ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬ ਦੇ ਨਾਲ ਨਾਲ ਦੇਸ਼ ਦੇ ਬਾਕੀ ਸੂਬਿਆਂ ਵਿਚ ਵੀ ਦਸਤਾਰ ਸਿਖਲਾਈ ਅਤੇ ਦਸਤਾਰ ਕਿਰਦਾਰ ਲਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ,ਉਥੇ ਹੀ ਇਸ ਲੜੀ ਤਹਿਤ ਦਸਤਾਰ ਸਿਖਲਾਈ ਲਈ ਕਾਕਾ ਜੈਦੀਪ ਸਿੰਘ ਬਠਿੰਡਾ ਪਿਛੇ ਜਿਹੇ ਪੱਛਮੀ ਬੰਗਾਲ ਦੇ ਝਾਰਖੰਡ ਸ਼ਹਿਰ ਦੇ ਧਨਬਾਦ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਮਤਿ ਲਹਿਰ ਧਨਬਾਦ ਪ੍ਰਬੰਧਕ ਕਮੇਟੀ ਅਤੇ ਉਥੋਂ ਦੀਆਂ ਸੰਗਤਾਂ ਦੀ ਪਰਜੋਰ ਮੰਗ ‘ਤੇ ਦਸਤਾਰ ਸਿਖਲਾਈ ਅਤੇ ਕਿਰਦਾਰ ਕੈਂਪ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਸਿੱਖ ਨੌਜਵਾਨ ਵੀਰਾਂ ਨੂੰ ਕੈਂਪ ਦੋਰਾਨ ਵਿਸ਼ੇਸ਼ ਸਿਖਲਾਈ ਦਿੱਤੀ।ਇਸ ਲੜੀ ਤਹਿਤ ਹੀ ਜੈਦੀਪ ਸਿੰਘ ਵਲੋਂ ਬਠਿੰਡਾ ਜਿਲ੍ਹੇ ਵਿਚ ਪਿੰਡ ਪਿੰਡ ਅਤੇ ਸ਼ਹਿਰ ਦੇ ਖੇਤਰਾਂ ਵਿਚ 29 ਜੂਨ ਤੋਂ 4 ਜੁਲਾਈ ਤੱਕ ਦਸਤਾਰ ਕਿਰਦਾਰ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ ਜਾ ਰਿਹਾ ਹੈ।ਇਸ ਕੈਂਪ ਲਈ ਜਿਥੇ ਸਟੱਡੀ ਸਰਕਲ ਦਾ ਸਹਿਯੋਗ ਹੈ ਉਥੇ ਹੀ ਕੈਂਪ ਪ੍ਰਬੰਧਕ ਅੰਮ੍ਰਿਤ ਸਿੰਘ,ਮਨਦੀਪ ਸਿੰਘ ਵਲੋਂ ਵੀ ਵਿਸੇਸ਼ ਸਹਿਯੋਗ ਮਿਲ ਰਿਹਾ ਹੈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media