Tuesday, October 6, 2026

ਅੱਜ ਦੀਆਂ ਸੁਰਖੀਆਂ…..

 📝 ਅੱਜ ਦੀਆਂ ਸੁਰਖੀਆਂ…..

ਮਿਤੀ : 28 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
https://punjabpost.in/welcome/?p=66869

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪੰਜਾਬ ਸਰਕਾਰ ਵਲੋਂ ਆਪਣੀਆਂ ਪ੍ਰਾਪਤੀਆਂ ਦੇ ਪ੍ਰਚਾਰ ਲਈ 50 LED ਵੈਨਾਂ ਮੋਹਾਲੀ ਤੋਂ ਰਵਾਨਾ – ਕੈਬਨਿਟ ਮੰਤਰੀ ਮਜੀਠੀਆ ਨੇ ਦਿਖਾਈ ਹਰੀ ਝੰਡੀ।

▶ ਕਾਂਗਰਸ ਨੇ ਵੈਨਾਂ ਨੂੰ ਦੱਸਿਆ ਡਰਾਮੇਬਾਜੀ ਅਤੇ ‘ਆਪ’ ਨੇ ਕਿਹਾ ਫਜ਼ੂਲ ਖਰਚੀ।

▶ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ – ਪੰਜਾਬ ਚੋਣਾਂ ਬਾਰੇ ਹੋਈ ਗੱਲ।

▶ ਕਾਂਗਰਸ ਇੰਚਾਰਜ ਬਣਾਈ ਆਸ਼ਾ ਕੁਮਾਰੀ ‘ਤੇ ਸਵਾਲ ਉਠਾਉਂਦਿਆਂ ਭਾਜਪਾ ਪ੍ਰਦੇਸ਼ ਇੰਚਾਰਜ ਪ੍ਰਭਾਤ ਝਾਅ ਨੇ ਕਿਹਾ ਕਾਂਗਰਸ ਨਹੀਂ ਕੋਈ ਸਾਫ ਚਿਹਰਾ।

▶ ਆਪ ਦੇ ਸੰਜੇ ਸਿੰਘ ਨੇ ਆਸ਼ਾ ਕੁਮਾਰੀ ਦੀ ਨਿਯੁੱਕਤੀ ਨੂੰ ਕਾਂਗਰਸ ਦਾ ਮੰਦਭਾਗਾ ਕਦਮ ਦੱਸਿਆ।

▶ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਆਸ਼ਾ ਕੁਮਾਰੀ ਦੀ ਨਿਯੁੱਕਤੀ ਦਾ ਕੀਤਾ ਸਵਾਗਤ – ਕਿਹਾ ਕਾਂਗਰਸ ਦਾ ਇਕੋ ਇਕ ਮਕਸਦ ਕੈਪਟਨ ਅਮਰਿੰਦਰ ਸਿੰਘ ਨੂੰ ਸਹਿਯੋਗ ਦੇ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ।

▶ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਰਾਣੀ ਨੇ ਕਿਹਾ ਲੱਗ ਰਹੇ ਦੋਸ਼ ਬੇਬੁਨਿਆਦ – ਪਤੀ ਦੀ ਜਾਇਦਾਦ ਦਾ ਮਾਮਲਾ, ਭਾਜਪਾ ਕਰੇ ਆਪਣਾ ਕੰਮ ।

▶ ਭਾਜਪਾ ਪ੍ਰਦੇਸ਼ ਪ੍ਰਧਾਨ ਦਾ ਬਿਆਨ – 23 ਸੀਟਾਂ ‘ਤੇ ਚੋਣ ਲੜੇਗੀ ਭਾਜਪਾ, ਜੇ ਵੱਧ ਸੀਟਾਂ ਦੀ ਲੋੜ ਹੋਈ ਤਾਂ ਭਾਈਵਾਲ ਅਕਾਲੀ ਦਲ ਨਾਲ ਬੈਠਕੇ ਹੋਵੇਗੀ ਗੱਲਬਾਤ।

▶ ਹਰਿਆਣਾ ਦੇ ਰਾਜਪਾਲ ਸੌਲੰਕੀ ਨੂੰ ਮਿਲੇ 5 ਖਾਪ ਆਗੂ – ਹਿੰਦੂ ਮੈਰਿਜ ਐਕਟ ਵਿੱਚ ਬਦਲਾਅ, ਐਸ.ਵਾਈ.ਐਲ ਮੁੱਦੇ ਅਤੇ ਸਵਾਮੀਨਾਥਨ ਕਮਿਸ਼ਨ ਬਾਰੇ ਹੋਈ ਗੱਲਬਾਤ।

▶ ਪਠਾਨਕੋਟ ਏਅਰਬੇਸ ‘ਤੇ ਮੁੜ ਹਮਲੇ ਦਾ ਜਤਾਇਆ ਗਿਆ ਖਦਸ਼ਾ – ਅਲਰਟ ਜਾਰੀ।

▶ ਪੰਪੋਰ ਸੀ.ਆਰ.ਪੀ.ਐਫ ਹਮਲੇ ਬਾਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਰਿਜਿਜ਼ੂ ਨੇ ਕਿਹਾ – ਕਿਤੇ ਨਾ ਕਿਤੇ ਰਹੀ ਘਾਟ, ਗ੍ਰਹਿ ਮੰਤਰਾਲੇ ਦੀ ਟੀਮ ਜਾਂਚ ਲਈ ਜਾਏਗੀ ਪੰਪੋਰ।

▶ ਸੀ.ਆਰ.ਪੀ.ਐਫ ਹਮਲੇ ‘ਚ ਸ਼ਹੀਦ ਹੋਏ ਹੌਲਦਾਰ ਜਗਤਾਰ ਸਿੰਘ ਦਾ ਬੁਰਜਵਾਲਾ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ।

▶ ਨੀਮ ਫੋਜ਼ੀ ਫੋਰਸਾਂ ਦੇ ਜਵਾਨਾਂ ਨੂੰ ਵੀ ਫੌਜ਼ ਵਾਂਗ ਮਿਲੇਗਾ ਸ਼ਹੀਦ ਦਾ ਦਰਜ਼ਾ – ਰਿਜ਼ਿਜੂ।

▶ ਸਰਕਾਰੀ ਮੁਲਾਜਮਾਂ ਤੇ ਪੈਨਸ਼ਰਾਂ ਨੂੰ ਪੰਜਾਬ ਸਰਕਾਰ ਦਾ ਤੋਹਫਾ – ਨਕਦ ਦਿੱਤਾ ਜਾਵੇਗਾ ਮੰਹਿਗਾਈ ਭੱਤੇ ਦਾ ਬਕਾਇਆ।

▶ 29 ਜੂਨ ਨੂੰ 7ਵੇਂ ਪੈਅ ਕਮਿਸ਼ਨ ‘ਤੇ ਕੇਂਦਰੀ ਕੈਬਨਿਟ ਕਰੇਗੀ ਵਿਚਾਰ।

▶ ਉਜ਼ਾਲਾ ਸਕੀਮ ਤਹਿਤ ਦਿੱਲੀ ਵਿੱਚ 75 ਰੁਪਏ ‘ਚ ਦਿੱਤਾ ਜਾਵੇਗਾ LED ਬਲਬ।

▶ ਕਸ਼ਮੀਰ ਵਾਦੀ ‘ਚ 7 ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰ – ਨਵੇਂ ਵੀਡੀਓ ਤੋਂ ਹੋਇਆ ਇੰਕਸਾਫ।

▶ ਪਠਾਨਕੋਟ ਵਿੱਚ ਕਾਰ-ਟਰਾਲੀ ਦਰਮਿਆਨ ਹੋਇਆ ਹਾਦਸਾ – 3 ਮੌਤਾਂ, 2 ਜਖਮੀ।

▶ ਬਰਨਾਲਾ ਵਿੱਚ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਡੀਪੂ ਹੋਲਡਰ ਕੋਲੋਂ 5000 ਰੁਪਏ ਰਿਸ਼ਵਤ ਲੈਂਦਾ ਕਾਬੂ।

▶ ਮਿਜ਼ਾਇਲ ਟੈਕਨੋਲੋਜ਼ੀ ਕੰਟਰੋਲ ਰਿਜ਼ੀਮ (MTCR) ਦਾ ਮੈਂਬਰ ਬਣਿਆ ਭਾਰਤ, ਮਿਜ਼ਾਇਲ ਟੈਕਨੋਲੋਜੀ ਖਰੀਦਣੀ ਹੋਵੇਗੀ ਆਸਾਨ – ਵਿਦੇਸ਼ ਮੰਤਰਾਲਾ।

▶ ਕਾਂਗਰਸ ਦੇ ਸੁਲ ਸੁਨੀਲ ਜਾਖੜ ਦਾ ਦੋਸ਼ – ਸੁਖਬੀਰ ਬਾਦਲ ਨੇ 7 ਮਹੀਨੇ ਪਹਿਲਾਂ 1 ਲੱਖ ਨੌਕਰੀਆਂ ਦੇਣ ਦਾ ਕੀਤਾ ਸੀ ਦਾਅਵਾ, ਪਰ ਨਹੀਂ ਹੋਇਆ ਪੂਰਾ।

▶ ਅਕਾਲੀ ਮੰਤਰੀ ਠੰਡਲ ਦਾ ਪਲਟਵਾਰ – ਸਾਰੇ ਮਹਿਕਮਿਆਂ ਦਾ ਡਾਟਾ ਕੀਤਾ ਤਿਆਰ, ਜਲਦ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ।

▶ ਪੰਜਾਬ ਲੇਬਰ ਐਂਡ ਅਦਰ ਕੰਟ੍ਰਕਸ਼ਨ ਬੋਰਡ ਦੇ ਮੁੜ ਗਠਨ ਦੀ ਪੰਜਾਬ ਸਰਕਾਰ ਨੇ ਦਿੱਤੀ ਮਨਜ਼ੂਰੀ।

▶ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਹਮਲਾ – ਕਿਹਾ ਪਾਕਿਸਤਾਨ ਵਲੋਂ ਇਕ ਵੀ ਗੋਲੀ ਚੱਲੀ ਤਾਂ ਭਾਰਤ ਵਲੋਂ ਹੋਵੇਗੀ ਗੋਲੀਆਂ ਦੀ ਬੌਛਾੜ।

▶ ਪੰਜਾਬ ਪੁਲਿਸ ਦੀ ਭਰਤੀ ਲਈ ਲੁਧਿਆਣਾ ਦਾ ਟ੍ਰੇਨਿੰਗ ਕੈਂਪ ਮੁਲਤਵੀ – ਮੀਂਹ ਕਾਰਨ ਲਿਆ ਫੈਸਲਾ।

▶ ਬੰਗਲਾਦੇਸ਼ ‘ਚ ਆਇਆ ਭੂਚਾਲ – 5.0 ਨਾਪੀ ਗਈ ਤੀਬਰਤਾ।

▶ ਐਮਰਜੈਂਸੀ ਲੈਡਿੰਗ ਦੌਰਾਨ ਸਿੰਘਾਪੁਰ ਏਅਰਲਾਈਨਜ਼ ਦੇ ਜਹਾਜ ਨੂੰ ਲੱਗੀ ਅੱਗ – 241 ਮੁਸਾਫਰਾਂ ਨੂੰ ਬਚਾਇਆ ਗਿਆ।

▶ ਚੋਣ ਕਮਿਸ਼ਨ 14 ਜੁਲਾਈ ਨੂੰ ਕਰੇਗਾ ‘ਆਪ’ ਦੇ 21 ਵਿਧਾਇਕਾਂ ਦੀ ਸੁਣਵਾਈ।

▶ ਅਟਾਰੀ ਵਾਹਗਾ ਸਰਹੱਦ ‘ਤੇ ਭਾਰਤ-ਪਾਕਿ ਵਪਾਰ ਠੱਪ – ਕੁਲੀਆਂ ਦੀ ਹੜਤਾਲ ਜਾਰੀ।

▶ ਰਾਜਪੁਰਾ ਵਿਖੇ ਭਿਆਨਕ ਸੜਕ ਹਾਦਸਾ – ਬੱਸ ਵਲੋਂ ਟੱਕਰ ਮਾਰਨ ‘ਤੇ ਬਾਈਕ ਸਵਾਰ ਨੌਜਵਾਨ ਅਤੇ ਉਸ ਦੀਆਂ 2 ਚਚੇਰੀਆਂ ਭੈਣਾਂ ਦੀ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply