ਨਵੀਂ ਦਿੱਲੀ, 30 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸਮਾਜਿਕ ਅਤੇ ਨਿਆਂ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਨੇ ਪੰਜਾਬ ਦੇ ਹੋਰਨਾ ਪੱਛੜਾ ਵਰਗ ਜਾਤੀ ਦੇ ਵਿਦਿਆਰਥੀਆਂ ਲਈ ਸਾਲ 2016-17 ਲਈ 14.4 ਕਰੋੜ ਤੋਂ ਵੱਧ ਰਾਸ਼ੀ ਪੋਸਟ ਮੈਟ੍ਰਿਕ ਵਜੀਫ਼ਿਆਂ ਲਈ ਜਾਰੀ ਕੀਤੀ ਹੈ। ਵਜੀਫ਼ੇੇ ਦੀ ਇਸ ਰਾਸ਼ੀ ਦੇ ਜਾਰੀ ਹੋਣ ਨਾਲ ਪੰਜਾਬ ਵਿੱਚ ਹੁਣ ਹੋਰਨਾ ਪਛੜਾ ਵਰਗ ਜਾਤੀ ਦੇ ਵਿਦਿਆਰਥੀ ਵੱਧ ਗਿਣਤੀ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਸਮਰੱਥ ਹੋ ਜਾਣਗੇ।ਇਸ ਵਜੀਫ਼ਾ ਯੋਜਨਾ ਹੇਠ ਹੋਰਨਾ ਪੱਛੜਾ ਵਰਗ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਤੋਂ ਪੋਸਟ ਗ੍ਰੇਜੂਏਟ ਕਲਾਸਾਂ ਤਕ 160 ਰੁਪਏ ਤੋਂ 750 ਰੁਪਏ ਮਹੀਨਾ ਵਜੀਫ਼ਾ ਦੇਣ ਦੀ ਵਿਵਸਥਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media