ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ ਸੱਗੂ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਰਸਾ ਵਿਹਾਰ ਗਾਂਧੀ ਗਰਾਊਂਡ ਅੰਮ੍ਰਿਤਸਰ ਵਿਖੇ 15 ਦਿਨਾ ਬਾਲ ਰੰਗਮੰਚ ਵਰਕਸ਼ਾਪ ਦੌਰਾਨ ਵੱਖ ਵੱਖ ਸਕੂਲਾਂ ਦੇ 6 ਤੋਂ 12 ਸਾਲ ਦੇ ਬੱਚਿਆਂ ਨੇ ਸ਼ੋ੍ਰਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ੍ਰੀ ਕੇਵਲ ਧਾਲੀਵਾਲ ਦੀ ਦੇਖ ਰੇਖ ਵਿੱਚ ਰੰਗਮੰਚ ਅਤੇ ਨ੍ਰਿਤ ਦੀ ਸਿਖਲਾਈ ਪਵੇਲ ਸੰਧੂ,ਸਰਬਜੀਤ ਸਿੰਘ ਲਾਡਾ,ਨਿਰੰਦਰ ਸੇਠੀ ਕੋਲੋਂ ਹਾਸਿਲ ਕੀਤੀ।ਇਸ ਵਰਕਸ਼ਾਪ ਦੌਰਾਨ ਤਿਆਰ ਕੀਤੇ ਬਾਲ ਨਾਟਕ ਸੋਨੇ ਦਾ ਪਿੰਜਰਾਦਾ ਮੰਚਨ 26 ਜੂਨ 2016 ਨੂੰ ਸ਼ਾਮ 6 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਵੇਗਾ।ਸ਼੍ਰੀ ਕੇਵਲ ਧਾਲੀਵਾਲ ਜੀ ਵਲੋਂ ਲਿਖੇ ਇਸ ਨਾਟਕ ਸੋਨੇ ਦਾ ਪਿੰਜਰਾ ਦੇ ਨਿਰਦੇਸ਼ਨ ਪਵੇਲ ਸੰਧੂ,ਸਰਬਜੀਤ ਸਿੰਘ ਲਾਡਾ ਅਤੇ ਨਿਰੰਦਰ ਸੇਠੀ ਨੇ ਕੀਤਾ ਹੈ।
ਇਸ ਨਾਟਕ ਵਿੱਚ ਅਕਾਸ਼ਦੀਪ ਸਿੰਘ, ਹਰਲੀਨ ਕੌਰ, ਆਮੀਨ ਗਿੱਲ, ਕਸ਼ਿਸਜੋਤ, ਬਾਵੇਸ਼ ਪੁੰਜ,ਅੰਬਰਦੀਪ, ਕੰਗਨ, ਯੂਵੀਕਾ ਸ਼ਰਮਾ, ਸ੍ਰਿਸਟੀ, ਅਨਮੋਲ, ਏਕੋਮ ਸਿੰਘ ਧਾਲੀਵਾਲ, ਸ਼ਰੁਤੀ, ਮੋਅਲੀ ਸਿੰਘ, ਸਿਮਰ ਬੇਰੀ, ਸਨੁਹਲ ਬੁਟਾਨੀ, ਅਰਸ਼ਦੀਪ, ਸੁਬਰੀਨ, ਬਾਣੀ, ਆਕਸ਼ਦੀਪ ਸਿੰਘ, ਅੰਬਰਜੀਤ ਸਿੰਘ, ਇਲਾਹੀਨੂਰ, ਗੁਰਮੁਹਬੱਤ ਸਿੰਘ, ਗੁਰਭੇਜ਼ ਸਿੰਘ, ਗੁਰਸ਼ਰਨ ਸਿੰਘ, ਸੁੱਖਰਾਜ ਸਿੰਘ, ਗੁਰਨੂਰ ਭਾਗ ਲੈ ਰਹੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media