Wednesday, August 12, 2026

ਸਟੇਟ ਬੈਂਕ ਆਫ ਇੰਡੀਆ ਵੱਲੋਂ ਗਾਹਕ ਮਿਲਣੀ ਪ੍ਰੋਗਰਾਮ

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬਰਾਂਚ ਅਮਰੀਕ ਸਿੰਘ ਰੋਡ ਵੱਲੋਂ ਗਾਹਕ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਬੈਂਕ ਦੇ ਖੇਤਰੀ ਮੈਨੇਜਰ ਰਾਜੇਸ਼ ਗੁਪਤਾ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਅਧੁਨਿਕ ਤਕਨੀਕਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਬੈਂਕ ਵੱਲੋਂ ਸੌ ਫੁੱਟੀ ਰੋਡ ਨੇ ਜਿਲ੍ਹਾ ਬਠਿੰਡਾ ਦੀ ਪਹਿਲੀ ਡਿਜ਼ੀਟਲ ਬਰਾਂਚ ਖੋਲ੍ਹੀ ਹੈ ਜਿਸ ਵਿੱਚ ਸੈਲਫ ਸਰਵਿਸ ਦੀ ਸਹੂਲਤ ਹੈ। ਇਹ ਬਰਾਂਚ ਪੂਰੀ ਤਰਾਂ ਕਾਗਜ਼ ਮੁਕਤ ਹੈ ਤੇ ਏਥੇ ਖਾਤਾ ਖੋਹਲਣ ਤੋਂ ਲੈਕੇ ਹਰ ਤਰਾਂ ਦੇ ਕਾਰਜ ਗਾਹਕ ਖੁਦ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਬਰਾਂਚ ਵਿੱਚ ਪੈਸੇ ਜਮਾਂ ਕਰਵਾਉਣ ਲਈ ਵਿਸ਼ੇਸ਼ ਮਸ਼ੀਨ ਲਾਈ ਗਈ ਹੈ ਜਿੱਥੇ 24 ਘੰਟੇ ਆਪਣੇ ਪੈਸੇ ਜਮਾਂ ਕਰਵਾ ਸਕਣਗੇ। ਇਸ ਤਰ੍ਹਾਂ ਹੀ ਇਸ ਬਰਾਂਚ ‘ਚ ਹੋਰ ਵੀ ਕਈ ਤਰਾਂ ਦੀਆਂ ਅਤੀਆਧੁਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਗੁਪਤਾ ਨੇ ਕਿਹਾ ਕਿ ਐਸ ਬੀ ਆਈ ਵੱਲੋਂ ਬਠਿੰਡਾ ‘ਚ ਡਿਜੀਟਲ ਬਰਾਂਚ ਸ਼ੁਰੂ ਕਰਕੇ ਜੋ ਪਹਿਲਕਦਮੀ ਕੀਤੀ ਗਈ ਹੈ ਉਸਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦੀਆਂ ਕਈ ਬਰਾਂਚਾਂ ਵਿੱਚ ਈ ਲਾਬੀ ਸਥਾਪਿਤ ਕੀਤੀਆਂ ਗਈਆਂ ਹਨ ਜਿੱਥੇ ਕਾਫੀ ਕੰਮ ਗਾਹਕ ਆਪਣੇ ਹੱਥੀਂ ਕਰ ਸਕਦੇ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਟੇਟ ਬੈਂਕ ਆਫ ਇੰਡੀਆ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ।
ਬੈਂਕ ਅਧਿਕਾਰੀਆਂ ਮੈਡਮ ਰੁਪਿੰਦਰ ਕੌਰ ਅਤੇ ਸਰਵੇਸ਼ ਵਧਵਾ ਨੇ ਇਸ ਮੌਕੇ ਇੰਟਰਨੈਟ ਬੈਂਕਿੰਗ, ਮੋਬਾਇਲ ਬੈਂਕਿੰਗ ਅਤੇ ਮੋਬਾਇਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਜੋਰ ਦਿੱਤਾ। ਬੈਂਕ ਦੀਆਂ ਕਰਜਾ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਰੁਪਿੰਦਰ ਕੌਰ ਨੇ ਬੈਂਕ ਦੀ ਬੀਮਾਂ ਯੋਜਨਾ, ਸਿਹਤ ਬੀਮਾ ਯੋਜਨਾ, ਮਿਊਚਲ ਫੰਡ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਸ ਵੇਲੇ ਕਾਫੀ ਵਾਜਬ ਵਿਆਜ ਦਰਾਂ ਤੇ ਬਿੰਨਾਂ ਕਿਸੇ ਝੰਜਟ ਦੇ ਹੋਮ ਲੋਨ, ਕਾਰ ਲੋਨ ਅਤੇ ਹੋਰ ਵੀ ਕਈ ਤਰਾਂ ਦੇ ਕਾਰਜਾਂ ਲਈ ਕਰਜਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੁੱਖ ਬਰਾਂਚ ਦੇ ਚੀਫ ਮੈਨੇਜਰ ਪਵਨ ਗਰਗ ਨੇ ਆਏ ਮਹਿਮਾਨਾਂ ਅਤੇ ਗਾਹਕਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਸਮਾਗਮ ‘ਚ ਸ਼ਿਰਕਤ ਕਰਨ ਪਤੀ ਧੰਨਵਾਦ ਕੀਤਾ। ਸ੍ਰੀ ਗਰਗ ਨੇ ਕਿਹਾ ਕਿ ਗਾਹਕਾਂ ਵਾਸਤੇ ਬੈਂਕ ਦੇ ਬੂਹੇ ਹਮੇਸ਼ਾ ਖੁੱਲ੍ਹੇ ਹਨ ਤੇ ਉਹ ਕਿਸੇ ਵੀ ਦਿੱਕਤ ਜਾਂ ਜਾਣਕਾਰੀ ਲੈਣ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ਸਮਾਗਮ ‘ਚ ਚੀਫ ਮੈਨੇਜਰ ਸ਼ਿਵ ਦਿਆਲ ਬੁੰਦੇਲਾ, ਮੈਨੇਜਰ ਪ੍ਰਦੀਪ ਕੁਮਾਰ ਪ੍ਰਾਸ਼ਰ, ਡਿਪਟੀ ਮੈਨੇਜਰ ਨਵੀਨ ਗਰਗ ਅਤੇ ਪਵਨ ਗੁਪਤਾ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply