ਚੌਂਕ ਮਹਿਤਾ, 30 ਜੂਨ (ਜੋਗਿੰਦਰ ਸਿੰਘ ਮਾਣਾ) – ਪਿੰਡ ਵਦਾਲ ਸਰਕਲ ਚਵਿੰਡਾ ਦੇਵੀ ਤੋ ਸੁੱਚਾ ਸਿੰਘ ਛੋਟੇਪੁਰ, ਜੋਨ ਇੰਚਾਰਜ ਗੁਰਵਿੰਦਰ ਸਿੰਘ ਬਾਜਵਾ, ਜਥੇ. ਅਵਤਾਰ ਸਿੰਘ ਮੀਕੇ, ਐਸ ਐਸ ਮਜੀਠੀਆ ਕਰਨਲ ਦੀ ਰਹਿਮੁਨਾਈ ਹੇਠ ਕਿਸਾਨ ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਬਵਿੰਦਰ ਸਿੰਘ ਛੱਬਾ ਦੀ ਪ੍ਰੇਰਨਾਂ ਸਦਕਾ ਬਹੁਜਨ ਸਮਾਜ ਪਾਰਟੀ ਨੂੰ ਅਲਵਿਦਾ ਆਖ ਕੇ 50 ਪ੍ਰਵਿਾਰ ਆਪ ਵਿੱਚ ਸ਼ਾਮਲ ਹੋਏ। ਡਾ. ਮਨਜੀਤ ਸਿੰਘ ਵਦਾਲ ਦੇ ਗ੍ਰਹਿ ਵਿਖੇ ਰੱਖੀ ਮੀਟਿੰਗ ਦੌਰਾਨ ਬਹੁਜਨ ਸਮਾਜ ਪਾਰਟੀ ਚਵਿੰਡੇ ਹਲਕਾ ਦੇ ਪ੍ਰਧਾਨ ਸਰਦੂਲ ਸਿੰਘ ਆਪਣੇ ਸਾਥੀਆਂ ਕੇਵਲ ਸਿੰਘ, ਤਰਸੇਮ ਸਿੰਘ, ਅਜੀਤ ਸਿੰਘ ਮੈਂਬਰ, ਮੱਸਾ ਸਿੰਘ, ਰੇਸ਼ਮ ਸਿੰਘ,ਸਰਵਣ ਸਿੰਘ, ਜਗਤਾਰ ਸਿੰਘ, ਵੱਸਣ ਸਿੰਘ,ਦਲਜੀਤ ਸਿੰਘ, ਗੁਰਮੁੱਖ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਅਨੋਖ ਸਿੰਘ, ਸਰਬਜੀਤ ਸਿੰਘ, ਪ੍ਰਧਾਨ ਗੁਰਮੇਜ ਸਿੰਘ ਆਦਿ ਮੈਂਬਰਾ ਦੇ ਭਾਰੀ ਇਕੱਠ ਨਾਲ ਆਪ ਵਿੱਚ ਸ਼ਾਮਲ ਹੋਇਆ ਸਰਦੂਲ ਸਿੰਘ ਤਂਿ ਇਲਾਵਾ ਜਤਿੰਦਰ ਸਿੰਘ ਮਾਗਾਂ, ਮਨਪ੍ਰੀਤ ਸਿੰਘ, ਸਾਬਕਾ ਸਰਪੰਚ ਅਮਰਜੀਤ ਕੌਰ ਉਦੋਕੇ, ਜਗੀਰ ਸਿੰਘ ਚੰਨਣਕੇ, ਸਰਕਲ ਇੰਚਾਰਜ ਐਸ.ਕੇ ਸੰਧੂ, ਰਾਜਵਿੰਦਰ ਸਿੰਘ ਲਾਡੀ ਸੂਰੋਪੱਡਾ ਆਦਿ ਸੀਨੀਅਰ ਮੈਂਬਰ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media