ਸੰਦੌੜ, 27 ਜੂਨ (ਹਰਮਿੰਦਰ ਸਿੰਘ ਭੱਟ)- ਗੰਧਲੀ ਸਿਆਸਤ ਦੇ ਮਤਲਬ ਪ੍ਰਸਤ ਲੀਡਰਾਂ ਤੇ ਲੋਕਾਂ ਵੱਲੋਂ ਨੇ ਅੱਜ ਸੂਬਾ ਪੰਜਾਬ ਸ਼ਾਨ ਏ ਪੰਜਾਬ ਤੋਂ ਸ਼ਰਮ ਏ ਪੰਜਾਬ ਬਣਾ ਕੇ ਰੱਖ ਦਿੱਤਾ ਹੈ ਇਸ ਵਿਚ ਕੋਈ ਝੂਠ ਨਹੀਂ ਕਿ ਅਜੋਕੇ ਸਮੇਂ ਦੇਸ ਭਰ ਵਿਚ ਘੱਟ ਗਿਣਤੀਆਂ ਨੂੰ ਆਪਣੀ ਹੀ ਧਰਤੀ ‘ਤੇ ਆਪਣੇ ਧਰਮ ਅਤੇ ਸਿਧਾਂਤਾਂ ਦੀ ਰਾਖੀ ਕਰਨਾ ਵੀ ਭਾਰੀ ਹੋ ਗਿਆ ਹੈ ।ਇਸ ਲਈ ਘੱਟ ਗਿਣਤੀਆਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਇਹਨਾਂ ਸਿਆਸੀ ਤਾਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੀਤੇ ਦਿਨੀਂ ਸ਼ਹਿਰ ਮਲੇਰਕੋਟਲਾ ਵਿਖੇ ਮੁਸਲਿਮ ਧਰਮ ਦੇ ਪਵਿੱਤਰ ਕੁਰਾਨ ਸ਼ਰੀਫ਼ ਜੀ ਉੱਪਰ ਗਹਿਰਾ ਦੁੱਖ ਪ੍ਰਗਟ ਮੌਕੇ ਸੰਦੌੜ ਵਿਖੇ ਪਹੁੱਚਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਸੰਦੌੜ ਵਿਖੇ ਪਹਿਲੀ ਵਾਰ ਪਹੁੰਚਣ ‘ਤੇ ਇਲਾਕੇ ਦੀ ਸੰਗਤ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਮੁਸਲਿਮ ਧਰਮ ਵਿਚ ਮੁਸਲਿਮ ਭਰਾਵਾਂ ਵੱਲੋਂ ਪਵਿੱਤਰ ਰੋਜ਼ੇ ਦੇ ਦਿਨਾਂ ਵਿਚ ਸਰਬ ਧਰਮ ਦੇ ਲੋਕਾਂ ਨਾਲ ਪ੍ਰੇਮ ਭਾਵਨਾ, ਏਕਤਾ ਤੇ ਪਰਪੱਕਤਾ ਬਰਕਰਾਰ ਰੱਖਣ ਲਈ ਗਲੇ ਮਿਲ ਕੇ ਸ਼ਿਕਵੇ ਸ਼ਿਕਾਇਤਾਂ ਨੂੰ ਭੁੱਲਿਆ ਜਾਂਦਾ ਹੈ।ਪਰ ਇਨ੍ਹਾਂ ਪਵਿੱਤਰ ਦਿਨਾਂ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖ਼ਰਾਬ ਕਰਨਾ ਅਤਿ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਅਨਸਰ ਟਾਕਰਾ ਲੈਣਾ ਹੀ ਚਾਹੁੰਦੇ ਹਨ ਤਾਂ ਸਿੱਧੇ ਤੌਰ ‘ਤੇ ਸਾਹਮਣਾ ਕਰ ਕੇ ਦੇਖਣ ਇੰਜ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨਾ ਜੁਝਾਰੂ ਕੌਮਾਂ ਦੀਆਂ ਅਣਖਾਂ ਨੂੰ ਵੰਗਾਰਨਾ ਹੈ।ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖ ਧਰਮ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਮਲੇਰਕੋਟਲਾ ਦੇ ਨਵਾਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਲਈ ਮਾਰਿਆ ਹਾਅ ਦਾ ਨਾਅਰਾ ਇਤਿਹਾਸਕ ਗਵਾਹ ਹੈ।ਇਸ ਤੋਂ ਇਲਾਵਾ ਅਕਾਲ ਤਖ਼ਤ ਦੀ ਨੀਂਹ ਮੀਆਂ ਮੀਰ ਜੀ ਨੇ ਆਪਣੇ ਕਰ ਕਮਲਾਂ ਨਾਲ ਰੱਖੀ ਹੋਰ ਵੀ ਬੜੀਆਂ ਮਿਸਾਲਾਂ ਹਨ ਜੋ ਮੁਸਲਮਾਨ ਭਾਈਚਾਰੇ ਨੇ ਸਿੱਖ ਕੌਮ ਦੇ ਮੋਢੇ ਨਾਲ ਮੋਢਾ ਲਗਾ ਕੇ ਨਿਭਾਈਆਂ ਹਨ।ਇਸ ਲਈ ਮੁਸਲਮਾਨ ਭਾਈਚਾਰੇ ਨਾਲ ਸਿੱਖ ਪੰਥ ਦੇ ਜੋਧੇ ਹਮੇਸ਼ਾਂ ਡਟ ਕੇ ਸਾਥ ਦਿੰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਅਨਸਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਰੱਬ ਦੀ ਪਈ ਲਾਠੀ ਦਾ ਕੋਈ ਮੁੱਲ ਨਹੀਂ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media