Wednesday, August 12, 2026

ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਦੋ ਟਰੱਕ ਲੰਗਰ ਭੰਡਾਰੇ ਲਈ ਸ੍ਰੀ ਅਮਰਨਾਥ ਕੀਤੇ ਰਵਾਨਾ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਮਜੀਠਾ ਰੋਡ ਤੋਂ ਸ਼੍ਰੀ ਗਣੇਸ਼ ਅਮਰਨਾਥ ਸੇਵਾ ਸੋਸਾਇਟੀ (ਰਜਿ) ਦੇ ਪ੍ਰਧਾਨ ਆਸ਼ੂ ਦੀ ਅਗਵਾਈ ਵਿਚ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਪ੍ਰਧਾਨ ਬਿਕਰਮ ਦੱਤਾ ਦੇ ਸਹਿਯੋਗ ਨਾਲ ਸ਼ਿਵ ਭੋਲੇ ਦੇ ਜੈਕਾਰਿਆਂ ਦੇ ਨਾਲ ਦੋ ਟਰੱਕ ਲੰਗਰ ਭੰਡਾਰੇ ਦੇ ਸ਼੍ਰੀ ਅਮਰਨਾਥ ਕੀਤੇ ਰਵਾਨਾ।ਇਸ ਸ਼ੁਭ ਮੌਕੇ ਤੇ ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਯੂਥ ਪ੍ਰਧਾਨ ਵਿਸ਼ਾਲ ਦੱਤਾ, ਵਾਰਡ ਨੰ. 14 ਦੀ ਕੌਂਸਲਰ ਨੀਲਮ ਬਾਲਾ ਦੇ ਪਤੀ ਡਾ. ਸੁਭਾਸ਼ ਪਪੂ ਵਿਸ਼ੇਸ਼ ਤੋਰ ‘ਤੇ ਹਾਜਰ ਸਨ।ਬਿਕਰਮ ਦੱਤਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਗਣੇਸ਼ ਅਮਰਨਾਥ ਸੇਵਾ ਸੋਸਾਇਟੀ (ਰਜਿ) ਵੱਲੋਂ ਚੌਥਾ ਲੰਗਰ ਭੰਡਾਰੇ ਲਈ ਦੋ ਟਰੱਕ ਰਵਾਨਾ ਕੀਤੇ ਗਏ ਹਨ ਅਤੇ ਇਸੇ ਤਰਾਂ ਹੀ ਸ਼ਿਵ ਭੋਲੇ ਦੇ ਆਸ਼ੀਰਵਾਦ ਸਦਕਾ ਹਰ ਸਾਲ ਲੰਗਰ ਭੰਡਾਰੇ ਲਗਾਏ ਜਾਣਗੇ।ਇਸ ਮੌਕੇ ਸਮਾਜ ਸੇਵਕ ਸੰਦੀਪ ਦੱਤਾ, ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਮੀਤ ਪ੍ਰਧਾਨ ਯੂਥ ਸੰਦੀਪ ਸ਼ਰਮਾ, ਸਾਬੀ, ਰਿੰਕੂ ਗਵਾਲਮੰਡੀ, ਕਾਲਾ, ਪੰਕਜ, ਮਹਾਵੀਰ ਸਿੰਘ, ਵਿਜੇ ਗਵਾਲਮੰਡੀ, ਨਿਰਵੇਲ ਸਿੰਘ, ਗੁਰਮੀਤ ਸਿੰਘ, ਸੰਦੀਪ ਸੇਂਟਰੀ ਵਾਲੇ, ਰਾਸ਼ਟਰੀ ਸਲਾਹਕਾਰ ਰਾਜੇਸ਼ ਦੱਤਾ ਆਦਿ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply