Friday, July 31, 2026

ਸਰਬੱਤ ਦਾ ਭਲਾ ਟਰੱਸਟ ਵਲੋਂ ਬ੍ਰਿਧ ਆਸ਼ਰਮ ਵਿਚ ਬ੍ਰਿਧ ਔਰਤਾਂ ਦੀ ਮਾਲੀ ਸਹਾਇਤਾ

PPN3006201601ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕਾਈ ਬਠਿੰਡਾ ਵਲੋਂ ਡਾ: ਕਸ਼ਿਸ਼ ਗੁਪਤਾ ਦੀ ਅਗਵਾਈ ਵਿਚ ਅਮਰੀਕ ਸਿੰਘ ਰੋਡ ਸਥਿਤ ਬ੍ਰਿਧ ਆਸਰਮ ਵਿਖੇ ਬ੍ਰਿਧ ਔਰਤਾਂ ਨੂੰ 500-500 ਰੁਪਏ ਦੀ ਨਕਦ ਮਾਲੀ ਸਹਾਇਤਾ ਕੀਤੀ ਗਈ, ਜੋ ਕਿ ਹਰ ਮਹੀਨੇ ਦਿੱਤੀ ਜਾਇਆ ਕਰੇਗੀ।ਇਸ ਮੌਕੇ ਬ੍ਰਿਧ ਆਸ਼ਰਮ ਦੇ ਜਨਰਲ ਸਕੱਤਰ ਕੈਲਾਸ਼ ਚੰਦਰ ਨੇ ਸਰਬੱਤ ਦੇ ਭਲੇ ਦੇ ਚੇਅਰਮੇਨ ਡਾ: ਐਸ.ਪੀ. ਸਿੰਘ ਉਬਰਾਏ ਅਤੇ ਸਮੂਹ ਟੀਮ ਦੇ ਕੰਮ ਦਾ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।ਇੰਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ, ਹਵਿੰਦਰਪਾਲ ਸਿੰਘ ਧਵਨ ਅਤੇ ਹਰਜੀਤ ਸਿੰਘ ਮਰਵਾਹਾ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply