Wednesday, July 17, 2024

ਡੀ.ਈ.ਓ ਦੇ ਉਦਮ ਸਦਕਾ ਵੱਖ ਵੱਖ ਸਕੂਲਾਂ ਵੱਲੋ ਸਪਰ ਕੈਂਪ ਦਾ ਸ਼ਲਾਘਾਯੋਗ ਉਪਰਾਲਾ

ਬਟਾਲਾ, 29 ਜੂਨ (ਨਰਿੰਦਰ ਬਰਨਾਲ) – ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਨਿਘਾਰਨ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋ ਇਕ ਸਾਰਥਕ ਉਪਰਾਲੇ ਤਹਿਤ ਵੱਖ ਵੱਖ ਸਕੂਲਾਂ ਨੇ ਸਮਰਕੈਂਪ ਲਗਾ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ ਹੈ, ਇਸੇ ਹੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੱਪਸੜੀ ਦੇ ਅੰਗਰੇਜੀ ਲੈਕਚਰਾਰ ਸਤਿੰਦਰ ਕੌਰ ਕਾਹਲੋ ਵੱਲੋ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲ੍ਹਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ ਦੀ ਰਹਿਨੂਮਾਈ ਹੇਠ ਸਕੂਲ ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਤੇ ਅਧਿਆਪਕਾ ਦੀ ਕੋਸਿਸਾ ਸਦਕਾ ਸਕੂਲ ਵਿਖੇ ਵਿਦਿਆਰਥੀਆਂ ਨੂੰ ਗਾਈਡੈਂਸ ਵਿਸਾ, ਪੇਪਰ ਕਟਿੰਗ,ਭਰੂਣ ਹੱਤਿਆ, ਬੇਟੀ ਬਚਾੳ ਵਿਸ਼ੇ ਤਹਿਤ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਫਲਾਵਰ ਪੌਟ, ਸਿਨਰੀ, ਗਮਲਾ ਡਿਜਾਇੰਨੰਗ ਆਦਿ ਆਰਟ ਸਬੰਧੀ ਵਿਦਿਆਰਥੀਆਂ ਨੂੰ ਟ੍ਰੇਡ ਕੀਤਾ ਗਿਆ। ਇਸ ਮੌਕੇ ਵਧੀਆ ਪ੍ਰਤੀਭਾ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਕੈਪ ਦੇ ਆਖਰੀ ਦਿਨ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ.ਈ.ਓ ਭਾਰਤ ਭੂਸ਼ਨ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਸਮਰ ਕੈਂਪ ਵਿਦਿਆਰਥੀਆ ਦੀ ਜਿੰਦਗੀ ਵਿਚ ਇਕ ਨਵਾਂ ਸੁਨੇਹਾ ਲੈ ਕੇ ਆ ਰਹੇ ਹਨ ਤੇ ਇਸ ਕੈਂਪ ਨੂੰ ਨੇਪਰੇ ਚਾੜਨ ਵਾਲੇ ਅਧਿਆਪਕਾਂ ਦਾ ਧਨਵਾਦ ਵੀ ਕੀਤਾ।ਧੁਪਸੜੀ ਸਕੂਲ ਵਿਚ ਇਸ ਮੌਕੇ ਜਤਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਰਜਨੀ ਬਾਲਾ, ਰੀਤੂ ਬਾਲਾ ਆਦਿ ਹਾਜਰ ਸਨ। ਇਸੇ ਹੀ ਤਰਜ਼ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਦੀ ਪ੍ਰਿੰਸੀਪਲ ਨਰਿਪਜੀਤ ਕੌਰ, ਗਾਈਡੈਂਸ ਅਧਿਆਪਕਾ ਸੁਖਵਿੰਦਰ ਕੌਰ ਵੱਲੋ ਵੀ ਇਕ ਸਮਰ ਕੈਪ ਸਕੂਲ ਵਿਖੇ ਲਗਾਇਆ ਗਿਆ ਜਿ ਸਦੀ ਲੜੀ ਤਹਿਤ ਵਿਦਿਆਰਥੀ ਨੂੰ ਵੱਖ ਕੋਰਸਾ ਦੀ ਜਾਣਕਾਰੀ ਕੈਂਪ ਦੌਰਾਨ ਦਿਤੀ ਗਈ। ਕੈਪ ਦੇ ਅਖੀਰਲੇ ਦਿਨ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਪਰਮਿੰਦਰ ਸਿੰਘ ਸੋੈਣੀ ਗਾਈਡੈਂਸ ਕਾਉਸਲਰ, ਵੱਲੋ ਸਕੂਲ ਵਿਖੇ ਵਿਦਿਆਰਥੀਆਂ ਦੀ ਮਦਦ ਨਾਲ ਬੂਟੇ ਲਗਾਏ ਤੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਨਰਿਪਜੀਤ ਕੌਰ ਨੇ ਵੱਧ ਤੋ ਵੱਧ ਦਰੱਖਤ ਲਗਾ ਕੇ ਵਿਦਿਆਰਥੀਆਂ ਨੂੰ ਵਾਤਾਵਰਨ ਹਰਿਆ ਭਰਿਆ ਕਰਨ ਬਾਰੇ ਪ੍ਰੇਰਤ ਕੀਤਾ।ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਨੇ ਕਿਹਾ ਕਿ ਸਮਰ ਕੈਪ ਵਿਦਿਆਰਥੀਆ ਦੇ ਭਵਿੱਖ ਲਈ ਜਿਥੇ ਇਕ ਮੀਲ ਪੱਥਰ ਦਾ ਕੰਮ ਕਰਨਗੇ, ਉਥੇ ਨਾਲ ਹੀ ਉਹਨਾਂ ਦੀ ਮਾਨਸਿਕਤਾ ਉਸਾਰੀ ਅਤੇ ਕਿਰਤ ਦੇ ਕੰਮਾ ਨਾਲ ਜੋੜਨ ਲਈ ਵੀ ਲਾਹੇਵੰਦ ਹੋਣਗੇ।ਸਮਰ ਕੈਪ ਲਗਾ ਕੇ ਬੱਚਿਆਂ ਨੂੰ ਟ੍ਰੇਨਿੰਗ ਕਰਨਾ ਉਹਨਾ ਵਾਸਤੇ ਲਾਹੇ ਵੰਦ ਸਾਬਤ ਹੋਵੇਗਾ। ਇਸ ਮੌਕੇ ਸਕੂਲ ਅਧਿਆਪਕਾਂ ਵਿਚ ਇੰਦਰਜੀਤ ਸਿੰਘ, ਅਸੋਕ ਕੁਮਾਰ ਆਦਿ ਅਧਿਆਪਕ ਹਾਜਰ ਸਨ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …

Leave a Reply