Tuesday, October 6, 2026

ਅੰਮ੍ਰਿਤਸਰ-ਲੰਡਨ ਤੇ ਅੰਮ੍ਰਿਤਸਰ-ਬਰਮਿੰਘਮ ਫਲਾਈਟਾਂ ਦੇ ਮੁਸਾਫਰ ਵਾਇਆ ਦਿੱਲੀ ਜਾਣ ਲਈ ਹੋਣਗੇ ਮਜ਼ਬੂਰ -ਔਜਲਾ

Gurjeet Singh Aujlaਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਬੰਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜਿੰਮੇਵਾਰ ਹਨ।ਔਜਲਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਬਾਦਲ ਆਰ.ਐਸ.ਐਸ ਦੇ ਏਜੰਡੇ ‘ਤੇ ਪੰਜਾਬ ਨੂੰ ਬਰਬਾਦ ਕਰਨ ਲਈ ਤੁਲੇ ਹਨ।ਔਜਲਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਆਪਣੇ 2 ਸਾਲਾਂ ਦੇ ਰਾਜ ਵਿਚ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਤੇ ਅਕਾਲੀਆਂ ਦੀ ਮੌਜੂਦਗੀ ਵਿੱਚ ਉਹ ਭਵਿੱਖ ਵਿਚ ਵੀ ਨੁਕਸਾਨ ਕਰੇਗੀ। ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ, ਕਿਸਾਨਾਂ, ਪੰਜਾਬੀਆਂ ਤੇ ਦੇਸ਼ ਦੀਆਂ ਹੋਰ ਘੱਟ ਗਿਣਤੀਆਂ ਦੇ ਵਿਰੁੱਧ ਹਨ, ਜਿੰਨ੍ਹਾਂ ਗੁਜਰਾਤ ਵਿੱਚ ਲੰਬੇ ਸਮੇਂ ਤੋਂ ਕਾਸ਼ਤ ਕਰ ਰਹੇ ਕਿਸਾਨਾਂ ਨੂੰੰ ਉਜਾੜਿਆ।
ਇਸ ਤੰਗ ਸਿਆਸੀ ਸੋਚ ਕਾਰਨ ਹੀ ਨਰਿੰਦਰ ਮੋਦੀ ਅੰਮ੍ਰਿਤਸਰ ਲੰਡਨ ਦੀ ਸਿੱਧੀ ਫਲਾਈਟਸ ਅਹਿਮਦਾਬਾਦ ਲੈ ਗਏ ਹਨ ਜਿਸ ਦੀ ਸਿੱਧੀ ਉਡਾਣ 15 ਅਗਸਤ ਨੂੰ ਸ਼ੁਰੂ ਹੋ ਰਹੀ ਹੈ।ਔਜਲਾ ਮੁਤਾਬਕ ਮੋਦੀ, ਜੇਤਲੀ, ਬਾਦਲ ਲੋਕ ਸਭਾ ਚੋਣਾਂ ਦੀ ਹਾਰ ਨੂੰ ਅਜੇ ਤੱਕ ਨਹੀਂ ਭੁੱਲੇ। ਇਹ ਜਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਮੋਦੀ-ਬਾਦਲ ਦੇ ਖਾਸਮ ਖਾਸ ਅਰੁਣ ਜੇਤਲੀ ਨੂੰ ਨਮੋਸ਼ੀ ਜਨਕਹਾਰ ਦਾ ਸਾਹਮਣਾ ਕੈਪਟਨ ਅਮਰਿੰਦਰ ਸਿੰਘ ਹੱਥੋ ਕਰਨਾ ਪਿਆ। ਇਸ ਕਰਕੇ ਮੋਦੀ-ਜੇਤਲੀ ਅੰਮ੍ਰਿਤਸਰ ਵਾਸੀਆਂ ਨੂੰ ਕੁਝ ਦੇਣ ਦੀ ਥਾਂ ਇੱਥੇ ਮੌਜੂਦ ਸਹੂਲਤਾਂ ਹੋਰ ਸੂਬਿਆਂ ਵਿਚ ਸਿਫਟ ਕਰ ਰਹੇ ਹਨ। ਏਅਰਪੋਰਟ ਅਥਾਰਟੀ ਮੁਤਾਬਕ ਏ.ਆਈ 115 ਸੰਨ 2015 ਦੇ ਏਅਰ ਇੰਡੀਆ ਵਾਇਆ ਦਿੱਲੀ ਜਾਣ ਵਾਲੀਆਂ 12 ਫਲਾਈਟਸ ਵਿੱਚ ਇਕ ਨੰਬਰ ‘ਤੇ ਸੀ। ਅੰਮ੍ਰਿਤਸਰ ਏਅਰਪੋਰਟ ਵਿੱਚ 39.7% ਕੌਮਾਂਤਰੀ ਸੈਲਾਨੀਆ ਦੀ ਆਮਦ ਵਿੱਚ ਵਾਧਾ ਹੋਇਆ।ਜਦਕਿ ਸਾਲ 2015 ਵਿੱਚ 17.4% ਘਰੇਲੂ ਸੈਲਾਨੀ ਆਏ।ਔਜਲਾ ਨੇ ਦੋਸ਼ ਲਾਇਆ ਕਿ ਏ.ਆਈ 115/116 ਅੰਮ੍ਰਿਤਸਰ-ਦਿੱਲੀ-ਲੰਡਨ ਫਲਾਈਟਸ ਨੂੰ ਹੁਣ ਮੋਦੀ ਮੰਡਲੀ ਨੇ ਅਹਿਮਦਾਬਾਦ ਨੂੰ ਤੋਹਫੇ ਵਜੋਂ ਦੇ ਦਿੱਤੀ ਹੈ। ਹੁਣ ਇਹ ਨਾਨ ਸਟਾਪ ਅਹਿਮਦਾਬਾਦ ਹੀਥਰੋ ਏਅਰਪੋਰਟ ਤੱਕ ਚਲੇਗੀ। ਔਜਲਾ ਨੇ ਦੋਸ਼ ਲਾਇਆ ਕਿ ਏਅਰ ਇੰਡੀਆ ਪਹਿਲਾਂ ਹੀ ਅਹਿਮਦਾਬਾਦ-ਮੁੰਬਈ ਨਿਯੂਯਾਰਕ ਯੂ.ਐਸ.ਏ ਨਾਲ ਜੁੜਿਆ ਹੈ।ਇਸ ਤੋਂ ਇਲਾਵਾ ਅਹਿਮਦਾਬਾਦ-ਲੰਡਨ-ਨਿਊਯਾਰਕ ਲੰਡਨ ਫਲਾਈਟ ਨਾਲ ਵੀ ਸਿੱਧੇ ਤੌਰ ਤੇ ਜੁੜਿਆ ਹੈ। ਕਾਂਗਰਸ ਆਗੂ ਔਜਲਾ ਅਨੁਸਾਰ ਅੰਮ੍ਰਿਤਸਰ-ਲੰਡਨ ਤੇ ਅੰਮ੍ਰਿਤਸਰ-ਬਰਮਿੰਘਮ ਫਲਾਈਟਸ ਦੇ ਮੁਸਾਫਰਾਂ ਨੂੰ ਵਾਇਆ ਦਿੱਲੀ ਜਾਣ ਲਈ ਮਜ਼ਬੂਰ ਕੀਤਾ ਗਿਆ, ਜੋ ਸਭ ਤੋਂ ਲੰਬਾ ਰਸਤਾ ਹੈ। ਮੁਸਾਫਰਾਂ ਨੂੰ ਟੋਰਾਂਟੋ, ਸੈਨਫਰਾਂਸੋਨੋ ਤੇ ਹੋਰ ਥਾਂ ਜਾਣ ਲਈ ਦਿੱਲੀ ਵਿਖੇ 8 ਤੋਂ 12 ਘੰਟੇ ਉਡੀਕ ਕਰਨੀ ਪੈਂਦੀ ਹੈ।
ਔਜਲਾ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਫਲਾਈ ਸਕੂਟ, ਮਲਿੰਨਡੋ, ਉਜਬੇਕਿਸਤਾਨ, ਏਅਰਵੇਜ, ਤੁਰਕਮਸਤਾਨ, ਏਅਰਲਾਈਨ, ਕਤਰ ਏਅਰਵੇਜ ਡੂੰਘੀ ਦਿਲਚਸਪੀ ਲੈ ਰਹੇ ਹਨ ਪਰ ਭਾਰਤੀ ਕੰਪਨੀਆਂ ਅੰਮ੍ਰਿਤਸਰ ਨੂੰ ਅਣਡਿੱਠ ਕਰ ਰਹੀਆਂ ਹਨ। ਔਜਲਾ ਨੇ ਦੋਸ਼ ਲਾਇਆ ਕਿ ਮੋਦੀ-ਬਾਦਲ ਆਰ.ਐਸ.ਐਸ ਦਾ ਏਜੰਡਾ ਲਾਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਧਰਮ ਯੁੱਧ ਮੋਰਚੇ ਦੌਰਾਨ ਇਹ ਵੀ ਇਕ ਵੱਡੀ ਮੰਗ ਸੀ ਕਿ ਕੌਮਾਂਤਰੀ ਪ੍ਰਸਿੱਧ ਅੰਮ੍ਰਿਤਸਰ ਗੁਰੂ ਨਗਰੀ ਨੂੰ ਸਿੱਧੀ ਉਡਾਣ ਰਾਹੀਂ ਯੂਰਪ ਤੇ ਅਮਰੀਕੀ ਮੁਲਕਾਂ ਨਾਲ ਜੋੜਿਆ ਜਾਵੇ ਤਾਂ ਲੱਖਾਂ ਬਾਹਰ ਵੱਸਦੇ ਪੰਜਾਬੀਆਂ ਤੇ ਸਿੱਖਾਂ ਦਿੱਲੀ ਜਾਣ ਦੀ ਥਾਂ ਛੋਟੇ ਮਾਤਰਾ ਰਾਹੀ ਪੰਜਾਬ ਅੰਮ੍ਰਿਤਸਰ ਰਾਹੀਂ ਪੁੱਜਿਆ ਜਾ ਸਕੇ। ਪਰ ਆਰ.ਐਸ.ਐਸ ਦੇ ਦਬਾਅ ਕਾਰਣ ਬਾਦਲ ਸਾਹਿਬ ਇਸ ਮੁੱਦੇ ‘ਤੇ ਚੁੱਪ ਹਨ। ਔਜਲਾ ਨੇ ਮੰਗ ਕੀਤੀ ਕਿ ਏਅਰ ਇੰਡੀਆ 116 ਦੀਆਂ ਸਮੂੰਹ ਫਲਾਈਟਸ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਕੌਮਾਂਤਰੀ ਹੱਬ ਬਣਾਇਆ ਜਾਵੇ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਰੀਡ ਦੀ ਹੱਡੀ ਹੈ ਜਿੱਥੇ 80 ਫੀਸਦੀ ਸ਼ਹਿਰ ਦੀ ਅਰਥ ਵਿਵਸਥਾ ਨਿਰਭਰ ਕਰਦੀ ਹੈ।ਇਸ ਲਈ ਭਾਰਤ ਸਰਕਾਰ ਉਕਤ ਏ.ਆਈ ਫਲਾਈਟਸ ਸਬੰਧੀ ਲਿਆ ਗਿਆ ਫੈਸਲਾ ਵਾਪਸ ਲਵੇ ਤਾਂ ਜੋ ਗੁਰੂ ਨਗਰੀ ਅੰਮ੍ਰਿਤਸਰ ਨੂੰ ਆਉਣ ਵਾਲੀਆਂ ਸਿੱਧੀਆਂ ਉਡਾਣਾ ਰਾਹੀ ਵਿਦੇਸ਼ਾਂ ਵਿਚ ਵੱਸੇ ਪੰਜਾਬੀ ਅਸਾਨੀ ਨਾਲ ਆ ਜਾ ਸਕਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply