Tuesday, October 6, 2026

ਬੱਚਿਆਂ ਦੇ ਦਿਲ ਦੀ ਗੱਲ ਕਰ ਗਿਆ ਬਾਲ ਨਾਟਕ “ਸੋਨੇ ਦਾ ਪਿੰਜਰਾ”

PPN26026201608 PPN26026201609ਅੰਮ੍ਰਿਤਸਰ, 26 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਈ ਗਈ 15 ਦਿਨਾ ਬਾਲ ਰੰਗਮੰਚ ਵਰਕਸ਼ਾਪ ਦੌਰਾਨ ਵੱਖ ਵੱਖ ਸਕੂਲਾਂ ਦੇ 6 ਤੋਂ 12 ਸਾਲ ਦੇ 25 ਬੱਚਿਆਂ ਨੇ ਸ਼ੋ੍ਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ੍ਰੀ ਕੇਵਲ ਧਾਲੀਵਾਲ ਦੀ ਦੇਖ ਰੇਖ ਵਿੱਚ ਰੰਗਮੰਚ ਅਤੇ ਨ੍ਰਿਤ ਦੀ ਜੋ ਸਿਖਲਾਈ ਪਵੇਲ ਸੰਧੂ, ਸਰਬਜੀਤ ਸਿੰਘ ਲਾਡਾ, ਨਿਰੰਦਰ ਸੇਠੀ ਕੋਲੋਂ ਹਾਸਿਲ ਕੀਤੀ, ਉਸ ਨੂੰ ਬਾਲ ਨਾਟਕ ਸੋਨੇ ਦਾ ਪਿੰਜਰਾ ਦੇ ਜਰੀਏ ਅ’ਜ ਸ਼ਾਮ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਦਰਸ਼ਕਾਂ ਦੇ ਰੂੁਬਰੂ ਕੀਤਾ ਗਿਆ।ਸ਼੍ਰੀ ਕੇਵਲ ਧਾਲੀਵਾਲ ਵਲੋਂ ਲਿਖੇ ਇਸ ਨਾਟਕ ਸੋਨੇ ਦਾ ਪਿੰਜਰਾ ਨੇ ਬੱਚਿਆਂ ਦੀ ਅੱਜ ਦੀ ਵਿਦਿਅਕ ਪ੍ਰਣਾਲੀ ਤੇ ਵਿਅੰਗ ਕਰਦੇ ਹੋਏ ਦ’ਸਿਆ ਕਿ ਬੱਚਿਆਂ ਦੇ ਅਜੋਕੇ ਸਕੂਲਾਂ ਵਿੱਚ ਜਿਥੇ ਪੜਾਈ ਦਾ ਇਨ੍ਹਾਂ ਬੋਝ ਹੈ ਕਿ ਬਵਿੱਚੇ ਭਾਰੇ ਬਸਤਿਆਂ ਦੇ ਭਾਰ ਹੇਠਾਂ ਦੱਬੇ ਹੋਏ, ਜਿਥੇ ਸਰੀਰਕ ਪ’ਖ ਤੋਂ ਥ’ਕ ਜਾਂਦੇ ਹਨ, ਉਥੇ ਉਹ ਮਾਨਿਸਕ ਰੂਪ ਵਿੱਚ ਵੀ ਥੱਕੇ ਹੋਏ ਨਜ਼ਰੀ ਪੈਦੇਂ ਹਨ।ਲੋੜ ਹੈ ਕਿ ਬੱਚਿਆਂ ਨੂੰ ਕਿਤਾਬੀ ਕੀੜਾ ਨਾ ਬਣਾ ਕੇ ਹੋਰਨਾਂ ਖੇਤਰਾਂ ਵਿੱਚ ਵੀ ਉਹਨਾਂ ਦੀ ਦਿਲਚਸਪੀ ਵਧਾਈ ਜਾਵੇ।
ਇਸ ਨਾਟਕ ਵਿੱਚ ਅਕਰਸ਼ਦੀਪ ਸਿੰਘ, ਹਰਲੀਨ ਕੌਰ, ਆਮੀਨ ਗਿੱਲ, ਕਸ਼ਿਸਜੋਤ, ਕੁਨਾਲ ਪੁੰਜ, ਅੰਬਰਗੀਤ, ਯੂਵੀਕਾ ਸ਼ਰਮਾ, ਸ੍ਰਿਸਟੀ ਧਵਨ, ਅਨਮੋਲਦੀਪ ਕਰਵਲ, ਏਕੋਮ ਸਿੰਘ ਧਾਲੀਵਾਲ, ਸ਼ਰੁਤੀ ਕਰਵਲ, ਮੌਲੀ ਸਿੰਘ, ਸਿਮਰ ਬੇਰੀ, ਸਨੇਹਲ ਬੁਟਾਨੀ, ਸੁਬਰੀਨ ਕੌਰ, ਬਾਣੀ ਸਿੰਘ, ਇਲਾਹੀਨੂਰ ਕੌਰ ਬੌਂਸ, ਗੁਰਮੁਹਬੱਤ ਸਿੰਘ, ਗੁਰਬਾਜ ਸਿੰਘ, ਗੁਰਸ਼ਾਨ ਸਿੰਘ, ਸੁੱਖਰਾਜ ਸਿੰਘ, ਸਂਯਮ ਸ਼ਰਮਾ, ਅਕਸ਼ਿਤ ਸੇਠੀ ਨੇ ਭਾਗ ਲਿਆ ਅਤੇ ਇਹਨਾਂ ਹੋਣਹਾਰ ਬੱਚਿਆਂ ਨੂੰ ਨਾਟਕ ਦੇ ਅੰਤ ਵਿੱਚ ਡਾ: ਹਿਰਦੇਪਾਲ ਸਿੰਘ, ਪ੍ਰਧਾਨ ਕੇਵਲ ਧਾਲੀਵਾਲ, ਜਨਰਲ ਸਕ’ਤਰ ਜਗਦੀਸ਼ ਸਚਦੇਵਾ ਵਲੌਂ ਯਾਦਗਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਦੀਪ ਗਿੱਲ, ਅਨੀਤਾ ਦੇਵਗਨ, ਡਾ: ਅਰਵਿੰਦਰ ਕੌਰ ਧਾਲੀਵਾਲ, ਜਸਵੰਤ ਸਿੰਘ ਜ’ਸ, ਦੀਪ ਮਨਦੀਪ, ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਨਾ, ਸ਼ੁਰੇਸ਼ ਪੰਡਿਤ, ਸਿਮਰਤ ਗਗਨ, ਗੁਰਤੇਜ ਮਾਨ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਿਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply