤਹਿਗੜ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸੂਬਾ ਪੱਧਰੀ ਸਮਾਗਮ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੀ. ਐਮ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਸੀ.ਐਮ ਸੁਖਬੀਰ ਬਾਦਲ ਤੋਂ ਇਲਾਵਾ ਹੋਰਨਾਂ ਨੇ ਕੀਤੀ ਸ਼ਮੂਲੀਅਤ।

▶ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਰੇ ਪ੍ਰਚਾਰ ਕਰਨ ‘ਚ 300 ਸਾਲਾਂ ਦੌਰਾਨ ਕਮੀ ਰਹੀ- ਰਾਜਨਾਥ ਸਿੰਘ

▶ ’84 ਸਿੱਖ ਦੰਗਿਆਂ (ਕਤਲੇਆਮ) ਬਾਰੇ ਕੇਂਦਰੀ ਐਸ.ਆਈ.ਟੀ 186 ਫਾਈਲਾਂ ਖੋਲਣ ਦੇ ਨਾਲ ਹੋਰ ਕੇਸਾਂ ਦੀ ਕਰੇਗੀ ਜਾਂਚ, 6 ਮਹੀਨਿਆਂ ‘ਚ ਦੇਵੇਗੀ ਰਿਪੋਰਟ- ਰਾਜਨਾਥ ਸਿੰਘ

▶ ਪੰਜਾਬ ਵਿੱਚ ਆ ਰਹੀਆਂ ਚੋਣਾ ਕਾਰਣ ਅਕਾਲੀ-ਭਾਜਪਾ ਨੂੰ ਯਾਦ ਆਏ ’84 ਦੇ ਦੰਗੇ- SIT ਨੇ ਚੋਣਾ ਕਰਕੇ ਹੀ ਫਾਈਲਾਂ ਖੋਲਣ ਦੀ ਕੀਤੀ ਗੱਲ – ਭਗਵੰਤ ਮਾਨ।

▶ ਪੰਪੋਰ ਵਿੱਚ CRPF ‘ਤੇ ਹੋਏ ਹਮਲੇ ਦੀ ਵੀਡੀਓ ਆਾਈ ਸਾਹਮਣੇ-ਗੋਲੀਆਂ ਚਲਾਉਂਦੇ ਦਿਸੇ ਅੱਤਵਾਦੀ।

▶ CRPF ਹਮਲਾ ਮਾਮਲੇ ‘ਚ ਕਿਸੇ ਵੀ ਤਰਾਂ ਦੀ ਕੁਤਾਹੀ ਦੀ ਜਾਂਚ ਕਰੇਗੀ 2 ਮੈਂਬਰੀ ਕਮੇਟੀ- ਰਾਜਨਾਥ ਸਿੰਘ

▶ ਰਿਓ ਉਲੰਪਿਕ ‘ਚ 100 ਮੀਟਰ ਦੌੜ ਵਿੱਚ ਉਡੀਸ਼ਾ ਦੀ ਦੂਤੀ ਚੰਦ, 36 ਸਾਲਾਂ ਬਾਅਦ ਕਰੇਗੀ ਭਾਰਤ ਦੀ ਨੁਮਾਇੰਦਗੀ- 1980 ਵਿੱਚ ਪੀ.ਟੀ ਊਸ਼ਾ ਨੇ ਉਲੰਪਿਕ ‘ਚ ਲ਼ਿਆ ਸੀ ਭਾਗ।

▶ ਮਨ ਕੀ ਬਾਤ ਦੌਰਾਨ ਪੀ.ਐਮ ਮੋਦੀ ਨੇ ਟੈਕਸ ਨਾ ਦੇਣ ਵਾਲ਼ਿਆਂ ਨੂੰ ਦਿੱਤੀ ਚੇਤਾਵਨੀ- ਕਿਹਾ 30 ਸਤੰਬਰ ਤੱਕ ਕਾਲਾ ਧੰਨ ਕੀਤਾ ਜਾਵੇ ਡਿਸਕਲੋਜ਼, ਨਹੀਂ ਤਾਂ ਭੁਗਤਣ ਪੈਣਗੇ ਨਤੀਜੇ ।

▶ ਚੀਨ ਦੇ ਹੁਨਾਨ ‘ਚ ਹਾਦਸੇ ਤੋਂ ਬਾਅਦ ਬੱਸ ਨੂੰ ਲੱਗੀ ਅੱਗ- 30 ਦੇ ਕਰੀਬ ਮੌਤਾਂ, ਡਰਾਇਵਰ ਕਾਬੂ।

ਲੋਕਤੰਤਰ ਦਾ ਮਤਲਬ ਕੇਵਲ ਵੋਟ ਪਾਉਣਾ ਹੀ ਨਹੀਂ, ਬਲਕਿ ਸਭ ਨੂੰ ਆਪਣੀ ਗੱਲ ਕਹਿਣ ਦੀ ਅਜ਼ਾਦੀ –ਮੋਦੀ

▶ ਹਿਮਾਚਲ ਸਟੇਟ ਬੈਂਕ ਭਰਤੀ – ਕਿਸੇ ਹੋਰ ਲਈ ਫਰਜ਼ੀ ਟੈਸਟ ਦੇ ਰਹੇ ਗ੍ਰਿਫਤਾਰ ਕੀਤੇ 9 ਦੋਸ਼ੀਆਂ ‘ਚ ਇੱਕ ਮਹਿਲਾ ਸ਼ਾਮਲ।

▶ ਯੂ.ਪੀ ਦੇ ਲਖਨਊ ‘ਚ ਰਿਸ਼ਵਤ ਦੇ ਪੈਸਿਆਂ ਦੀ ਵੰਡ ਤੋਂ ਬਜਾਰ ਵਿੱਚ ਭਿੜੇ ਪੁਲਿਸ ਮੁਲਾਜ਼ਮ।

▶ CRPF ਦੇ ਸ਼ਹੀਦ ਹੋਏ 8 ਜਵਾਨਾਂ ‘ਚ ਇੱਕ ਜਗਤਾਰ ਸਿੰਘ ਪੰਜਾਬ ਦੇ ਰੋਪੜ ਤੋਂ- ਸੀ.ਐਮ ਮਹਿਬੂਬਾ ਮੁਫਤੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ ।

▶ 20 ਸੈਟੇਲਾਈਟ ਇਕੋ ਵਾਰ ਲਾਂਚ ਕਰਨ ‘ਤੇ ਇਸਰੋ ਦੇ ਵਿਗਿਆਨੀਆਂ ਅਤੇ ਚੰਗੇ ਮਾਨਸੂਨ ਦੀ ਕਿਸਾਨਾਂ ਨੂੰ ਪੀ.ਐਮ ਮੋਦੀ ਨੇ ਦਿੱਤੀ ਵਧਾਈ।

▶ ਪੈਟਰੋਲ .74 ਪੈਸੇ ਅਤੇ ਡੀਜ਼ਲ 1.30 ਪੈਸੇ ਪ੍ਰਤੀ ਲੀਟਰ ਹੋਇਆ ਸਸਤਾ – ਕੀਮਤਾਂ ਅੱਧੀ ਰਾਤ ਤੋਂ ਲਾਗੂ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply