Saturday, August 1, 2026

ਸੱਤਾ ਦੇ ਨਸ਼ੇ ਵਿੱਚ ਚੂਰ ਬਾਦਲਾਂ ਨੇ ਭੁਲਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ – ਮੰਨਾ

Mandeep Singh Mannaਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਸਿੱਖ ਰਾਜ ਦੇ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਦੀ 177ਵੀਂ ਬਰਸੀ ‘ਤੇ ਉਨ੍ਹਾਂ ਨਜ਼ਰਅੰਦਾਜ਼ ਕਰ ਭੁੱਲ ਜਾਣ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਮੰਨਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਿਹਾ ਰਾਜ ਦੇਣ ਦਾ ਦਾਅਵਾ ਕਰਨ ਵਾਲੇ ਬਾਦਲਾਂ ਨੇ ਆਪਣੇ ਉਸ ਹੀਰੋ ਨੂੰ ਹੀ ਭੁਲਾ ਦਿੱਤਾ ਜਿਸਦੇ ਰਾਜ ਜਿਹਾ ਰਾਜ ਦੇਣ ਦਾ ਸਟੇਜਾਂ ‘ਤੇ ਚੜ੍ਹ ਬਾਦਲ ਪਿਉ-ਪੁੱਤ ਰੌਲਾ ਪਾਉਂਦੇ ਰਹਿੰਦੇ ਹਨ ਜਦਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ‘ਤੇ ਉਥੋਂ ਦੇ ਲੋਕਾਂ ਨੇ ਮਹਾਰਾਜਾ ਦੀ ਬਰਸੀ ਨੂੰ ਪੂਰੀ ਮਰਿਆਦਾ ਦੇ ਨਾਲ ਆਯੋਜਿਤ ਕੀਤਾ ਹੈ।
ਮੰਨਾ ਨੇ ਕਿਹਾ ਕਿ ਬਾਦਲ ਪਿਉ-ਪੁੱਤ ਆਪਣੇ ਸੁਆਰਥ ਅਤੇ ਕੁਰਸੀ ਲਈ ਕੁਝ ਵੀ ਕਰ ਸਕਦੇ ਹਨ। ਇੰਨ੍ਹਾਂ ਨੇ ਸੱਤਾ ਹਾਸਲ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੀ ਵਰਤੋਂ ਕੀਤੀ ਅਤੇ ਮਹਾਰਾਜਾ ਦੇ ਨਾਲ ਸੰਬੰਧਤ ਦਿਨਾਂ ਨੂੰ ਹੀ ਨਜ਼ਰਅੰਦਾਜ ਕਰ ਦਿੱਤਾ ਹੈ।ਮਹਾਰਾਜਾ ਰਣਜੀਤ ਸਿੰਘ ਨੇ ਧਰਮ ਨਿਰਪੱਖ ਰਾਜ ਦਿੱਤਾ ਪਰ ਬਾਦਲਾਂ ਨੇ ਸੱਤਾ ਦੀ ਕੁਰਸੀ ‘ਤੇ ਜਾਮ ਰਹਿਣ ਲਈ ਸੂਬੇ ਨੂੰ ਫਿਰਕਾਪ੍ਰਸਤੀ ਦੀ ਭੱਠੀ ਵਿੱਚ ਝੋਂਕ ਦਿੱਤਾ ਹੈ।ਧਾਰਮਿਕ ਅਸਥਾਨਾਂ ਵਿੱਚ ਫਸਾਦ ਕਰਵਾ ਦਿੱਤੇ ਹਨ। ਸੰਗਰੂਰ ਵਿੱਚ ਮਹਾਰਾਜਾ ਦਾ ਜਨਮ ਅਸਥਾਨ ਹੈ, ਪਰ ਉਥੇ ਵੀ ਬਰਸੀ ‘ਤੇ ਕੋਈ ਪ੍ਰੋਗਰਾਮ ਕਥਿਤ ਪੰਥਕ ਸਰਕਾਰ ਨੇ ਆਯੋਜਿਤ ਨਹੀਂ ਕੀਤਾ।ਉਨ੍ਹਾਂ ਨੇ ਕਿਹਾ ਕਿ ਅਟਾਰੀ ਵਿੱਚ ਜੋ ਮਿਊਜੀਅਮ ਮਹਾਰਾਜਾ ਦਾ ਬਣਾਇਆ ਗਿਆ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਬਣਾਇਆ ਸੀ।ਮਹਾਰਾਜਾ ਦੇ ਰਾਜ ਵਿੱਚ ਅੰਗਰੇਜ ਡਰਦੇ ਸਨ ਪਰ ਬਾਦਲਾਂ ਦੇ ਮਹਾਰਾਜੇ ਦੇ ਰਾਜ ਵਿੱਚ ਤਾਂ ਛੋਟੋ ਮੋਟੇ ਚੋਰ ਵੀ ਨਹੀਂ ਡਰਦੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸਾਨਾਂ ਅਤੇ ਵਪਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ, ਪਰ ਬਾਦਲਾਂ ਦੇ ਰਾਜ ਵਿੱਚ ਸਭ ਤੋਂ ਵੱਧ ਘਾਣ ਕਿਸਾਨਾਂ ਅਤੇ ਵਪਾਰੀਆਂ ਦਾ ਹੀ ਹੋ ਰਿਹਾ ਹੈ। ਮੰਨਾ ਨੇ ਕਿਹਾ ਕਿ ਹੁਣ ਤਾਂ ਪਾਕਿਸਤਾਨ ਦੀ ਅਸੈਂਬਲੀ ਵਿੱਚ ਵੀ ਪਾਸ ਹੋ ਗਿਆ ਹੈ ਕਿ ਕਿਸੇ ਵੀ ਵੱਡੀ ਸਰਕਾਰੀ ਇਮਾਰਤ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਰਖਿਆ ਜਾਵੇਗਾ।ਪਰ ਬਾਦਲਾਂ ਨੇ ਆਪਣੇ ਸੁਆਰਥਾਂ ਖਾਤਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੀ ਹੀ ਵਰਤੋਂ ਕੀਤੀ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply