
ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਫੋਰਟਿਸ ਕੈਂਸਰ ਇੰਸਟੀਚਿਊਟ ਮੋਹਾਲੀ ਦੇ ਡਾਇਰੈਕਟਰ ਆਫ ਮੈਡੀਕਲ ਆਨਕੋਲੌਜੀ ਡਾ. ਰਾਜੀਵ ਬੇਦੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਜਾਣਕਾਰੀ ਦਿੱਤੀ ਕਿ ਸਰਵਾਈਕਲ ਕੈਂਸਰ ਭਾਰਤੀ ਔਰਤਾਂ ਵਿਚ ਸਭ ਤੋਂ ਖਤਰਨਾਕ ਬੀਮਾਰੀ ਹੈ ਜੋ ਕਿ 34 ਤੋਂ 64 ਸਾਲ ਦੀ ਉਮਰ ਵਿਚ ਸਭ ਤੋਂ ਜਿਆਦਾ ਬੁਰਾ ਅਸਰ ਕਰਦਾ ਹੈ। ਇਸ ਤੋਂ ਬਚਣਾ ਮੁਮਕਿਨ ਹੈ, ਪਰ ਇਸ ਦੇ ਬਾਵਜੂਦ ਔਰਤਾਂ ਵਿਚ ਇਹ ਦੂਸਰੀ ਸਭ ਤੋਂ ਘਾਤਕ ਬੀਮਾਰੀ ਹੈ। ਡਾ. ਬੇਦੀ ਨੇ ਕਿਹਾ ਕਿ ਪੰਜੀਕ੍ਰਿਤ ਕੈਂਸਰ ਕੇਸਾਂ ਵਿਚ 34 ਤੋਂ 64 ਸਾਲ ਦੀ ਉਮਰ ਦੀਆਂ ਔਰਤਾਂ ਵਿਚ 70 ਫੀਸਦੀ ਕੈਂਸਰ ਹੋਣ ਦੀ ਸ਼ਿਕਾਇਤ ਹੈ। ਕੈਂਸਰ ਦੇ ਘੱਟ ਉਮਰ ਵਿਚ ਹੋਣ ਦੇ ਬਾਵਜੂਦ ਵੀ 70 ਫੀਸਦੀ ਔਰਤਾਂ ਇਲਾਜ ਵਿਚ ਦੇਰੀ ਕਰਦੀਆਂ ਹਨ ਜਿਸ ਕਾਰਨ ਬਚਣ ਦੇ ਚਾਂਸ ਘੱਟ ਹੋ ਜਾਂਦੇ ਹਨ। ਡਾ. ਬੇਦੀ ਨੇ ਸਪੱਸ਼ਟ ਕਿਹਾ ਕਿ ਔਰਤਾਂ ਹੁਣ ਕੈਂਸਰ ਦਾ ਸ਼ਿਕਾਰ ਜਿਆਦਾ ਬਣਨ ਲੱਗੀਆਂ ਹਨ। ਪਿਛਲੇ 10 ਸਾਲਾਂ ਵਿਚ ਭਾਰਤ ਵਿਚ ਪੁਰਸ਼-ਔਰਤ ਦਰ 49-51 ਤੋਂ 39-61 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭਿਆਨਕ ਬਦਲਾਓ ਤੋਂ ਸ਼ੁਰੂਆਤੀ ਪੜਾਵ ‘ਤੇ ਹੀ ਕੈਂਸਰ ਦਾ ਪਤਾ ਲਗਾਉਣ ਲਈ ਬੇਹਤਰ ਤਕਨੀਕ ਇਜਾਤ ਹੋਣੀ ਜਰੂਰੀ ਹੈ। ਨਾਲ ਹੀ ਔਰਤਾਂ ਵਿਚ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ ਕਿ ਉਹ ਪਰਿਵਾਰ ਦੇ ਨਾਲ-ਨਾਲ ਆਪਣੀ ਸਿਹਤ ਨੂੰ ਵੀ ਪਹਿਲ ਦੇਣ। ਜਲਦੀ ਇਲਾਜ ਹੋਣ ਅਤੇ ਕੈਂਸਰ ਮਰੀਜਾਂ ਦੇ ਸਹੀ ਇਲਾਜ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਵੱਸਥ ਅਤੇ ਸਫਾਈ ਦੀ ਕਮੀ, ਬਾਰ-ਬਾਰ ਗਰਭਵਤੀ ਹੋਣਾ ਅਤੇ ਜਲਦੀ ਵਿਆਹ ਹੋ ਜਾਣਾ ਔਰਤਾਂ ਵਿਚ ਕੈਂਸਰ ਦੀ ਪ੍ਰਮੁੱਖ ਵਜਾ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਪੂਰੀ ਦੁਨੀਆ ਲਈ ਖਤਰਨਾਕ ਬਣ ਚੁੱਕੀ ਹੈ। 2012 ਵਿਚ ਕੈਂਸਰ ਤੋਂ ਪੀੜਤ ਲੋਕਾਂ ਦੀ ਗਿਣਤੀ 14 ਮਿਲੀਅਨ ਤੋਂ ਅਗਲੇ ਦੋ ਦਹਾਕਿਆਂ ਵਿਚ 22 ਮਿਲੀਅਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਡਾ. ਬੇਦੀ ਨੇ ਕਿਹਾ ਕਿ ਔਰਤਾਂ ਨੂੰ ਰੇਡੀਏੇਸ਼ਨ ਤਕਨੀਕ ਦੀ ਜਰੂਰੀ ਹੈ ਜਿਸ ਦੇ ਸਾਇਡ-ਇਫੈਕਟ ਘੱਟ ਹੋਣ ਅਤੇ ਉਸ ਨੂੰ ਬਰਦਾਸ਼ਤ ਕਰਨਾ ਆਸਾਨ ਹੋਵੇ ਜਿਵੇਂ ਇਮੇਜ ਗਾਈਡੇਡ ਰੇਡੀਏੇਸ਼ਨ ਥੈਪੇਰੀ (ਆਈਜੀਆਰਟੀ), ਵਾਲਯੂਮੇਟ੍ਰਿਕ ਆਰਕ ਥੈਰੇਪੀ (ਬੀਐਮਏਟੀ) ਅਤੇ ਇਮੇਜ ਮਾਡਿਯੂਲੇਟੇਡ ਰੇਡੀਏੇਸ਼ਨ ਥੈਰੇਪੀ (ਆਈਐਮਆਰਟੀ), ਜੋ ਕਿ ਫੋਰਟਿਸ ਕੈਂਸਰ ਇੰਸਟੀਚਿਊਟ ਵਿਚ ਮੁਹੱਈਆ ਹੈ। ਬਾਕੀ ਥੈਰੇਪੀ ਦੇ ਬਾਰੇ ਵਿਚ ਸਮਝਾਉਾਂਦੇ ੋਏ ਡਾ. ਬੇਦੀ ਨੇ ਦੱਸਿਆ ਕਿ ਇਸ ਵਿਚ ਇਕ ਐਪਲੀਕੇਸ਼ਨ ਨੂੰ ਗਰਭ ਵਿਚ ਰੱਖ ਸਕਦੇ ਹਾਂ ਜੋ ਰੇਡਇਏੇਸ਼ਨ ਦੀ ਹਾਈ ਡੋਜ਼ ਛੱਡਦਾ ਹੈ। ਇਸ ਦਾ ਲਾਭ ਇਹ ਹੈ ਕਿ ਰੇਡਇਏਸ਼ਨ ਦਾ ਦਾਇਰਾ ਗਰਭ ਤੱਕ ਹੀ ਸੀਮਤ ਰਹਿੰਦਾ ਹੈ ਜਿਸ ਨਾਲ ਬਾਕੀ ਅੰਗਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
ਟਿਊਮਰਸ ਦੇ ਇਲਾਜ ਵਿਚ ਆਰਗਨ-ਸੇਂਟ੍ਰਿਕ ਅਪ੍ਰੋਚ ਦੇ ਮਹੱਤਵ ‘ਤੇ ਡਾ. ਬੇਦੀ ਨੇ ਕਿਹਾ ਕਿ ਸਪੈਸ਼ਲਾਈਜ਼ ਕੈਂਸਰ ਕਲੀਨਿਕ ਬਣਾਏ ਗਏ ਹਨ ਤਾਂ ਕਿ ਮਰੀਜ ਅਨੁਭਵੀ ਅਤੇ ਸਪੈਸ਼ਲਾਈਜ਼ਡ ਸਰਜਨ ਨਾਲ ਸਲਾਹ ਕਰਕੇ ਲਾਭ ਉਠਾ ਸਕਣ।ਫੋਰਟਿਸ ਕੈਂਸਰ ਸੰਸਥਾਨ ਵਿਚ ਮੌਜੂਦ ਕੰਮਿਪ੍ਰਹੇਂਸਿਵ ਮਲਟੀ-ਡਿਸਿਪਲਨਰੀ ਅਪ੍ਰੋਚ ਨਾਲ ਕਈ ਸਭ-ਸਪੈਸ਼ਲਿਟੀ ਜਿਵੇਂ ਗਾਇਨੀ-ਆਨਕੋ, ਯੂਰੋ-ਆਨਕੋ, ਪੀਡੀਏਟ੍ਰਿਕ-ਆਨਕੋ, ਆਰਥੋ-ਆੱਨਕੋ, ਨਿਯੂਰੋ-ਆਨਕੋ, ਬ੍ਰੈਸਟ-ਆਨਕੋ, ਇੰਡੋਕ੍ਰਾਈਨ, ਲੀਵਰ, ਹੈਡ ਐਂਡ ਨੇਕ, ਓਰਲ, ਆਕਯੂਲਰ ਕੈਂਸਰ, ਪੇਨ ਐਂਡ ਪੇਲੀਏਟਿਵ ਸਰਵੀਸੇਜ ਦੇ ਨਾਲ-ਨਾਲ ਸਟੋਮਾ ਕਲੀਨਿਕ ਦਾ ਲਾਭ ਵੀ ਹਰ ਤਰ੍ਹਾਂ ਦੇ ਕੈਂਸਰ ਮਰੀਜਾਂ ਨੂੰ ਹੁੰਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਹਰ ਤਰ੍ਹਾਂ ਦੇ ਕੈਂਸਰ ਦਾ ਇਲਾਜ ਰੇਡਿਓਥੈਰੇਪੀ ਨਾਲ ਹੀ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੰਪਿਊਟਰ ਅਸਿਸਟੇਡ 3ਡੀ ਪਲੇੈਨਿੰਗ ਅਤੇ ਆਈਜੀਆਰਟੀ ਸ਼ੇਪਡ ਬੀਮ ਵੱਖ-ਵੱਖ ਐਂਗਲ ਨਾਲ ਚੋਟ ‘ਤੇ ਭੇਜਿਆ ਜਾਂਦਾ ਹੈ।ਇਹ ਫਾਇਦੇਮੰਦ ਹੈ ਕਿਉਂਕਿ ਸਵੱਸਥ ਅੰਗਾਂ ‘ਤੇ ਜ਼ਖਮ ਹੋਣ ਦਾ ਚਾਂਸ ਨਹੀਂ ਰਹਿੰਦਾ।
Punjab Post Daily Online Newspaper & Print Media